ਮਿਆਂਮਾਰ ''ਚ ਲੜਾਈ ਦੌਰਾਨ ਭੱਜ ਰਹੇ ਲੋਕਾਂ ਨੂੰ ਲਿਜਾ ਰਹੀ ਕਿਸ਼ਤੀ ਪਲਟੀ, 8 ਲੋਕਾਂ ਦੀ ਮੌਤ

Monday, Oct 21, 2024 - 11:57 PM (IST)

ਬੈਂਕਾਕ (ਭਾਸ਼ਾ) : ਮਿਆਂਮਾਰ ਵਿਚ ਫੌਜੀਆਂ ਅਤੇ ਜਮਹੂਰੀਅਤ ਪੱਖੀ ਗੁਰੀਲਾ ਲੜਾਕਿਆਂ ਵਿਚਾਲੇ ਹੋਈ ਲੜਾਈ ਤੋਂ ਭੱਜ ਰਹੇ ਲੋਕਾਂ ਨੂੰ ਲੈ ਕੇ ਜਾ ਰਹੀ ਇਕ ਕਿਸ਼ਤੀ ਅੰਡੇਮਾਨ ਸਾਗਰ ਵਿਚ ਪਲਟਣ ਕਾਰਨ 8 ਲੋਕਾਂ ਦੀ ਮੌਤ ਹੋ ਗਈ ਹੈ ਅਤੇ ਕਰੀਬ 20 ਲਾਪਤਾ ਹਨ। ਇਕ ਬਚਾਅ ਕਰਮਚਾਰੀ ਅਤੇ ਸਥਾਨਕ ਮੀਡੀਆ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ।

ਫਰਵਰੀ 2021 ਵਿਚ ਫੌਜ ਵੱਲੋਂ ਆਂਗ ਸਾਨ ਸੂ ਕੀ ਦੀ ਚੁਣੀ ਹੋਈ ਸਰਕਾਰ ਨੂੰ ਬੇਦਖਲ ਕਰਨ ਤੋਂ ਬਾਅਦ ਤੋਂ ਮਿਆਂਮਾਰ ਵਿਚ ਹਿੰਸਾ ਜਾਰੀ ਹੈ। ਫੌਜੀ ਸ਼ਾਸਨ ਦੇ ਵਿਰੋਧੀਆਂ ਨੇ ਇਕ ਹਥਿਆਰਬੰਦ ਵਿਰੋਧ ਅੰਦੋਲਨ ਸ਼ੁਰੂ ਕੀਤਾ ਅਤੇ ਦੇਸ਼ ਦੇ ਵੱਡੇ ਹਿੱਸੇ ਹੁਣ ਸੰਘਰਸ਼ ਵਿਚ ਉਲਝੇ ਹੋਏ ਹਨ। ਬਚਾਅ ਕਾਰਜ 'ਚ ਮਦਦ ਕਰ ਰਹੇ ਇਕ ਪਿੰਡ ਵਾਸੀ ਮੁਤਾਬਕ ਐਤਵਾਰ ਨੂੰ ਕਿਸ਼ਤੀ 'ਤੇ 100 ਦੇ ਕਰੀਬ ਲੋਕ ਸਵਾਰ ਸਨ, ਜਿਨ੍ਹਾਂ 'ਚੋਂ 79 ਨੂੰ ਬਚਾ ਲਿਆ ਗਿਆ ਹੈ।

ਇਹ ਵੀ ਪੜ੍ਹੋ : ਪ੍ਰਧਾਨ ਮੰਤਰੀ ਭਾਰਤੀ ਜਨ ਔਸ਼ਧੀ ਪ੍ਰਾਜੈਕਟ ਨੇ ਰਚਿਆ ਇਤਿਹਾਸ, ਅਕਤੂਬਰ 2024 ਤੱਕ ਹੋਈ 1000 ਕਰੋੜ ਦੀ ਵਿਕਰੀ

ਪਿੰਡ ਵਾਸੀ ਨੇ ਦੱਸਿਆ ਕਿ ਸੋਮਵਾਰ ਰਾਤ ਤੱਕ ਬਰਾਮਦ ਹੋਈਆਂ ਅੱਠ ਲਾਸ਼ਾਂ ਵਿਚ ਇਕ 10 ਸਾਲ ਦਾ ਬੱਚਾ ਵੀ ਸ਼ਾਮਲ ਹੈ। ਖਚਾਖਚ ਭਰੀ ਕਿਸ਼ਤੀ ਐਤਵਾਰ ਰਾਤ 9.30 ਵਜੇ ਕਯਾਉਕ ਟਾਪੂ ਤੋਂ ਰਵਾਨਾ ਹੋਈ ਸੀ ਅਤੇ 15 ਮਿੰਟ ਬਾਅਦ ਪਲਟ ਗਈ। ਇਕ ਪਿੰਡ ਵਾਸੀ ਨੇ ਐਸੋਸੀਏਟਿਡ ਪ੍ਰੈਸ ਨੂੰ ਇਹ ਜਾਣਕਾਰੀ ਦਿੱਤੀ। 

ਹਾਦਸੇ ਦੇ ਕਾਰਨਾਂ ਦਾ ਅਜੇ ਤੱਕ ਪਤਾ ਨਹੀਂ ਲੱਗ ਸਕਿਆ ਹੈ ਪਰ ਪਿੰਡ ਵਾਸੀਆਂ ਮੁਤਾਬਕ ਆਮ ਤੌਰ 'ਤੇ 30 ਤੋਂ 40 ਮੁਸਾਫਰਾਂ ਦੀ ਸਮਰੱਥਾ ਵਾਲੀ ਇਹ ਕਿਸ਼ਤੀ ਲੋਕਾਂ ਅਤੇ ਸਾਮਾਨ ਨਾਲ ਭਰੀ ਹੋਈ ਸੀ। ਸਮੁੰਦਰ ਵਿਚ ਤੇਜ਼ ਲਹਿਰਾਂ ਉੱਠ ਰਹੀਆਂ ਸਨ ਜਿਸ ਕਾਰਨ ਇਹ ਹਾਦਸਾ ਵਾਪਰ ਗਿਆ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8 


 


Sandeep Kumar

Content Editor

Related News