95 ਫੀਸਦੀ ਔਰਤਾਂ ਨਹੀਂ ਹੁੰਦਾ ਅਬਾਰਸ਼ਨ ਦਾ ਅਫਸੋਸ

01/17/2020 8:06:46 PM

ਕੈਲੀਫੋਰਨੀਆ- ਇਕ ਔਰਤ ਲਈ ਮਾਂ ਬਣਨਾ ਦੁਨੀਆ ਦੀ ਸਭ ਤੋਂ ਵੱਡੀ ਖੁਸ਼ੀ ਵਾਲੀ ਗੱਲ ਹੁੰਦੀ ਹੈ। ਭਾਵੇਂ ਕਈ ਵਾਰ ਹਾਲਾਤ ਵੱਖਰੇ ਹੁੰਦੇ ਹਨ ਅਤੇ ਉਹਨਾਂ ਨੂੰ ਗਰਭਪਾਤ (ਅਬਾਰਸ਼ਨ) ਦਾ ਰਸਤਾ ਚੁਣਨਾ ਪੈਂਦਾ ਹੈ। ਸੋਸ਼ਲ ਸਾਇੰਸ ਐਂਡ ਮੈਡੀਸਿਨ ਵਿਚ ਛਪੀ ਇਕ ਰਿਸਰਚ ਦੀ ਮੰਨੀਏ ਤਾਂ ਆਬਰਸ਼ਨ ਕਰਾਉਣ ਦੇ 5 ਸਾਲ ਬਾਅਦ 95 ਫੀਸਦੀ ਔਰਤਾਂ ਨੂੰ ਆਪਣੇ ਫੈਸਲੇ 'ਤੇ ਕੋਈ ਪਛਤਾਵਾ ਨਹੀਂ ਹੁੰਦਾ।

ਪਾਜੇਟਿਵ-ਨੈਗੇਟਿਵ ਦੋਵੇਂ ਫੀਲਿੰਗ ਪੈ ਜਾਂਦੀਆਂ ਹਨ ਮੱਧਮਸਟੱਡੀ ਵਿਚ ਸ਼ਾਮਲ ਔਰਤਾਂ ਦੀ ਮੰਨੀਏ ਤਾਂ ਬੀਤਦੇ ਸਮੇਂ ਨਾਲ ਗਰਭਪਾਤ ਨਾਲ ਜੁੜੀਆਂ ਉਹਨਾਂ ਦੀਆਂ ਪਾਜੇਟਿਵ ਅਤੇ ਨੈਗੇਟਿਵ ਦੋਵੇਂ ਹੀ ਫੀਲਿੰਗ ਮੱਧਮ ਹੋ ਜਾਂਦੀਆਂ ਹਨ। ਗਰਭਪਾਤ ਕਰਾਉਣ ਦੇ 5 ਸਾਲ ਬਾਅਦ ਦੀ ਗੱਲ ਕਰੀਏ ਤਾਂ ਲਗਭਗ 84 ਫੀਸਦੀ ਔਰਤਾਂ ਦੇ ਮਨ 'ਚ ਇਸ ਨੂੰ ਲੈ ਕੇ ਜਾ ਤਾਂ ਪਾਜੇਟਿਵ ਫੀਲਿੰਗ ਸੀ ਕਿ ਉਹਨਾਂ ਨੇ ਜੋ ਕੀਤਾ ਸਹੀ ਕੀਤਾ ਜਾਂ ਫਿਰ ਉਹਨਾਂ ਦੇ ਮਨ ਵਿਚ ਇਸ ਨੂੰ ਲੈ ਕੇ ਕੋਈ ਫੀਲਿੰਗ ਨਹੀਂ ਸੀ। ਅਮੇਰਿਕਾ ਦੀ ਯੂਨੀਵਰਸਿਟੀ ਆਫ ਕੈਲੀਫੋਰਨੀਆ ਦੇ ਪ੍ਰੋਫੈਸਰ ਆਥਰ ਕੋਰੀਨ ਦੀ ਮੰਨੀਏ ਤਾਂ, 'ਜਦੋਂ ਆਬਰਸ਼ਨ ਕਰਾਉਣਾ ਹੁੰਦਾ ਹੈ, ਉਸ ਸਮੇਂ ਔਰਤਾਂ ਲਈ ਫੈਸਲਾ ਲੈਣਾ ਮੁਸ਼ਕਲ ਹੁੰਦਾ ਹੈ ਕਿ ਸਮਾਜ ਉਹਨਾਂ ਦੇ ਲਏ ਗਏ ਫੈਸਲੇ ਨੂੰ ਸਵੀਕਾਰ ਨਹੀਂ ਕਰੇਗਾ ਪਰ ਬਾਅਦ ਵਿਚ ਜ਼ਿਆਦਾਤਰ ਔਰਤਾਂ ਨੂੰ ਇਹੀ ਲਗਦਾ ਹੈ ਕਿ ਉਨਹਾਂ ਨੇ ਉਸ ਸਮੇਂ ਜੋ ਫੈਸਲਾ ਲਿਆ ਉਹ ਠੀਕ ਸੀ।

