ਵਿਆਹ ਸਮਾਗਮ 'ਚ ਸ਼ਖ਼ਸ ਨੇ ਕੀਤੀ ਫਾਈਰਿੰਗ, ਲਾੜੀ ਦੀ ਖੋਪੜੀ ਦੇ ਆਰ-ਪਾਰ ਹੋਈ 'ਗੋਲੀ'

Tuesday, Jul 19, 2022 - 01:17 PM (IST)

xਤੇਹਰਾਨ (ਬਿਊਰੋ): ਵਿਆਹ ਸਮਾਰੋਹ ਦੌਰਾਨ ਖੁਸ਼ੀ ਵਿਚ ਕੀਤੀ ਫਾਈਰਿੰਗ ਨੇ ਲਾੜੀ ਦੀ ਜਾਨ ਲੈ ਲਈ।ਦੱਸਿਆ ਜਾ ਰਿਹਾ ਹੈ ਕਿ ਗੋਲੀ ਚਲਾਉਣ ਵਾਲਾ ਸ਼ਖ਼ਸ ਕੋਈ ਹੋਰ ਨਹੀਂ ਸਗੋਂ ਲਾੜੀ ਦਾ ਚਚੇਰਾ ਭਰਾ ਹੀ ਸੀ। ਇਹ ਮਾਮਲਾ ਈਰਾਨ ਦਾ ਹੈ। ਇੱਥੇ 24 ਸਾਲ ਦੀ ਮਹਿਵਾਸ਼ ਲੇਘਈ ਦਾ ਵਿਆਹ ਸੰਪੰਨ ਹੋਣ 'ਤੇ ਇਕ ਪੁਰਸ਼ ਮਹਿਮਾਨ ਨੇ ਇਸ ਮੌਕੇ ਨੂੰ ਸੈਲੀਬ੍ਰੇਟ ਕਰਨ ਲਈ ਫਾਈਰਿੰਗ ਸ਼ੁਰੂ ਕਰ ਦਿੱਤੀ। ਉਂਝ ਈਰਾਨ ਵਿਚ ਖੁਸ਼ੀ ਮੌਕੇ ਫਾਈਰਿੰਗ ਕਰਨਾ ਗੈਰ ਕਾਨੂੰਨੀ ਹੈ। 

PunjabKesari

ਰਿਪੋਰਟ ਮੁਤਾਬਕ ਬਦਕਿਸਮਤੀ ਨਾਲ ਫਾਈਰਿੰਗ ਦੌਰਾਨ ਰਾਈਫਲ ਬੁਰੀ ਤਰ੍ਹਾਂ ਬੈਕ ਫਾਇਰ ਕਰ ਗਿਆ। ਇਸ ਦੀ ਪਹਿਲੀ ਗੋਲੀ ਨਾਲ ਕਿਸੇ ਨੂੰ ਨੁਕਸਾਨ ਨਹੀਂ ਪਹੁੰਚਿਆ ਪਰ ਦੂਜੀ ਗੋਲੀ ਲਾੜੀ ਦੀ ਖੋਪੜੀ ਦੇ ਆਰ-ਪਾਰ ਹੋ ਗਈ। ਇਸ ਦੌਰਾਨ ਦੋ ਹੋਰ ਪੁਰਸ਼ ਮਹਿਮਾਨ ਜ਼ਖਮੀ ਹੋ ਗਏ। ਦੋਸ਼ ਹੈ ਕਿ ਜਸ਼ਨ ਮਨਾਉਣ ਲਈ ਬਿਨਾਂ ਲਾਈਸੈਂਸ ਵਾਲੀ ਸ਼ਿਕਾਰੀ ਰਾਈਫਲ ਦੀ ਵਰਤੋਂ ਕੀਤੀ ਗਈ ਸੀ। ਇਹ ਵਿਆਹ ਈਰਾਨ ਦੇ ਸ਼ਿਰਾਜ ਸ਼ਹਿਰ ਦੇ ਸਾਊਥ ਵਿਚ ਹੋ ਰਿਹਾ ਸੀ। 

