ਮੰਦਭਾਗੀ ਖ਼ਬਰ : ਕੈਨੇਡਾ 'ਚ 25 ਸਾਲਾ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

Thursday, Mar 07, 2024 - 05:28 PM (IST)

ਮੰਦਭਾਗੀ ਖ਼ਬਰ : ਕੈਨੇਡਾ 'ਚ 25 ਸਾਲਾ ਪੰਜਾਬੀ ਨੌਜਵਾਨ ਦਾ ਗੋਲੀਆਂ ਮਾਰ ਕੇ ਕਤਲ

ਟੋਰਾਂਟੋ: ਕੈਨੇਡਾ ਤੋਂ ਇਕ ਵਾਰ ਫਿਰ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। ਇੱਥੇ ਕੈਨੇਡਾ ਦੇ ਬੀ.ਸੀ. ਸੂਬੇ ਨਾਲ ਸਬੰਧਤ ਪੰਜਾਬੀ ਨੌਜਵਾਨ ਦਾ ਟੋਰਾਂਟੋ ਵਿਖੇ ਗੋਲੀਆਂ ਮਾਰ ਕੇ ਕਤਲ ਕਰ ਦਿਤਾ ਗਿਆ। ਨੌਜਵਾਨ ਦੀ ਸ਼ਨਾਖਤ ਬੀ.ਸੀ. ਦੇ ਮਿਸ਼ਨ ਸ਼ਹਿਰ ਨਾਲ ਸਬੰਧਤ ਜਸਮੀਤ ਬਦੇਸ਼ਾ ਵਜੋਂ ਕੀਤੀ ਗਈ ਹੈ। ਟੋਰਾਂਟੋ ਪੁਲਸ ਵੱਲੋਂ ਫਿਲਹਾਲ ਸ਼ੱਕੀਆਂ ਜਾਂ ਕਤਲ ਦੇ ਮਕਸਦ ਬਾਰੇ ਕੋਈ ਜਾਣਕਾਰੀ ਨਹੀਂ ਦਿਤੀ ਗਈ ਅਤੇ ਮਾਮਲੇ ਦੀ ਪੜਤਾਲ ਕੀਤੀ ਜਾ ਰਹੀ ਹੈ। ਟੋਰਾਂਟੋ ਦੇ ਰੈਕਸਡੇਲ ਇਲਾਕੇ ਵਿਚ ਗੋਲੀਬਾਰੀ ਦੀ ਵਾਰਦਾਤ 3 ਮਾਰਚ ਨੂੰ ਰਾਤ ਤਕਰਬੀਨ 11:30 ਵਜੇ ਵਾਪਰੀ।

PunjabKesari

ਬੀ.ਸੀ. ਦੇ ਮਿਸ਼ਨ ਸ਼ਹਿਰ ਨਾਲ ਸਬੰਧਤ ਜਸਮੀਤ ਬਦੇਸ਼ਾ ਵਜੋਂ ਹੋਈ ਸ਼ਨਾਖਤ

PunjabKesari

ਰੈਕਸਡੇਲ ਬੁਲੇਵਾਰਡ ਅਤੇ ਬਰਗਾਮੌਟ ਐਵੇਨਿਊ ਨੇੜੇ ਇਕ ਬਹੁਮੰਜ਼ਿਲਾ ਇਮਾਰਤ ਵਿਚ ਗੋਲੀਆਂ ਚੱਲਣ ਦੀ ਸੂਚਨਾ ਮਿਲਣ ’ਤੇ ਪੁੱਜੇ ਪੁਲਸ ਅਫਸਰਾਂ ਨੂੰ ਇਕ ਨੌਜਵਾਨ ਗੰਭੀਰ ਜ਼ਖਮੀ ਹਾਲਤ ਵਿਚ ਮਿਲਿਆ। ਪੈਰਾਮੈਡਿਕਸ ਵੱਲੋਂ ਉਸ ਦੀ ਜਾਨ ਬਚਾਉਣ ਦੇ ਅਣਥੱਕ ਯਤਨਾਂ ਦੌਰਾਨ ਉਹ ਮੌਕੇ ’ਤੇ ਹੀ ਦਮ ਤੋੜ ਗਿਆ। ਪੁਲਸ ਵੱਲੋਂ ਤੁਰਤ ਉਸ ਦੀ ਪਛਾਣ ਜਨਤਕ ਨਹੀਂ ਕੀਤੀ ਗਈ ਅਤੇ ਬੁੱਧਵਾਰ ਨੂੰ ਇਕ ਪ੍ਰੈਸ ਕਾਨਫਰੰਸ ਦੌਰਾਨ ਪੁਲਸ ਨੇ ਦੱਸਿਆ ਕਿ ਮਰਨ ਵਾਲਾ ਨੌਵਜਾਨ ਬੀ.ਸੀ. ਦੇ ਮਿਸ਼ਨ ਸ਼ਹਿਰ ਨਾਲ ਸਬੰਧਤ 25 ਸਾਲ ਦਾ ਜਸਮੀਤ ਬਦੇਸ਼ਾ ਸੀ। ਜਸਮੀਤ ਬਦੇਸ਼ਾ ਟੋਰਾਂਟੋ ਵਿਖੇ ਕਿਸ ਕੋਲ ਰਹਿ ਰਿਹਾ ਸੀ ਜਾਂ ਕਿਹੜੇ ਮਕਸਦ ਨਾਲ ਓਂਟਾਰੀਓ ਆਇਆ, ਇਨ੍ਹਾਂ ਗੱਲਾਂ ਬਾਰੇ ਵੀ ਪੁਲਸ ਵੱਲੋਂ ਵਿਸਤਾਰਤ ਜਾਣਕਾਰੀ ਨਹੀਂ ਦਿੱਤੀ ਗਈ।

ਪੜ੍ਹੋ ਇਹ ਅਹਿਮ ਖ਼ਬਰ-ਅਮਰੀਕਾ : ਫਰਜ਼ੀ ਲੁੱਟ ਦੇ ਮਾਮਲੇ 'ਚ ਦੋ ਗੁਜਰਾਤੀ ਵਿਅਕਤੀ ਭਗੋੜੇ ਘੋਸ਼ਿਤ 

ਟੋਰਾਂਟੋ ਦੇ ਰੈਕਸਡੇਲ ਇਲਾਕੇ ਵਿਚ ਕੀਤਾ ਗਿਆ ਕਤਲ

PunjabKesari

ਟੋਰਾਂਟੋ ਵਿਖੇ ਇਹ ਸਾਲ ਦਾ 12ਵਾਂ ਕਤਲ ਦੱਸਿਆ ਜਾ ਰਿਹਾ ਹੈ ਅਤੇ ਜਾਂਚਕਰਤਾਵਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਜੇ ਕਿਸੇ ਕੋਲ ਵਾਰਦਾਤ ਬਾਰੇ ਕੋਈ ਜਾਣਕਾਰੀ ਹੋਵੇ ਤਾਂ ਉਹ 416 808 7400 ’ਤੇ ਸੰਪਰਕ ਕਰੇ। ਗੁਪਤ ਤਰੀਕੇ ਨਾਲ ਜਾਣਕਾਰੀ ਦੇਣ ਲਈ ਕ੍ਰਾਈਮ ਸਟੌਪਰਜ਼ ਨੂੰ 416 222 ਟਿਪਸ 8477 ’ਤੇ ਕਾਲ ਕੀਤੀ ਜਾ ਸਕਦੀ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ। 


author

Vandana

Content Editor

Related News