ਓਮੀਕਰੋਨ ਦਾ ਕਹਿਰ, ਕੈਨੇਡਾ ਦੇ 6 ਸੂਬਿਆਂ 'ਚ ਕੋਰੋਨਾ ਮਾਮਲਿਆਂ 'ਚ ਰਿਕਾਰਡ ਵਾਧਾ

Thursday, Dec 30, 2021 - 11:15 AM (IST)

ਓਮੀਕਰੋਨ ਦਾ ਕਹਿਰ, ਕੈਨੇਡਾ ਦੇ 6 ਸੂਬਿਆਂ 'ਚ ਕੋਰੋਨਾ ਮਾਮਲਿਆਂ 'ਚ ਰਿਕਾਰਡ ਵਾਧਾ

ਟੋਰਾਂਟੋ (ਏ.ਪੀ.): ਕੈਨੇਡਾ ਵਿਚ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਕਾਰਨ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ।ਕੈਨੇਡਾ ਦੇ 6 ਸੂਬਿਆ ਵਿੱਚ ਬੁੱਧਵਾਰ ਨੂੰ ਇੱਕ ਦਿਨ ਵਿੱਚ ਕੋਰੋਨਾ ਵਾਇਰਸ ਸੰਕਰਮਣ ਦੇ ਮਾਮਲੇ ਨਵੇਂ ਸਿਖਰ 'ਤੇ ਪਹੁੰਚ ਗਏ, ਜਿਸ ਨਾਲ ਵੱਖ-ਵੱਖ ਸੂਬਿਆਂ ਨੂੰ ਓਮੀਕਰੋਨ ਵੇਰੀਐਂਟ ਦੇ ਪ੍ਰਸਾਰ ਨੂੰ ਰੋਕਣ ਲਈ ਹੋਰ ਪਾਬੰਦੀਆਂ ਲਗਾਉਣ ਲਈ ਮਜਬੂਰ ਹੋਣਾ ਪਿਆ। ਇਨਫੈਕਸ਼ਨ ਦੇ ਮਾਮਲਿਆਂ ਵਿਚ ਸਭ ਤੋਂ ਵੱਧ ਮਾਮਲੇ ਓਂਟਾਰੀਓ, ਕਿਊਬਿਕ ਅਤੇ ਬ੍ਰਿਟਿਸ਼ ਕੋਲੰਬੀਆ ਵਿਚ ਸਾਹਮਣੇ ਆਏ, ਜੋ ਕਿ ਦੇਸ਼ ਦੇ ਸਭ ਤੋਂ ਵੱਧ ਆਬਾਦੀ ਵਾਲੇ ਸੂਬਿਆਂ ਵਿੱਚ ਸ਼ਾਮਲ ਹਨ। 

ਪਿਛਲੇ 24 ਘੰਟਿਆਂ ਵਿੱਚ ਕਿਊਬਿਕ ਵਿੱਚ 13 ਹਜ਼ਾਰ ਤੋਂ ਵੱਧ ਨਵੇਂ ਮਾਮਲੇ ਸਾਹਮਣੇ ਆਏ ਹਨ, ਜਦੋਂ ਕਿ ਓਂਟਾਰੀਓ ਵਿੱਚ 10,436 ਅਤੇ ਬ੍ਰਿਟਿਸ਼ ਕੋਲੰਬੀਆ ਵਿੱਚ 2,944 ਲੋਕ ਸੰਕਰਮਿਤ ਪਾਏ ਗਏ ਹਨ। ਮੈਨੀਟੋਬਾ, ਅਲਬਰਟਾ, ਨਿਊਫਾਊਂਡਲੈਂਡ ਅਤੇ ਲੈਬਰਾਡੋਰ ਨੇ ਵੀ ਲਾਗ ਦੇ ਨਵੇਂ ਮਾਮਲਿਆਂ ਵਿੱਚ ਰਿਕਾਰਡ ਕਾਇਮ ਕੀਤੇ ਹਨ। ਮੈਨੀਟੋਬਾ ਵਿੱਚ ਸੰਕਰਮਣ ਦੇ 947 ਮਾਮਲੇ ਸਾਹਮਣੇ ਆਏ, ਜਿਸ ਨੇ ਆਪਣਾ ਇੱਕ ਦਿਨ ਪੁਰਾਣਾ ਰਿਕਾਰਡ ਤੋੜ ਦਿੱਤਾ ਜਦੋਂ 825 ਨਵੇਂ ਕੇਸ ਸਾਹਮਣੇ ਆਏ। ਅਲਬਰਟਾ ਵਿੱਚ 2,775 ਨਵੇਂ ਮਾਮਲੇ ਸਾਹਮਣੇ ਆਏ ਹਨ ਜਦੋਂ ਕਿ ਨਿਊਫਾਊਂਡਲੈਂਡ ਅਤੇ ਲੈਬਰਾਡੋਰ ਵਿੱਚ 312 ਨਵੇਂ ਮਾਮਲੇ ਸਾਹਮਣੇ ਆਏ ਹਨ। 

