ਚੀਨ ਦੀ ਇਕ ਮਹਿਲਾ ਨੇ ਦਿਖਾਈ ਗਜ਼ਬ ਦੀ ਕਲਾਬਾਜ਼ੀ, ਵੀਡੀਓ ਵਾਇਰਲ

10/16/2017 1:55:57 PM

ਬੀਜਿੰਗ,ਬਿਊਰੋ— ਜੀਵਨ ਦੇ ਹਰ ਪੜਾਅ 'ਤੇ ਸੰਤੁਲਨ ਦੀ ਵੱਡੀ ਅਹਮਿਅਤ ਹੁੰਦੀ ਹੈ ਅਤੇ ਕਲਾਬਾਜਾਂ ਦੀ ਜ਼ਿੰਦਗੀ 'ਚ ਤਾਂ ਸੰਤੁਲਨ ਦੀ ਅਹਮਿਅਤ ਕੁਝ ਜ਼ਿਆਦਾ ਹੀ ਹੁੰਦੀ ਹੈ। ਅਜਿਹੀ ਹੀ ਇਕ ਕਲਾਬਾਜ਼ ਦਾ ਵੀਡੀਓ ਵਾਇਰਲ ਹੋ ਰਿਹਾ ਹੈ । ਚੀਨ ਦੇ ਇਕ ਸ਼ਹਿਰ ਤੋਂ ਇਸ ਕਲਾਬਾਜ਼ ਮੁਟਿਆਰ ਦੇ ਇਕ ਗੁਆਂਢੀ ਨੇ ਇਸ ਦਾ ਵੀਡੀਓ ਸ਼ੇਅਰ ਕੀਤਾ ਹੈ।  ਇਹ ਕੁੜੀ ਬਹੁਤ ਖੂਬਸੂਰਤੀ ਨਾਲ ਇਕ-ਇਕ ਕਟੋਰਾ ਹਵਾ 'ਚ ਉਛਾਲ ਕੇ ਆਪਣੇ ਸਿਰ ਉੱਤੇ ਰੱਖਦੀ ਜਾ ਰਹੀ ਹੈ। ਇਸ ਕਲਾਬਾਜ਼ੀ ਦੀ ਖਾਸੀਅਤ ਇਹ ਹੈ ਕਿ ਉਹ ਕੁੜੀ ਇਹ ਸਭ ਇਕ ਰੋਲਿੰਗ ਪਾਈਪ ਦੇ ਟੁੱਕੜੇ  ਦੇ 'ਤੇ ਰੱਖੇ ਪਟਰੇ ਉੱਤੇ ਸੰਤੁਲਨ ਬਣਾਉਂਦੇ ਹੋਏ ਕਰ ਰਹੀ ਹੈ। ਇਸ ਕੁਝ ਸੈਕਿੰਡਾ ਦੇ ਵੀਡੀਓ ਨੂੰ ਹੁਣ ਤੱਕ 35 ਲੱਖ ਹਿਟਸ ਮਿਲ ਚੁੱਕੇ ਹਨ।

 

Our friendly neighborhood acrobat doing her thing.

Posted by Shanghaiist on Saturday, October 14, 2017

 


Related News