ਦੱਖਣੀ ਕੋਰੀਆ ''ਚ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ
Saturday, Dec 01, 2018 - 05:25 PM (IST)

ਸਿਓਲ (ਏ.ਐਫ.ਪੀ.)- ਦੱਖਣੀ ਕੋਰੀਆ ਦੇ ਸਿਓਲ ਵਿਚ ਸ਼ਨੀਵਾਰ ਨੂੰ ਅੱਗ ਬੁਝਾ ਰਿਹਾ ਇਕ ਹੈਲੀਕਾਪਟਰ ਨਦੀ ਵਿਚ ਹਾਦਸੇ ਦਾ ਸ਼ਿਕਾਰ ਹੋ ਗਿਆ। ਇਸ ਹਾਦਸੇ ਵਿਚ ਹੈਲੀਕਾਪਟਰ ਸਵਾਰ ਇਕ ਵਿਅਕਤੀ ਦੀ ਮੌਤ ਹੋ ਗਈ, ਜਦੋਂ ਕਿ ਦੋ ਹੋਰ ਜ਼ਖਮੀ ਹੋ ਗਏ। ਬਚਾਅ ਅਧਿਕਾਰੀਆਂ ਨੇ ਦੱਸਿਆ ਕਿ ਹੈਲੀਕਾਪਟਰ ਆਪਣੇ ਟੈਂਕਰ ਵਿਚ ਪਾਣੀ ਭਰਨ ਲਈ ਪੂਰਬੀ ਸਿਓਲ ਦੀ ਹਾਨ ਨਦੀ ਉਪਰ ਚੱਕਰ ਕੱਟ ਰਿਹਾ ਸੀ ਤਾਂ ਉਸੇ ਵੇਲੇ ਉਹ ਹਾਦਸੇ ਦਾ ਸ਼ਿਕਾਰ ਹੋ ਗਿਆ।
ਹੈਲੀਕਾਪਟਰ ਨੇੜਲੇ ਪਹਾੜ 'ਤੇ ਝਾੜੀਆਂ ਵਿਚ ਲੱਗੀ ਅੱਗ ਨੂੰ ਬੁਝਾਉਣ ਵਿਚ ਲੱਗਾ ਹੋਇਆ ਸੀ। ਹਾਦਸੇ ਵਿਚ ਪਾਇਲਟ ਜੀਵਤ ਬੱਚ ਗਿਆ ਪਰ ਉਹ ਜ਼ਖਮੀ ਹੋ ਗਿਆ। ਇਸ ਹਾਦਸੇ ਵਿਚ ਮਕੈਨਿਕ ਦੀ ਮੌਤ ਹੋ ਗਈ। ਪਹਾੜ 'ਤੇ ਲੱਗੀ ਅੱਗ 'ਤੇ ਹੁਣ ਕਾਬੂ ਪਾ ਲਿਆ ਗਿਆ ਹੈ। ਪੁਲਸ ਇਸ ਮਾਮਲੇ ਦੀ ਜਾਂਚ ਕਰ ਰਹੀ ਹੈ। ਹਨ।