ਸਿੱਖਾਂ ਦੇ 90 ਫੀਸਦੀ ਵਿਰਾਸਤੀ ਸਥਾਨ ਪਾਕਿਸਤਾਨ ''ਚ ਸਥਿਤ : ਇਤਿਹਾਸਕਾਰ

Saturday, Nov 23, 2019 - 03:10 PM (IST)

ਸਿੱਖਾਂ ਦੇ 90 ਫੀਸਦੀ ਵਿਰਾਸਤੀ ਸਥਾਨ ਪਾਕਿਸਤਾਨ ''ਚ ਸਥਿਤ : ਇਤਿਹਾਸਕਾਰ

ਪੇਸ਼ਾਵਰ— ਭਾਰਤੀ ਮੂਲ ਦੇ ਬ੍ਰਿਟਿਸ਼ ਇਤਿਹਾਸਕਾਰ ਅਤੇ ਲੇਖਕ ਬੌਬੀ ਸਿੰਘ ਬੰਸਲ ਨੇ ਦਾਅਵਾ ਕੀਤਾ ਹੈ ਕਿ ਸਿੱਖਾਂ ਦੀਆਂ 90 ਫੀਸਦੀ 'ਹੈਰੀਟੇਜ ਸਾਈਟਸ' ਭਾਵ ਵਿਰਾਸਤੀ ਸਥਾਨ ਪਾਕਿਸਤਾਨ 'ਚ ਸਥਿਤ ਹਨ, ਜਿਨ੍ਹਾਂ 'ਚੋਂ ਵਧੇਰੇ ਖੈਬਰ ਪਖਤੂਨਵਾ ਸੂਬੇ 'ਚ ਹਨ। ਇਸ ਦੇ ਨਾਲ ਹੀ ਉਨ੍ਹਾਂ ਨੇ ਧਾਰਮਿਕ ਸੈਲਾਨੀਆਂ ਨੂੰ ਵਧਾਵਾ ਦੇਣ ਦੇ ਮਹੱਤਵ ਨੂੰ ਵੀ ਰੇਖਾਂਕਿਤ ਕੀਤਾ।

ਸ਼ੁੱਕਰਵਾਰ ਨੂੰ ਪੇਸ਼ਾਵਰ ਮਿਊਜ਼ਿਅਮ ਦੇ ਵਿਕਟੋਰੀਆ ਮੈਮੋਰੀਅਲ ਹਾਲ 'ਚ 'ਕਰਤਾਰਪੁਰ ਤੋਂ ਖੈਬਰ ਦੱਰੇ ਤਕ' ਨਾਮਕ ਇਕ ਸੰਮੇਲਨ 'ਚ ਬੋਲਦੇ ਹੋਏ, ਇਤਿਹਾਸਕਾਰ ਨੇ ਸਿੱਖ ਕਾਲ ਦੇ ਸਮਾਰਕਾਂ, ਕਿਲ੍ਹਿਆਂ, ਯੁੱਧ ਖੇਤਰਾਂ,  ਗੁਰਦੁਆਰਿਆਂ ਅਤੇ ਹਵੇਲੀਆਂ ਦਾ ਜ਼ਿਕਰ ਕੀਤਾ। ਇਹ ਇਤਿਹਾਸਕ ਦ੍ਰਿਸ਼ ਦੇ ਮਾਧਿਅਮ ਨਾਲ ਦਰਸ਼ਕਾਂ ਨੂੰ ਇਕ ਦਿਲਚਸਪ ਯਾਤਰਾ 'ਤੇ ਲੈ ਗਏ। ਉਨ੍ਹਾਂ ਕਿਹਾ ਕਿ 90 ਫੀਸਦੀ ਸਿੱਖ ਹੈਰੀਟੇਜ ਸਾਈਟਸ ਪਾਕਿਸਤਾਨ 'ਚ ਸਥਿਤ ਹਨ। ਇਨ੍ਹਾਂ 'ਚ ਸਭ ਤੋਂ ਜ਼ਿਆਦਾ ਖੈਬਰ ਪਖਤੂਨਵਾ ਸੂਬੇ 'ਚ ਹਨ। ਇਨ੍ਹਾਂ ਵਿਰਾਸਤੀ ਸਥਾਨਾਂ 'ਚ ਦੁਨੀਆਭਰ ਤੋਂ ਸਿੱਖ ਭਾਈਚਾਰੇ ਨੂੰ ਆਕਰਸ਼ਿਤ ਕਰਨ ਦੀ ਸਮਰੱਥਾ ਹੈ।


Related News