1 ਹਜ਼ਾਰ ਔਰਤਾਂ 'ਤੇ 5 ਸਾਲ ਤੱਕ ਚੱਲੀ ਸਟੱਡੀ-ਇਹ ਸਟੱਡੀ ਇਸ ਗੱਲ ਨੂੰ ਖਾਰਜ ਕਰਦੀ ਹੈ ਕਿ ਆਬਰਸ਼ਨ ਕਰਾਉਣ ਤੋ ਬਾਅਦ ਜ਼ਿਆਦਾਤਰ ਔਰਤਾਂ ਇਮੋਸ਼ਨਲੀ ਪਰੇਸ਼ਾਨ ਹੋ ਜਾਂਦੀਆਂ ਹਨ। ਇਹ ਸਟੱਡੀ 5 ਸਾਲ ਤੱਕ ਚੱਲੀ ਅਤੇ ਇਸ ਵਿਚ ਅਮਰੀਕਾ ਦੇ 21 ਸੂਬਿਆਂ ਦੀਆਂ ਆਬਰਸ਼ਨ ਕਰਾਉਣ ਵਾਲੀਆਂ 1 ਹਜ਼ਾਰ ਔਰਤਾਂ ਦੀ ਹੈਲਥ ਅਤੇ ਸੋਸ਼ਿਓਇਕਨਾਮਿਕ ਅਸਰ ਕੀ ਅਤੇ ਕਿਹੋ ਜਿਹਾ ਹੁੰਦਾ ਹੈ, ਇਸ ਦੀ ਜਾਂਚ ਕੀਤੀ ਗਈ। ਭਾਵੇਂ ਬਾਅਦ ਵਿਚ ਔਰਤਾਂ ਨੇ ਆਪਣੇ ਇਸ ਫੈਸਲੇ 'ਤੇ ਕਿਸੇ ਤਰ੍ਹਾਂ ਦਾ ਅਫਸੋਸ ਤੇ ਪਛਤਾਵਾ ਨਹੀ ਪ੍ਰਗਟਾਇਆ ਪਰ ਉਸ ਆਬਰਸ਼ਨ ਦਾ ਫੈਸਲਾ ਲੈਣਾ ਜ਼ਿਆਦਾਤਰ ਔਰਤਾਂ ਲਈ ਕਾਫੀ ਮੁਸ਼ਕਲ ਸੀ। ਇਹਨਾਂ ਵਿਚੋਂ ਲਗਭਗ 27 ਫੀਸਦੀ ਨੇ ਮੰਨਿਆ ਕਿ ਪ੍ਰੈਗਨੈਂਸੀ ਟਰਮੀਨੇਟ ਕਰਨ ਦਾ ਫੈਸਲਾ ਲੈਣਾ ਉਹਨਾਂ ਲਈ ਮੁਸ਼ਕਲ ਸੀ, 27 ਫੀਸਦੀ ਨੇ ਮੰਨਿਆ ਕਿ ਥੋੜਾ ਮੁਸ਼ਕਲ ਫੈਸਲਾ ਸੀ ਜਦਕਿ 46 ਫੀਸਦੀ ਨੇ ਕਿਹਾ ਕਿ ਉਹਨਾਂ ਲਈ ਗਰਭਪਾਤ ਦਾ ਫੈਸਲਾ ਲੈਣਾ ਬਹੁਤ ਮੁਸ਼ਕਲ ਸੀ।


Baljit Singh

Content Editor

Related News