'ਮੋਦੀ ਸਰਕਾਰ ਨੇ ਲੋਕਾਂ ਦੀ ਆਵਾਜ਼ ਦੱਬਣ ਲਈ ਲਾਏ 9 ਲੱਖ ਫੌਜੀ'

Friday, Oct 18, 2019 - 07:42 PM (IST)

'ਮੋਦੀ ਸਰਕਾਰ ਨੇ ਲੋਕਾਂ ਦੀ ਆਵਾਜ਼ ਦੱਬਣ ਲਈ ਲਾਏ 9 ਲੱਖ ਫੌਜੀ'

ਇਸਲਾਮਾਬਾਦ— ਪਾਕਿਸਤਾਨ ਦੇ ਪ੍ਰਧਾਨ ਮੰਤਰੀ ਇਮਰਾਨ ਖਾਨ ਨੇ ਸ਼ੁੱਕਰਵਾਰ ਨੂੰ ਇਕ ਵਾਰ ਫਿਰ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ 'ਤੇ ਨਿਸ਼ਾਨਾ ਵਿੰੰਨ੍ਹਿਆ ਤੇ ਕਿਹਾ ਕਿ ਉਹ ਕਸ਼ਮੀਰੀਆਂ ਨੂੰ ਚੁੱਪ ਕਰਾਉਣ ਲਈ ਤਾਕਤ ਦੀ ਵਰਤੋਂ ਕਰਕੇ ਆਪਣੇ ਏਜੰਡੇ ਨੂੰ ਪੂਰਾ ਕਰਨ ਦੀ ਸੋਚ ਰਹੇ ਹਨ।

ਡਾਨ ਦੇ ਮੁਤਾਬਕ ਇਮਰਾਨ ਖਾਨ ਨੇ ਟਵੀਟ ਕੀਤਾ ਕਿ 75 ਦਿਨ ਤੋਂ ਮੋਦੀ ਸਰਕਾਰ ਨੇ ਭਾਰਤੀ ਕੰਟਰੋਲ ਵਾਲੇ ਕਸ਼ਮੀਰ 'ਚ ਘੇਰਾਬੰਦੀ ਜਾਰੀ ਰੱਖੀ ਹੈ। ਮੋਦੀ ਇਕ ਸ਼ੇਰ ਦੀ ਸਵਾਰੀ ਕਰ ਰਹੇ ਹਨ। ਉਹ ਸੋਚਦੇ ਹਨ ਕਿ ਉਹ 9 ਲੱਖ ਫੌਜੀਆਂ ਦੀ ਵਰਤੋਂ ਕਸ਼ਮੀਰੀਆਂ ਨੂੰ ਚੁੱਪ ਕਰਾਉਣ ਦਾ ਆਪਣਾ ਏਜੰਡਾ ਪੂਰਾ ਕਰ ਸਕਦੇ ਹਨ। ਅੱਤਵਾਦ ਨਾਲ ਲੜਨ ਲਈ 9 ਲੱਖ ਫੌਜੀਆਂ ਦੀ ਲੋੜ ਨਹੀਂ ਹੈ ਬਲਕਿ 80 ਲੱਖ ਕਸ਼ਮੀਰੀ ਲੋਕਾਂ ਨੂੰ ਡਰਾਉਣ ਲਈ ਇਸ ਦੀ ਲੋੜ ਹੈ।

ਇਸ ਤੋਂ ਬਾਅਦ ਦੇ ਇਕ ਟਵੀਟ 'ਚ, ਪਾਕਿਸਤਾਨ ਦੇ ਪ੍ਰਧਾਨ ਮੰਤਰੀ ਨੇ ਕਿਹਾ ਕਿ ਉਨ੍ਹਾਂ ਦੇ ਭਾਰਤੀ ਹਮਰੁਤਬਾ ਡਰ ਮਹਿਸੂਸ ਕਰ ਰਹੇ ਹਨ। ਉਨ੍ਹਾਂ ਨੇ ਲਿਖਿਆ ਕਿ ਸੰਸਾਰ ਦੇਖ ਰਿਹਾ ਹੈ ਕਿ ਕਸ਼ਮੀਰ 'ਚ ਮਨੁੱਖੀ ਅਧਿਕਾਰਾਂ ਦਾ ਉਲੰਘਣ ਹੋ ਰਿਹਾ ਹੈ। ਮੋਦੀ ਹੁਣ ਡਰ ਗਏ ਹਨ ਕਿਉਂਕਿ ਉਹ ਜਾਣਦੇ ਹਨ ਕਿ ਜਦੋਂ ਕਰਫਿਊ ਚੁੱਕਿਆ ਗਿਆ ਤਾਂ ਕਤਲੇਆਮ ਹੋਵੇਗਾ, ਜੋ ਕਸ਼ਮੀਰੀਆਂ ਨੂੰ ਦਬਾਉਣ ਦਾ ਇਕੋ ਇਕ ਰਸਤਾ ਹੋਵੇਗਾ।

5 ਅਗਸਤ ਤੋਂ ਕਬਜ਼ੇ ਵਾਲੇ ਕਸ਼ਮੀਰ 'ਚ ਨਿਰਾਸ਼ਾ, ਗੁੱਸਾ ਤੇ ਡਰ ਵਧਦਾ ਜਾ ਰਿਹਾ ਹੈ, ਜਦੋਂ ਭਾਰਤ ਸਰਕਾਰ ਨੇ ਇਸ ਖੇਤਰ ਦਾ ਵਿਸ਼ੇਸ਼ ਦਰਜਾ ਖਤਮ ਕਰ ਦਿੱਤਾ ਤੇ ਇਸ ਨੂੰ ਦੋ ਕੇਂਦਰੀ ਸ਼ਾਸਿਤ ਪ੍ਰਦੇਸ਼ਾਂ 'ਚ ਵੰਡ ਦਿੱਤਾ। ਇਸ ਤੋਂ ਬਾਅਦ ਇਲਾਕੇ 'ਚ ਕਰਫਿਊ ਤੇ ਸੰਚਾਰ ਸੇਵਾਵਾਂ 'ਤੇ ਪਾਬੰਦੀਆਂ ਲਗਾ ਦਿੱਤੀਆਂ ਗਈਆਂ।


author

Baljit Singh

Content Editor

Related News