US : ਕੋਰੋਨਾ ਦੀ ਲਪੇਟ ''ਚ ਆਇਆ ਵਿਦਿਆਰਥੀ, ਹੁਣ ਤਕ 8 ਮਾਮਲੇ ਆਏ ਸਾਹਮਣੇ
Sunday, Feb 02, 2020 - 12:05 PM (IST)

ਵਾਸ਼ਿੰਗਟਨ— ਚੀਨ ਦੇ ਵੂਹਾਨ ਤੋਂ ਅਮਰੀਕਾ ਦੇ ਬੋਸਟਨ ਆਏ ਇਕ 20 ਸਾਲਾ ਵਿਦਿਆਰਥੀ 'ਚ ਕੋਰੋਨਾ ਵਾਇਰਸ ਪਾਏ ਜਾਣ ਦੇ ਬਾਅਦ ਦੇਸ਼ ਭਰ 'ਚ ਪੀੜਤਾਂ ਦੀ ਗਿਣਤੀ 8 ਹੋ ਗਈ ਹੈ। ਸਿਹਤ ਅਧਿਕਾਰੀਆਂ ਮੁਤਾਬਕ ਚੀਨ ਤੋਂ ਵਾਪਸ ਪਰਤੇ ਕੋਰੋਨਾ ਵਾਇਰਸ ਨਾਲ ਪੀੜਤ ਵਿਅਕਤੀ ਨੂੰ ਡਾਕਟਰਾਂ ਦੀ ਦੇਖਭਾਲ 'ਚ ਰੱਖਿਆ ਗਿਆ ਹੈ। ਮੈਸਾਚੁਸੇਟਸ ਦੇ ਸਿਹਤ ਵਿਭਾਗ ਦੀ ਮੋਨਿਕਾ ਭਾਰੇਲ ਨੇ ਕਿਹਾ,''ਅਸੀਂ ਸ਼ੁਕਰਗੁਜ਼ਾਰ ਹਾਂ ਕਿ ਇਹ ਨੌਜਵਾਨ ਸਿਹਤਮੰਦ ਹੋ ਰਿਹਾ ਹੈ ਅਤੇ ਅਜਿਹਾ ਇਸ ਲਈ ਹੈ ਕਿਉਂਕਿ ਉਸ ਨੇ ਤੁਰੰਤ ਇਲਾਜ ਕਰਵਾਇਆ।''
ਸਥਾਨਕ ਅਖਬਾਰ ਮੁਤਾਬਕ ਜਿਸ ਵਿਅਕਤੀ 'ਚ ਕੋਰੋਨਾ ਵਾਇਰਸ ਪਾਇਆ ਗਿਆ ਹੈ, ਉਹ ਮੈਸਾਚੁਸੇਟਸ ਯੂਨਵਰਸਿਟੀ ਦਾ ਵਿਦਿਆਰਥੀ ਹੈ ਅਤੇ 28 ਜਨਵਰੀ ਨੂੰ ਬੋਸਟਨ ਪਰਤਿਆ ਹੈ। ਇਸ ਦੇ ਅਗਲੇ ਦਿਨ ਉਸ ਨੇ ਆਪਣਾ ਇਲਾਜ ਕਰਵਾਇਆ।