ਨੇਪਾਲ : ਸੋਲੂਖੁੰਬੂ ਜ਼ਿਲੇ ''ਚ ਵਾਪਰਿਆ ਸੜਕ ਹਾਦਸਾ, 7 ਲੋਕਾਂ ਦੀ ਮੌਤ

Saturday, Jun 30, 2018 - 01:10 AM (IST)

ਨੇਪਾਲ : ਸੋਲੂਖੁੰਬੂ ਜ਼ਿਲੇ ''ਚ ਵਾਪਰਿਆ ਸੜਕ ਹਾਦਸਾ, 7 ਲੋਕਾਂ ਦੀ ਮੌਤ

ਕਾਠਮੰਡੂ— ਨੇਪਾਲ 'ਚ ਇਕ ਟ੍ਰੈਵਲਿੰਗ ਵਾਹਨ ਦੇ ਖੱਡ 'ਚ ਡਿੱਗਣ ਕਾਰਨ ਇਕ ਲੜਕੀ ਸਣੇ 7 ਲੋਕਾਂ ਦੀ ਮੌਤ ਹੋ ਗਈ। ਇਸ ਦੀ ਜਾਣਕਾਰੀ ਪੁਲਸ ਸੂਤਰਾਂ ਨੇ ਦਿੱਤੀ ਹੈ। ਪੁਲਸ ਨੇ ਦੱਸਿਆ ਕਿ ਇਹ ਹਾਦਸਾ ਕਾਠਮੰਡੂ ਤੋਂ 130 ਕਿਲੋਮੀਟਰ ਦੂਰ ਸੋਲੁਖੁੰਬੂ ਜ਼ਿਲੇ 'ਚ ਵਾਪਰਿਆ।
ਪੁਲਸ ਨੇ ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਕਿਹਾ ਕਿ ਹਾਦਸੇ 'ਚ 6 ਲੋਕਾਂ ਦੀ ਮੌਤ ਮੌਕੇ 'ਤੇ ਹੀ ਹੋ ਗਈ ਤੇ ਗੰਭੀਰ ਜ਼ਖਮੀ ਲੜਕੀ ਦੀ ਮੌਤ ਹਸਪਤਾਲ 'ਚ ਇਲਾਜ ਦੌਰਾਨ ਹੋ ਗਈ। ਪੁਲਸ ਨੇ ਦੱਸਿਆ ਕਿ ਵਾਹਨ ਨੀਚਾ ਸਾਲਯਾਨ ਤੋਂ ਪੱਟਲ ਹਟਬਜ਼ਾਪ ਵੱਲ ਜਾ ਰਿਹਾ ਸੀ। ਮੰਨਿਆ ਜਾ ਰਿਹਾ ਹੈ ਕਿ ਵਾਹਨ ਕੰਟਰੋਲ ਤੋਂ ਬਾਹਰ ਹੋ ਕੇ 300 ਮੀਟਰ ਗਹਿਰੀ ਖੱਡ 'ਚ ਜਾ ਡਿੱਗਿਆ। ਪਰ ਪੁਲਸ ਨੇ ਘਟਨਾ ਸਬੰਧੀ ਬਿਆਨ ਜਾਰੀ ਕਰਦਿਆਂ ਕਿਹਾ ਕਿ ਘਟਨਾ ਦੇ ਅਸਲ ਕਾਰਨ ਦਾ ਅਜੇ ਪਤਾ ਨਹੀਂ ਲੱਗ ਸਕਿਆ।


Related News