ਪੜ੍ਹੋ ਇਹ ਅਹਿਮ ਖਬਰ- ਓਮੀਕਰੋਨ ਦੀ ਦਹਿਸ਼ਤ, ਬ੍ਰਿਟੇਨ 'ਚ ਨਵੇਂ ਸਾਲ ਦੇ ਮੌਕੇ ਬੂਸਟਰ ਡੋਜ਼ ਲਗਾਉਣ 'ਤੇ ਜ਼ੋਰ 

ਬ੍ਰਿਟਿਸ਼ ਕੋਲੰਬੀਆ ਨੇ ਘੋਸ਼ਣਾ ਕੀਤੀ ਹੈ ਕਿ ਉਸਨੇ ਕ੍ਰਿਸਮਸ ਦੀਆਂ ਛੁੱਟੀਆਂ ਤੋਂ ਬਾਅਦ ਸਕੂਲਾਂ ਨੂੰ ਦੇਰੀ ਨਾਲ ਖੋਲ੍ਹਣ ਦਾ ਫ਼ੈਸਲਾ ਕੀਤਾ ਹੈ ਤਾਂ ਜੋ ਸਕੂਲ ਕਰਮਚਾਰੀਆਂ ਨੂੰ ਸਿਹਤ ਉਪਾਅ ਕਰਨ ਲਈ ਸਮਾਂ ਮਿਲ ਸਕੇ। ਸਕੂਲ ਸਟਾਫ਼ ਅਤੇ ਵਿਦਿਆਰਥੀ ਜਿਨ੍ਹਾਂ ਦੇ ਮਾਪੇ ਸਿਹਤ ਕਰਮਚਾਰੀ ਹਨ, ਨੂੰ 3 ਜਾਂ 4 ਜਨਵਰੀ ਤੋਂ ਸਕੂਲ ਆਉਣਾ ਪਵੇਗਾ, ਜਦਕਿ ਬਾਕੀ ਸਾਰੇ ਵਿਦਿਆਰਥੀ 10 ਜਨਵਰੀ ਤੋਂ ਸਕੂਲ ਆਉਣਗੇ। ਨਿਊਫਾਊਂਡਲੈਂਡ ਅਤੇ ਲੈਬਰਾਡੋਰ ਦੇ ਅਧਿਕਾਰੀਆਂ ਨੇ ਕਿਹਾ ਕਿ ਛੁੱਟੀ ਤੋਂ ਬਾਅਦ ਸਕੂਲਾਂ ਵਿੱਚ ਦੂਰੀ ਤੋਂ ਪੜ੍ਹਾਈ ਕਰਨ ਦਾ ਆਯੋਜਨ ਕੀਤਾ ਜਾਵੇਗਾ।

ਨੋਟ- ਉਕਤ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News