ਬੀਜਿੰਗ ''ਚ ਬਸੰਤ ਮੇਲੇ ''ਚ ਵੱਡੀ ਗਿਣਤੀ ''ਚ ਪੁੱਜੇ ਚੀਨੀ ਲੋਕ
Sunday, Mar 24, 2024 - 12:23 AM (IST)
ਬੀਜਿੰਗ — ਸ਼ਨੀਵਾਰ ਨੂੰ ਇੱਥੇ ਭਾਰਤੀ ਦੂਤਾਵਾਸ ਵਲੋਂ ਆਯੋਜਿਤ ਬਸੰਤ ਮੇਲੇ 'ਚ 4,500 ਤੋਂ ਜ਼ਿਆਦਾ ਲੋਕਾਂ ਨੇ ਦੇਖਿਆ, ਜਿਨ੍ਹਾਂ 'ਚ ਜ਼ਿਆਦਾਤਰ ਚੀਨੀ ਨਾਗਰਿਕ ਸਨ। ਇਹ ਮੇਲਾ ਡਾਂਸ, ਪਕਵਾਨ ਅਤੇ ਦਸਤਕਾਰੀ ਰਾਹੀਂ ਭਾਰਤੀ ਸੰਸਕ੍ਰਿਤੀ ਦੀ ਝਲਕ ਦਿਖਾਉਣ ਲਈ ਕਰਵਾਇਆ ਗਿਆ ਸੀ। ਭਾਰਤੀ ਦੂਤਾਵਾਸ ਨੇ ਸਾਲਾਨਾ ਸਮਾਗਮ ਬਾਰੇ 'ਐਕਸ' 'ਤੇ ਇੱਕ ਪੋਸਟ ਵਿੱਚ ਕਿਹਾ, "ਪਿਛਲੇ ਸਾਲਾਂ ਦੇ ਮੁਕਾਬਲੇ, ਇਸ ਸਾਲ ਦੇ ਬਸੰਤ ਮੇਲੇ ਵਿੱਚ ਭਾਗੀਦਾਰਾਂ ਦੀ ਇੱਕ ਰਿਕਾਰਡ ਸੰਖਿਆ ਦੇਖੀ ਗਈ, ਜੋ ਬਸੰਤ ਰੁੱਤ ਲਈ ਲੋਕਾਂ ਦੇ ਉਤਸ਼ਾਹ ਨੂੰ ਦਰਸਾਉਂਦੀ ਹੈ।" ਭਾਰਤੀ ਰਾਜਦੂਤ ਪ੍ਰਦੀਪ ਕੁਮਾਰ ਰਾਵਤ, ਉਪ ਰਾਜਦੂਤ ਅਭਿਸ਼ੇਕ ਸ਼ੁਕਲਾ ਅਤੇ ਹੋਰ ਸੀਨੀਅਰ ਭਾਰਤੀ ਡਿਪਲੋਮੈਟਾਂ ਨੇ ਸਥਾਨ 'ਤੇ ਮਹਿਮਾਨਾਂ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨਾਲ ਗੱਲਬਾਤ ਕੀਤੀ।