ਕੋਲੰਬੀਆ ''ਚ ਵਾਪਰਿਆ ਬੱਸ ਹਾਦਸਾ, 7 ਲੋਕਾਂ ਦੀ ਮੌਤ, 28 ਜ਼ਖ਼ਮੀ

Tuesday, Dec 28, 2021 - 10:25 AM (IST)

ਕੋਲੰਬੀਆ ''ਚ ਵਾਪਰਿਆ ਬੱਸ ਹਾਦਸਾ, 7 ਲੋਕਾਂ ਦੀ ਮੌਤ, 28 ਜ਼ਖ਼ਮੀ

ਬੋਗੋਟਾ (ਭਾਸ਼ਾ)- ਉੱਤਰ-ਪੱਛਮੀ ਵਿਭਾਗ ਐਂਟੀਓਕੀਆ ਦੇ ਸੈਨ ਲੁਈਸ ਦੀ ਕੋਲੰਬੀਆ ਦੀ ਨਗਰਪਾਲਿਕਾ ਨੇੜੇ ਇਕ ਬੱਸ ਦੇ ਖੱਡ 'ਚ ਡਿੱਗਣ ਕਾਰਨ ਘੱਟੋ-ਘੱਟ 7 ਲੋਕਾਂ ਦੀ ਮੌਤ ਹੋ ਗਈ ਅਤੇ 28 ਜ਼ਖ਼ਮੀ ਹੋ ਗਏ, ਜਦਕਿ 8 ਦੀ ਹਾਲਤ ਗੰਭੀਰ ਹੈ। ਐਂਟੀਓਕੀਆ ਦੇ ਟ੍ਰੈਫਿਕ ਐਂਡ ਹਾਈਵੇ ਪੁਲਸ ਕਮਾਂਡਰ ਜੈਮ ਰਮੀਰੇਜ਼ ਨੇ ਕਿਹਾ ਕਿ ਹਾਦਸਾ ਸੋਮਵਾਰ ਸਵੇਰੇ ਵਾਪਰਿਆ, ਜਿਸ ਤੋਂ ਬਾਅਦ ਮੌਕੇ 'ਤੇ ਪੁੱਜੇ ਫਾਇਰਫਾਈਟਰਾਂ ਨੇ ਲੋਕਾਂ ਨੂੰ ਬਚਾਉਣਾ ਸ਼ੁਰੂ ਕਰ ਦਿੱਤਾ। ਉਥੇ ਹੀ ਹਸਪਤਾਲ ਦੇ ਐਮਰਜੈਂਸੀ ਨੈਟਵਰਕ ਨੂੰ ਵੀ ਤੁਰੰਤ ਸਰਗਰਮ ਕਰ ਦਿੱਤਾ ਗਿਆ।

ਇਹ ਵੀ ਪੜ੍ਹੋ : ਪਾਕਿਸਤਾਨ ਪਹੁੰਚਿਆ ਧਰਮ ਸੰਸਦ 'ਚ ਨਫ਼ਰਤ ਭਰੇ ਭਾਸ਼ਣ ਦਾ ਮਾਮਲਾ, ਭਾਰਤੀ ਡਿਪਲੋਮੈਟ ਨੂੰ ਕੀਤਾ ਤਲਬ

ਅਧਿਕਾਰੀਆਂ ਮੁਤਾਬਕ ਬੱਸ ਰਾਜਧਾਨੀ ਬੋਗੋਟਾ ਤੋਂ ਆਈ ਸੀ ਅਤੇ ਕੋਰਡੋਬਾ ਦੇ ਕੈਰੇਬੀਅਨ ਵਿਭਾਗ ਦੇ ਮੋਨੀਟੋਸ ਦੀ ਨਗਰਪਾਲਿਕਾ ਵੱਲ ਜਾ ਰਹੀ ਸੀ। ਸੈਨ ਲੁਈਸ ਦੇ ਮੇਅਰ, ਹੈਨਰੀ ਸੁਆਰੇਜ਼ ਨੇ ਕਿਹਾ ਕਿ ਜ਼ਖ਼ਮੀਆਂ ਵਿਚੋਂ 22 ਨੂੰ ਕਸਬੇ ਦੇ ਮੈਡੀਕਲ ਕੇਂਦਰਾਂ ਅਤੇ 6 ਹੋਰਾਂ ਨੂੰ ਪੋਰਟੋ ਟ੍ਰਿਨਫੋ ਦੀ ਗੁਆਂਢੀ ਨਗਰਪਾਲਿਕਾ ਵਿਚ ਲਿਜਾਇਆ ਗਿਆ। ਸੁਆਰੇਜ਼ ਨੇ ਅੱਗੇ ਕਿਹਾ ਕਿ ਹਾਦਸੇ ਦੇ ਕਾਰਨਾਂ ਬਾਰੇ ਕੋਈ "ਸਪੱਸ਼ਟ" ਜਾਣਕਾਰੀ ਨਹੀਂ ਹੈ ਅਤੇ ਜਾਂਚ ਚੱਲ ਰਹੀ ਹੈ।

ਇਹ ਵੀ ਪੜ੍ਹੋ : ਮਹਾਮਾਰੀ ਕਾਰਨ ਵਧੀਆਂ ਪਰਿਵਾਰਕ ਪਰੇਸ਼ਾਨੀਆਂ ’ਤੇ ਬੋਲੇ ਪੋਪ ਫਰਾਂਸਿਸ, ਵਿਆਹੇ ਜੋੜਿਆਂ ਨੂੰ ਦਿੱਤੀ ਇਹ ਨਸੀਹਤ


author

cherry

Content Editor

Related News