ਮੈਡਾਗਾਸਕਰ ''ਚ ਪਲੇਗ ਨਾਲ 94 ਲੋਕਾਂ ਦੀ ਮੌਤ ਤੇ 11 ਹਜ਼ਾਰ ਮਾਮਲੇ ਸ਼ੱਕੀ

10/20/2017 10:05:54 PM

ਜਿਨੇਵਾ— ਵਿਸ਼ਵ ਸਿਹਤ ਸੰਗਠਨ ਨੇ ਸ਼ੁੱਕਰਵਾਰ ਨੂੰ ਕਿਹਾ ਕਿ ਮੈਡਾਗਾਸਕਰ 'ਚ ਪਲੇਗ ਨਾਲ ਮਰਨ ਵਾਲਿਆਂ ਦੀ ਗਿਣਤੀ 94 ਹੋ ਗਈ ਹੈ ਤੇ ਇਸ ਦੇ ਸ਼ੱਕੀ ਮਾਮਲਿਆਂ ਦੀ ਗਿਣਤੀ 11 ਹਜ਼ਾਰ ਤੋਂ ਜ਼ਿਆਦਾ ਹੋ ਗਈ ਹੈ।
ਅਧਿਕਾਰੀਆਂ ਨੇ ਇਸ ਹਫਤੇ ਦੀ ਸ਼ੁਰੂਆਤ 'ਚ ਕਿਹਾ ਸੀ ਕਿ ਹਿੰਦ ਮਹਾਸਾਗਰ ਇਲਾਕੇ ਦੇ ਇਸ ਗੀਰਬ ਦੇਸ਼ 'ਚ ਪਲੇਗ ਨਾਲ 74 ਲੋਕਾਂ ਦੀ ਮੌਤ ਹੋ ਗਈ ਹੈ ਤੇ ਇਸ ਦੇ 805 ਮਾਮਲੇ ਸਾਹਮਣੇ ਆਏ ਹਨ। ਅਫਰੀਕਾ 'ਚ ਸਿਹਤ ਆਪਾਤ ਸੇਵਾ ਮਾਮਲੇ ਦੇ ਡਬਲਿਊ.ਐੱਚ.ਓ. ਦੇ ਨਿਰਦੇਸ਼ਕ ਇਬਰਾਹੀਮ ਸੋਕੇ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪਲੇਗ ਦੇ 1,153 ਸ਼ੱਕੀ ਮਾਮਲੇ ਸਾਹਮਣੇ ਆਏ ਹਨ। 300 ਮਾਮਲਿਆਂ ਦੀ ਪ੍ਰਯੋਗਸ਼ਾਲਾ 'ਚ ਪੁਸ਼ਟੀ ਹੋ ਚੁੱਕੀ ਹੈ। ਉਨ੍ਹਾਂ ਦੱਸਿਆ ਕਿ 13 ਲੱਖ ਐਂਟੀਬਾਓਟਿਕ ਦਵਾਈਆਂ ਮੈਡਾਗਾਸਕਰ ਭੇਜੀਆਂ ਗਈਆਂ ਹਨ, ਜਿਨ੍ਹਾਂ ਨਾਲ 5,000 ਮਰੀਜ਼ਾਂ ਦਾ ਇਲਾਜ ਕੀਤਾ ਜਾ ਸਕਦਾ ਹੈ।


Related News