7.2 ਤੀਬਰਤਾ ਵਾਲੇ ਤੇਜ਼ ਭੂਚਾਲ ਨਾਲ ਕੰਬਿਆ ਇਹ ਦੇਸ਼, ਸੁਨਾਮੀ ਦਾ ਅਲਰਟ ਜਾਰੀ

Friday, Jun 28, 2024 - 12:55 PM (IST)

7.2 ਤੀਬਰਤਾ ਵਾਲੇ ਤੇਜ਼ ਭੂਚਾਲ ਨਾਲ ਕੰਬਿਆ ਇਹ ਦੇਸ਼, ਸੁਨਾਮੀ ਦਾ ਅਲਰਟ ਜਾਰੀ

ਲੀਮਾ (ਏਜੰਸੀ)- ਸਾਊਥ ਅਮਰੀਕਾ ਦੇ ਪੇਰੂ 'ਚ 7.2 ਤੀਬਰਤਾ ਦਾ ਭੂਚਾਲ ਆਇਆ ਹੈ, ਜਿਸ ਤੋਂ ਬਾਅਦ ਸੁਨਾਮੀ ਦਾ ਅਲਰਟ ਜਾਰੀ ਕੀਤਾ ਗਿਆ ਹੈ। ਭੂਚਾਲ ਦਾ ਕੇਂਰ ਪੇਰੂ ਦੇ ਪੱਛਮ 'ਚ ਐਟਿਕਿਊਈਪਾ ਤੋਂ 8 ਕਿਲੋਮੀਟਰ ਦੂਰ ਚਾਲਾ 'ਚ ਰਿਹਾ। ਯੂ.ਐੱਸ. ਜ਼ਿਓਲਾਜਿਕਲ ਸਰਵੇ ਦੀ ਰਿਪੋਰਟ ਅਨੁਸਾਰ ਭੂਚਾਲ ਸ਼ੁੱਕਰਵਾਰ ਨੂੰ ਸਥਾਨਕ ਸਮੇਂ ਅਨੁਸਾਰ 12.36 ਵਜੇ ਆਇਆ। ਇਲਾਕੇ 'ਚ 3 ਮੀਟਰ ਉੱਚੀਆਂ ਸਮੁੰਦਰੀ ਲਹਿਰਾਂ ਉੱਠਣ ਦੀ ਚਿਤਾਵਨੀ ਜਾਰੀ ਕੀਤੀ ਗਈ ਹੈ।

ਦੱਸਣਯੋਗ ਹੈ ਕਿ ਇਸ ਤੋਂ ਪਹਿਲੇ 16 ਜੂਨ ਨੂੰ ਵੀ ਪੇਰੂ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ, ਉਦੋਂ ਰਿਐਕਟਰ ਸਕੇਲ 'ਤੇ ਇਸ ਦੀ ਤੀਬਰਤਾ 5.9 ਮਾਪੀ ਗਈ ਸੀ। ਹਾਲਾਂਕਿ, 16 ਜੂਨ ਨੂੰ ਆਏ ਭੂਚਾਲ 'ਚ ਵੀ ਕਿਸੇ ਤਰ੍ਹਾਂ ਦੇ ਜਾਨ-ਮਾਲ ਦਾ ਨੁਕਸਾਨ ਨਹੀਂ ਹੋਇਆ ਸੀ। 

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News