PunjabKesari

ਘਟਨਾ ਨੂੰ ਲੈ ਕੇ ਨਿਊਜ਼ਫਲੈਸ਼ ਨਾਲ ਗੱਲਬਾਤ ਵਿਚ ਪੁਲਸ ਬੁਲਾਰੇ ਕਰਨਲ ਜੋਕਰ ਨੇ ਕਿਹਾ ਕਿ ਫਿਰੋਜਾਬਾਦਾ ਸ਼ਹਿਰ ਦੇ ਇਕ ਵੈਡਿੰਗ ਹਾਲ ਤੋਂ ਸਾਨੂੰ ਐਮਰਜੈਂਸੀ ਕਾਲ ਆਈ ਸੀ। ਇਸ ਦੇ ਤੁਰੰਤ ਬਾਅਦ ਅਸੀਂ ਅਫਸਰਾਂ ਨੂੰ ਉੱਥੇ ਭੇਜ ਦਿੱਤਾ ਸੀ। ਗੋਲੀ ਲੱਗਣ ਦੇ ਬਾਅਦ ਲਾੜੀ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ। ਇਲਾਜ ਦੌਰਾਨ ਉਹ ਕੋਮਾ ਵਿਚ ਚਲੀ ਗਈ ਅਤੇ ਬਾਅਦ ਵਿਚ ਉਸ ਦੀ ਮੌਤ ਹੋ ਗਈ। ਇਸ ਘਟਨਾ ਦੌਰਾਨ ਜ਼ਖਮੀ ਹੋਏ ਦੋ ਪੁਰਸ਼ਾਂ ਦੀ ਕਿਸਮਤ ਚੰਗੀ ਸੀ, ਉਹ ਦੋਵੇਂ ਬਚ ਗਏ। 

PunjabKesari

ਪੜ੍ਹੋ ਇਹ ਅਹਿਮ ਖ਼ਬਰ- ਆਸਟ੍ਰੇਲੀਆਈ ਮਹਿਲਾ ਨੂੰ ਹਵਾਈ ਅੱਡੇ 'ਤੇ 'ਸੈਂਡਵਿਚ' ਖਾਣਾ ਪਿਆ ਮਹਿੰਗਾ, ਲੱਗਾ ਲੱਖਾਂ ਦਾ ਜੁਰਮਾਨਾ

ਰਿਪੋਰਟ ਮੁਤਾਬਕ ਘਟਨਾ ਦੇ ਬਾਅਦ ਗੋਲੀ ਚਲਾਉਣ ਵਾਲਾ ਨੌਜਵਾਨ ਮੌਕੇ ਤੋਂ ਫਰਾਰ ਹੋ ਗਿਆ ਪਰ ਪੁਲਸ ਨੇ ਥੋੜ੍ਹੇ ਸਮੇਂ ਬਾਅਦ ਹੀ ਉਸ ਨੂੰ ਫੜ ਲਿਆ। ਪੁਲਸ ਬੁਲਾਰੇ ਕਰਨਲ ਮੇਹਦੀ ਨੇ ਕਿਹਾ ਕਿ ਵਿਆਹ ਸਮਾਰੋਹ ਦੌਰਾਨ ਸ਼ੂਟਿੰਗ ਬੈਨ ਹੈ। ਇਸ ਨਿਯਮ ਨੂੰ ਤੋੜਨ ਵਾਲੇ ਲੋਕਾਂ ਖ਼ਿਲਾਫ਼ ਅਸੀਂ ਸਖ਼ਤ ਕਾਰਵਾਈ ਕਰਾਂਗੇ।

PunjabKesari

ਇੱਥੇ ਦੱਸ ਦਈਏ ਕਿ ਲੇਘਈ ਇਕ ਸੋਸ਼ਲ ਵਰਕਰ ਸੀ ਜੋ ਕਿ ਨਸ਼ੇ ਦੇ ਆਦੀ ਲੋਕਾਂ ਨੂੰ ਉਹਨਾਂ ਦੀ ਲਤ ਛੁਡਵਾਉਣ ਵਿਚ ਮਦਦ ਕਰਦੀ ਸੀ। ਲੇਘਈ ਦੀ ਮੌਤ ਦੇ ਬਾਅਦ ਉਹਨਾਂ ਦੇ ਪਰਿਵਾਰ ਨੇ ਉਹਨਾਂ ਦੇ ਅੰਗਾਂ ਨੂੰ ਦਾਨ ਕਰ ਦਿੱਤਾ।


Vandana

Content Editor

Related News