ਹਿਲ ਗਈ ਧਰਤੀ; 7.1 ਦੀ ਤੀਬਰਤਾ ਦਾ ਭੂਚਾਲ, ਸੁਨਾਮੀ ਦੀ ਚਿਤਾਵਨੀ ਜਾਰੀ

Thursday, Aug 08, 2024 - 03:07 PM (IST)

ਟੋਕੀਓ (ਭਾਸਾ)-  ਜਾਪਾਨ ਤੋਂ ਇਕ ਵੱਡੀ ਖ਼ਬਰ ਸਾਹਮਣੇ ਆਈ ਹੈ। ਜਾਪਾਨ ਦੇ ਦੱਖਣੀ ਤੱਟ 'ਤੇ ਵੀਰਵਾਰ ਨੂੰ 7.1 ਤੀਬਰਤਾ ਦਾ ਸ਼ਕਤੀਸ਼ਾਲੀ ਭੂਚਾਲ ਆਇਆ, ਜਿਸ ਮਗਰੋਂ ਸੁਨਾਮੀ ਦੀ ਚਿਤਾਵਨੀ ਜਾਰੀ ਕੀਤੀ ਗਈ। ਜਾਪਾਨ ਮੌਸਮ ਵਿਗਿਆਨ ਏਜੰਸੀ ਅਨੁਸਾਰ ਉਸਨੇ ਭੂਚਾਲ ਦੀ ਸ਼ੁਰੂਆਤੀ ਤੀਬਰਤਾ 7.1 ਦਰਜ ਕੀਤੀ ਅਤੇ ਇਹ ਜਾਪਾਨ ਦੇ ਦੱਖਣੀ ਮੁੱਖ ਟਾਪੂ ਕਿਯੂਸ਼ੂ ਦੇ ਪੂਰਬੀ ਤੱਟ ਤੋਂ ਲਗਭਗ 30 ਕਿਲੋਮੀਟਰ ਦੀ ਡੂੰਘਾਈ 'ਤੇ ਕੇਂਦਰਿਤ ਸੀ।

ਪੜ੍ਹੋ ਇਹ ਅਹਿਮ ਖ਼ਬਰ-ਪੰਜਾਬੀ ਵਿਦਿਆਰਥੀਆਂ ਦਾ ਕੈਨੇਡਾ ਪ੍ਰਤੀ ਟੁੱਟਿਆ ਮੋਹ, ਵੀਜ਼ਾ ਅਰਜ਼ੀਆਂ 'ਚ 30 ਫ਼ੀਸਦੀ ਗਿਰਾਵਟ

ਕਿਊਸ਼ੂ ਦੇ ਦੱਖਣੀ ਤੱਟ ਅਤੇ ਸ਼ਿਕੋਕੂ ਦੇ ਨੇੜਲੇ ਟਾਪੂ 'ਤੇ 1 ਮੀਟਰ (3.3 ਫੁੱਟ) ਤੱਕ ਦੀਆਂ ਲਹਿਰਾਂ ਦੀ ਭਵਿੱਖਬਾਣੀ ਕਰਦੇ ਹੋਏ ਸੁਨਾਮੀ ਦੀ ਸਲਾਹ ਜਾਰੀ ਕੀਤੀ ਗਈ। ਖ਼ਬਰ ਲਿਖੇ ਜਾਣ ਤੱਕ ਕਿਸੇ ਤਰ੍ਹਾਂ ਦੇ ਜਾਨ ਮਾਲ ਦੇ ਨੁਕਸਾਨ ਦੀ ਖ਼ਬਰ ਨਹੀਂ ਸੀ।  ਅਮਰੀਕੀ ਭੂ-ਵਿਗਿਆਨ ਸਰਵੇਖਣ (ਯੂ. ਐੱਸ. ਜੀ. ਐੱਸ.) ਮੁਤਾਬਕ ਜਾਪਾਨ ਦੇ ਦੱਖਣੀ ਟਾਪੂ ਕਿਊਸ਼ੂ 'ਚ ਵੀਰਵਾਰ ਸਵੇਰੇ ਇਕ ਤੋਂ ਬਾਅਦ ਇਕ ਦੋ ਵੱਡੇ ਭੂਚਾਲ ਆਏ। ਪਹਿਲਾ ਭੂਚਾਲ 6.9 ਤੀਬਰਤਾ ਦਾ ਸੀ। ਇਸ ਤੋਂ ਥੋੜ੍ਹੀ ਦੇਰ ਬਾਅਦ ਦੂਜਾ ਭੂਚਾਲ ਆਇਆ, ਜਿਸ ਦੀ ਤੀਬਰਤਾ 7.1 ਸੀ। ਜਾਪਾਨ ਦੇ NHK ਟੈਲੀਵਿਜ਼ਨ ਨੇ ਕਿਹਾ ਕਿ ਭੂਚਾਲ ਦੇ ਕੇਂਦਰ ਨੇੜੇ ਮਿਆਜ਼ਾਕੀ ਹਵਾਈ ਅੱਡੇ 'ਤੇ ਖਿੜਕੀਆਂ ਟੁੱਟਣ ਦੀਆਂ ਖ਼ਬਰਾਂ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News