ਅਫਰੀਕੀ ਦੇਸ਼ ਕਾਂਗੋ ''ਚ ਬੰਬ ਧਮਾਕੇ ''ਚ ਘੱਟੋ-ਘੱਟ 9 ਲੋਕਾਂ ਦੀ ਮੌਤ, 12 ਜ਼ਖ਼ਮੀ

07/21/2023 1:04:12 AM

ਗੋਮਾ : ਅਫਰੀਕੀ ਦੇਸ਼ ਕਾਂਗੋ ਦੇ ਇਕ ਪਿੰਡ 'ਚ ਹੋਏ ਬੰਬ ਧਮਾਕੇ 'ਚ ਘੱਟੋ-ਘੱਟ 9 ਲੋਕਾਂ ਦੀ ਮੌਤ ਹੋ ਗਈ ਅਤੇ 12 ਜ਼ਖ਼ਮੀ ਹੋ ਗਏ ਹਨ। ਇਕ ਸਥਾਨਕ ਅਧਿਕਾਰੀ ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਰੁਤਸ਼ੁਰੂ ਸੂਬੇ ਦੇ ਡਿਪਟੀ ਗਵਰਨਰ ਇਸਹਾਕ ਕਿਬੀਰਾ ਨੇ ਦੱਸਿਆ ਕਿ ਬੰਬ ਧਮਾਕਾ ਬੁੱਧਵਾਰ ਸ਼ਾਮ ਰੁਤਸ਼ੁਰੂ ਦੇ ਪੂਰਬੀ ਖੇਤਰ ਵਿੱਚ ਹੋਇਆ।

ਇਹ ਵੀ ਪੜ੍ਹੋ : ਰੂਸ ਨੇ ਯੂਕ੍ਰੇਨ ਨਾਲ ਖਤਮ ਕੀਤਾ ਅਨਾਜ ਸਮਝੌਤਾ, ਇਹ ਦੋਸ਼ ਲਾਉਂਦਿਆਂ ਪਿੱਛੇ ਖਿੱਚੇ ਹੱਥ

ਉਨ੍ਹਾਂ ਦੱਸਿਆ ਕਿ ਭਾਈਚਾਰੇ ਦੀ ਰੱਖਿਆ ਕਰ ਰਹੇ ਇਕ ਸਥਾਨਕ ਲੜਾਕੇ ਨੇ ਇਕ ਅਣਪਛਾਤੀ ਚੀਜ਼ ਦੇਖੀ ਅਤੇ ਜਦੋਂ ਉਸ ਨੇ ਇਕ ਪਿੰਡ ਵਿੱਚ ਇਸ ਦੀ ਜਾਂਚ ਕੀਤੀ ਤਾਂ ਇਹ ਧਮਾਕਾ ਹੋ ਗਿਆ, ਜਿਸ ਨਾਲ ਵਿਅਕਤੀ ਤੇ 8 ਹੋਰਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਇਹ ਫੌਰੀ ਤੌਰ 'ਤੇ ਸਪੱਸ਼ਟ ਨਹੀਂ ਹੋ ਸਕਿਆ ਕਿ ਬੰਬ ਕਿਸ ਨੇ ਲਾਇਆ ਸੀ ਪਰ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਹਥਿਆਰਬੰਦ ਵਿਦਰੋਹੀਆਂ ਦੁਆਰਾ ਹਾਲ ਹੀ 'ਚ ਘੁਸਪੈਠ ਕੀਤੀ ਗਈ ਜਗ੍ਹਾ ਤੋਂ ਮਿਲਿਆ ਸੀ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿੱਚ ਜ਼ਰੂਰ ਸਾਂਝੇ ਕਰੋ।

ਜਗ ਬਾਣੀ ਈ-ਪੇਪਰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

 For IOS:- https://itunes.apple.com/in/app/id538323711?mt=8


Mukesh

Content Editor

Related News