ਤੁਰਕੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ; ਬੱਸ 'ਚੋਂ ਬਾਹਰ ਜਾ ਡਿੱਗੀਆਂ ਸਵਾਰੀਆਂ, 8 ਲੋਕਾਂ ਦੀ ਮੌਤ

Sunday, Feb 01, 2026 - 04:02 PM (IST)

ਤੁਰਕੀ 'ਚ ਵਾਪਰਿਆ ਭਿਆਨਕ ਸੜਕ ਹਾਦਸਾ; ਬੱਸ 'ਚੋਂ ਬਾਹਰ ਜਾ ਡਿੱਗੀਆਂ ਸਵਾਰੀਆਂ, 8 ਲੋਕਾਂ ਦੀ ਮੌਤ

ਇਸਤਾਂਬੁਲ (ਏਜੰਸੀ) : ਦੱਖਣੀ ਤੁਰਕੀ ਦੇ ਸੈਰ-ਸਪਾਟਾ ਕੇਂਦਰ ਅੰਤਾਲਿਆ ਸੂਬੇ ਵਿੱਚ ਐਤਵਾਰ ਨੂੰ ਇੱਕ ਦਰਦਨਾਕ ਸੜਕ ਹਾਦਸਾ ਵਾਪਰਿਆ। ਸਵਾਰੀਆਂ ਨਾਲ ਭਰੀ ਇੱਕ ਤੇਜ਼ ਰਫ਼ਤਾਰ ਬੱਸ ਸੜਕ ਤੋਂ ਫਿਸਲ ਕੇ ਪਲਟ ਗਈ, ਜਿਸ ਕਾਰਨ 8 ਲੋਕਾਂ ਦੀ ਮੌਤ ਹੋ ਗਈ ਅਤੇ 26 ਹੋਰ ਜ਼ਖ਼ਮੀ ਹੋ ਗਏ।

ਇਹ ਵੀ ਪੜ੍ਹੋ: 'ਪਹਿਲ ਨਹੀਂ ਕਰਾਂਗੇ, ਪਰ ਜੇ ਹਮਲਾ ਹੋਇਆ ਤਾਂ...!', ਈਰਾਨ ਨੇ ਟਰੰਪ ਨੂੰ ਦਿੱਤਾ ਮੂੰਹਤੋੜ ਜਵਾਬ

ਮੀਂਹ ਅਤੇ ਧੁੰਦ ਦੌਰਾਨ ਵਾਪਰਿਆ ਹਾਦਸਾ

ਸੂਬਾਈ ਗਵਰਨਰ ਹੁਲੁਸੀ ਸਾਹਿਨ ਨੇ ਦੱਸਿਆ ਕਿ ਇਹ ਹਾਦਸਾ ਅੰਤਾਲਿਆ ਸ਼ਹਿਰ ਦੇ ਉੱਤਰ-ਪੱਛਮ ਵਿੱਚ ਪੈਂਦੇ ਡੋਸੇਮੀਲਟੀ ਜ਼ਿਲ੍ਹੇ ਵਿੱਚ ਵਾਪਰਿਆ। ਹਾਦਸੇ ਦੇ ਸਮੇਂ ਇਲਾਕੇ ਵਿੱਚ ਭਾਰੀ ਮੀਂਹ ਕਾਰਨ ਸੜਕ ਗਿੱਲੀ ਸੀ ਅਤੇ ਕਾਫੀ ਧੁੰਦ ਵੀ ਪੈ ਰਹੀ ਸੀ। ਗਵਰਨਰ ਮੁਤਾਬਕ, ਭਾਵੇਂ ਹਾਲਾਤ ਖਰਾਬ ਸਨ, ਪਰ ਲੱਗਦਾ ਹੈ ਕਿ ਬੱਸ ਦੀ ਰਫ਼ਤਾਰ ਕਾਫੀ ਤੇਜ਼ ਸੀ, ਜਿਸ ਕਾਰਨ ਇਹ ਸੰਤੁਲਨ ਗੁਆ ਕੇ ਹਾਈਵੇਅ ਦੇ ਕਿਨਾਰੇ ਪਲਟ ਗਈ।

ਇਹ ਵੀ ਪੜ੍ਹੋ: 5 ਲੱਖ ਤੋਂ ਵੱਧ ਗੈਰ-ਕਾਨੂੰਨੀ ਪ੍ਰਵਾਸੀਆਂ ਨੂੰ PR ਦੇਵੇਗਾ ਇਹ ਯੂਰਪੀ ਦੇਸ਼ ! PM ਨੇ ਖੁਦ ਕੀਤਾ ਐਲਾਨ

ਕਈ ਮੁਸਾਫਰਾਂ ਦੀ ਹਾਲਤ ਨਾਜ਼ੁਕ

ਸਥਾਨਕ ਮੀਡੀਆ ਰਿਪੋਰਟਾਂ ਮੁਤਾਬਕ, ਇਹ ਬੱਸ ਤੁਰਕੀ ਦੇ ਉੱਤਰ-ਪੱਛਮੀ ਹਿੱਸੇ ਟੇਕਿਰਦਾਗ ਤੋਂ ਰਾਤ ਭਰ ਦਾ ਸਫ਼ਰ ਤੈਅ ਕਰਕੇ ਆ ਰਹੀ ਸੀ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਈ ਸਵਾਰੀਆਂ ਬੱਸ ਵਿੱਚੋਂ ਬਾਹਰ ਜਾ ਡਿੱਗੀਆਂ। ਜ਼ਖ਼ਮੀਆਂ ਵਿੱਚੋਂ ਕਈਆਂ ਦੀ ਹਾਲਤ ਬੇਹੱਦ ਨਾਜ਼ੁਕ ਦੱਸੀ ਜਾ ਰਹੀ ਹੈ, ਜਿਸ ਕਾਰਨ ਮੌਤਾਂ ਦੀ ਗਿਣਤੀ ਵਧਣ ਦਾ ਖਦਸ਼ਾ ਹੈ। ਹਾਦਸੇ ਤੋਂ ਬਾਅਦ ਰਾਹਤ ਅਤੇ ਬਚਾਅ ਕਾਰਜ ਤੇਜ਼ੀ ਨਾਲ ਸ਼ੁਰੂ ਕੀਤੇ ਗਏ ਅਤੇ ਜ਼ਖ਼ਮੀਆਂ ਨੂੰ ਨਜ਼ਦੀਕੀ ਹਸਪਤਾਲਾਂ ਵਿੱਚ ਭਰਤੀ ਕਰਵਾਇਆ ਗਿਆ ਹੈ।

ਇਹ ਵੀ ਪੜ੍ਹੋ: ਵੱਡੀ ਖ਼ਬਰ: ਪਾਕਿਸਤਾਨੀ ਗੈਂਗਸਟਰ ਸ਼ਹਿਜ਼ਾਦ ਭੱਟੀ 'ਤੇ ਹਮਲਾ, ਲਾਰੈਂਸ ਗੈਂਗ ਨੇ ਲਈ ਜ਼ਿੰਮੇਵਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e

 

 


author

cherry

Content Editor

Related News