ਈਰਾਨ 'ਚ ਹੜ੍ਹ ਕਾਰਨ ਹੁਣ ਤਕ 70 ਲੋਕਾਂ ਦੀ ਮੌਤ

04/06/2019 10:12:29 AM

ਤਹਿਰਾਨ, (ਭਾਸ਼ਾ)— ਈਰਾਨ 'ਚ ਮਾਰਚ ਤੋਂ ਆਏ ਹੜ੍ਹ 'ਚ ਹੁਣ ਤਕ 70 ਲੋਕਾਂ ਦੀ ਮੌਤ ਹੋ ਗਈ ਹੈ। ਅਧਿਕਾਰਕ ਸੂਤਰਾਂ ਨੇ ਇਸ ਸਬੰਧੀ ਜਾਣਕਾਰੀ ਦਿੱਤੀ। ਈਰਾਨ 'ਚ ਰਾਸ਼ਟਰੀ ਐਮਰਜੈਂਸੀ ਮੈਡੀਕਲ ਸੇਵਾ ਸੰਗਠਨ ਦੇ ਮੁਖੀ ਪਿਰਹੋਸਸੀਨ ਕੂਲੀਵੰਦ ਦੇ ਹਵਾਲੇ ਤੋਂ ਸ਼ੁੱਕਰਵਾਰ ਨੂੰ ਦੱਸਿਆ ਗਿਆ ਕਿ ਮਾਰਚ ਤੋਂ ਹੁਣ ਤਕ ਹੜ੍ਹ 'ਚ 70 ਲੋਕਾਂ ਦੀ ਮੌਤ ਹੋ ਗਈ ਹੈ ਅਤੇ 791 ਲੋਕ ਜ਼ਖਮੀ ਹੋਏ ਹਨ। ਇਨ੍ਹਾਂ 'ਚੋਂ 45 ਲੋਕ ਅਜੇ ਵੀ ਹਸਪਤਾਲ 'ਚ ਹਨ।

ਰਿਪੋਰਟ ਮੁਤਾਬਕ ਦੱਖਣੀ ਫਰਾਂਸ ਸੂਬੇ 'ਚ ਸਭ ਤੋਂ ਵਧ 23 ਲੋਕ ਮਰ ਗਏ ਹਨ ਅਤੇ ਚਾਰ ਲੋਕ ਲਾਪਤਾ ਹਨ। ਈਰਾਨ ਦੇ ਵਧੇਰੇ ਹਿੱਸਿਆਂ 'ਚ ਪਿਛਲੇ 19 ਦਿਨਾਂ ਤੋਂ ਹੜ੍ਹ ਦਾ ਪ੍ਰਕੋਪ ਜਾਰੀ ਹੈ। ਦੇਸ਼ ਦੇ ਪੂਰਬੀ-ਉੱਤਰੀ ਹਿੱਸੇ 'ਚ 19 ਮਾਰਚ ਅਤੇ ਦੱਖਣੀ ਪੱਛਮੀ ਇਲਾਕਿਆਂ 'ਚ 25 ਮਾਰਚ ਨੂੰ ਹੜ੍ਹ ਆਇਆ ਸੀ। ਸਰਕਾਰ ਨੇ ਦੱਸਿਆ ਕਿ ਹੜ੍ਹ ਕਾਰਨ ਤਕਰੀਬਨ 12,000 ਕਿਲੋਮੀਟਰ ਸੜਕ ਨੁਕਸਾਨੀ ਗਈ। ਬਹੁਤ ਸਾਰੇ ਘਰ ਬਰਬਾਦ ਹੋ ਗਏ ਹਨ ਅਤੇ ਕਈ ਲੋਕ ਬੇਘਰ ਹੋ ਗਏ ਹਨ।


Related News