ਜਰਮਨੀ ਦੀ ਨਿੱਜੀ ਕੰਪਨੀ ਨੇ 147 ਲੋਕਾਂ ਨੂੰ ਕਾਬੁਲ ਤੋਂ ਕੱਢਣ ''ਚ ਕੀਤੀ ਮਦਦ
Sunday, Aug 29, 2021 - 10:58 PM (IST)

ਬਰਲਿਨ-ਜਰਮਨੀ ਦੇ ਵਿਦੇਸ਼ ਮੰਤਰਾਲਾ ਵੱਲੋਂ ਦੱਸਿਆ ਗਿਆ ਹੈ ਕਿ 147 ਲੋਕਾਂ ਦੇ ਕਾਫ਼ਲੇ ਨੂੰ ਜਰਮਨੀ ਦੀ ਇਕ ਨਿੱਜੀ ਕੰਪਨੀ ਦੀ ਮਦਦ ਨਾਲ ਕਾਬੁਲ 'ਚ ਹਵਾਈ ਅੱਡੇ ਤੱਕ ਪਹੁੰਚ ਗਿਆ ਅਤੇ ਉਥੋਂ ਇਨ੍ਹਾਂ ਲੋਕਾਂ ਨੂੰ ਐਤਵਾਰ ਸਵੇਰੇ ਕੱਢ ਲਿਆ ਗਿਆ। ਇਸ 'ਚ ਦੱਸਿਆ ਗਿਆ ਹੈ ਕਿ ਇਸ ਸਮੂਹ ਨੂੰ ਕੱਢਣ ਦਾ ਕੰਮ ਜਰਮਨ ਸੁਰੱਖਿਆ ਕੰਪਨੀ ਨੇ ਸੰਭਾਲਿਆ ਅਤੇ ਕੱਢੇ ਗਏ ਲੋਕਾਂ 'ਚ ਜਰਮਨ ਸਰਕਾਰ ਦੇ ਸਥਾਨਕ ਕਰਮਚਾਰੀ ਅਤੇ ਉਸ ਕੰਪਨੀ ਦੇ ਕਰਮਚਾਰੀ ਸ਼ਾਮਲ ਹਨ।
ਇਹ ਵੀ ਪੜ੍ਹੋ : ਅਮਰੀਕੀ ਹਵਾਈ ਹਮਲੇ 'ਚ ਗੱਡੀ 'ਚ ਬੈਠੇ ਆਤਮਘਾਤੀ ਹਮਲਾਵਰ ਨੂੰ ਬਣਾਇਆ ਗਿਆ ਨਿਸ਼ਾਨਾ : ਤਾਲਿਬਾਨ
ਇਸ ਮੁਹਿੰਮ 'ਚ ਕੰਪਨੀ ਦੀ ਮਦਦ ਅਮਰੀਕੀ ਬਲਾਂ ਨੇ ਕੀਤੀ ਅਤੇ ਇਸ ਦੌਰਾਨ ਜਰਮਨੀ ਦੇ ਵਿਦੇਸ਼ ਮੰਤਰਾਲਾ ਨਾਲ ਲਗਾਤਾਰ ਸੰਪਰਕ ਰੱਖਿਆ ਗਿਆ। ਇਸ ਦੇ ਨਾਲ ਹੀ ਤੁਹਾਨੂੰ ਇਹ ਵੀ ਦੱਸ ਦੇਈਏ ਕਿ ਅਫਗਾਨਿਸਤਾਨ 'ਚ ਹਾਲਾਤ ਤਣਾਅਪੂਰਨ ਬਣੇ ਹੋਏ ਹਨ। ਕਾਬੁਲ ਹਵਾਈ ਅੱਡੇ 'ਤੇ ਐਤਵਾਰ ਨੂੰ ਮੁੜ ਧਮਾਕਾ ਹੋਇਆ। ਅਮਰੀਕਾ ਵੱਲ਼ੋਂ ਅਜਿਹਾ ਹਮਲਾ ਹੋਣ ਦਾ ਖ਼ਦਸ਼ਾ ਪਹਿਲਾਂ ਹੀ ਜ਼ਾਹਰ ਕੀਤਾ ਗਿਆ ਸੀ। ਇਸ ਦੇ ਤਹਿਤ ਉਸ ਨੇ ਆਪਣੇ ਨਾਗਰਿਕਾਂ ਨੂੰ ਕਾਬੁਲ ਹਵਾਈ ਅੱਡੇ ਤੋਂ ਦੂਰ ਰਹਿਣ ਦੀ ਐਡਵਾਇਜ਼ਰੀ ਜਾਰੀ ਕੀਤੀ ਸੀ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।