ਈਰਾਨ ਖ਼ਿਲਾਫ 6 ਦੇਸ਼ਾਂ ਨੇ ਖੋਲ੍ਹ 'ਤਾ ਮੋਰਚਾ, ਕਰ 'ਤਾ ਵੱਡਾ ਐਲਾਨ
Friday, Mar 20, 2026 - 05:05 PM (IST)
ਲੰਡਨ/ਟੋਕੀਓ : ਈਰਾਨ ਅਤੇ ਇਜ਼ਰਾਈਲ-ਅਮਰੀਕਾ ਵਿਚਕਾਰ ਜਾਰੀ ਭਿਆਨਕ ਜੰਗ ਦੇ ਕਾਰਨ ਪੈਦਾ ਹੋਏ ਵਿਸ਼ਵ ਊਰਜਾ ਸੰਕਟ ਨੂੰ ਦੇਖਦੇ ਹੋਏ ਦੁਨੀਆ ਦੀਆਂ ਛੇ ਪ੍ਰਮੁੱਖ ਤਾਕਤਾਂ ਨੇ ਇੱਕ ਅਹਿਮ ਕਦਮ ਚੁੱਕਿਆ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ, ਨੀਦਰਲੈਂਡ ਅਤੇ ਜਾਪਾਨ ਨੇ ਇੱਕ ਸਾਂਝਾ ਬਿਆਨ ਜਾਰੀ ਕਰਕੇ ਐਲਾਨ ਕੀਤਾ ਹੈ ਕਿ ਉਹ ਹੋਰਮੁਜ਼ ਸਟ੍ਰੇਟ (Strait of Hormuz) ਰਾਹੀਂ ਵਪਾਰਕ ਜਹਾਜ਼ਾਂ ਦੀ ਸੁਰੱਖਿਅਤ ਆਵਾਜਾਈ ਨੂੰ ਯਕੀਨੀ ਬਣਾਉਣ ਅਤੇ ਊਰਜਾ ਬਾਜ਼ਾਰਾਂ ਨੂੰ ਸਥਿਰ ਕਰਨ ਲਈ ਤਿਆਰ ਹਨ।
ਈਰਾਨ ਖ਼ਿਲਾਫ਼ ਖੋਲ੍ਹ 'ਤਾ ਮੋਰਚਾ
ਅਸਲ ਵਿਚ ਈਰਾਨ ਨੇ ਹੋਰਮੁਜ਼ 'ਤੇ ਪੂਰੀ ਤਰ੍ਹਾਂ ਕਬਜ਼ਾ ਕੀਤਾ ਹੋਇਆ ਹੈ। ਈਰਾਨ ਕਿਸੇ ਵੀ ਦੇਸ਼ ਦੇ ਜਹਾਜ਼ ਨੂੰ ਲੰਘਣ ਦੀ ਇਜ਼ਾਜਤ ਨਹੀਂ ਦੇ ਰਿਹਾ ਜਿਸ ਕਾਰਨ ਹੋਰਮੁਜ਼ ਰਾਹੀਂ ਹੋਣ ਵਾਲਾ ਵਪਾਰ ਲਗਭਗ ਠੱਪ ਹੋ ਗਿਆ ਹੈ। 'ਫਾਈਨੈਂਸ਼ੀਅਲ ਟਾਈਮਜ਼' ਦੀ ਇੱਕ ਸਨਸਨੀਖੇਜ਼ ਰਿਪੋਰਟ ਦੇ ਮੁਤਾਬਕ ਈਰਾਨ ਕੁਝ ਚੋਣਵੇਂ ਜਹਾਜ਼ਾਂ ਨੂੰ ਹੀ ਇਸ ਰਸਤੇ ਤੋਂ ਲੰਘਣ ਦੀ ਇਜਾਜ਼ਤ ਦੇ ਰਿਹਾ ਹੈ। ਦਾਅਵਾ ਕੀਤਾ ਗਿਆ ਹੈ ਕਿ ਇੱਕ ਤੇਲ ਟੈਂਕਰ ਕੰਪਨੀ ਨੇ ਸੁਰੱਖਿਅਤ ਲੰਘਣ ਲਈ ਇਰਾਨ ਨੂੰ 20 ਲੱਖ ਡਾਲਰ (ਲਗਭਗ 16.5 ਕਰੋੜ ਰੁਪਏ) ਦਾ ਭੁਗਤਾਨ ਕੀਤਾ ਹੈ। ਸ਼ਿਪਿੰਗ ਅਧਿਕਾਰੀਆਂ ਅਤੇ ਵਿਸ਼ਲੇਸ਼ਕਾਂ ਦਾ ਮੰਨਣਾ ਹੈ ਕਿ ਤਹਿਰਾਨ ਇਸ ਅਹਿਮ ਜਲ ਮਾਰਗ 'ਤੇ ਆਪਣੀ ਪੂਰੀ ਇਜਾਰੇਦਾਰੀ (Monopoly) ਸਾਬਤ ਕਰਨਾ ਚਾਹੁੰਦਾ ਹੈ। ਰਿਪੋਰਟ ਅਨੁਸਾਰ, ਕਈ ਜਹਾਜ਼ਾਂ ਨੇ ਆਪਣੇ ਆਟੋਮੈਟਿਕ ਟ੍ਰੈਕਿੰਗ ਸਿਸਟਮ ਬੰਦ ਕਰ ਦਿੱਤੇ ਹਨ ਤਾਂ ਜੋ ਉਨ੍ਹਾਂ ਦੀ ਲੋਕੇਸ਼ਨ ਅਤੇ ਸੌਦੇ ਦਾ ਪਤਾ ਨਾ ਲੱਗ ਸਕੇ।
The United Kingdom, France, Germany, Italy, the Netherlands and Japan have released a joint statement expressing their readiness to contribute to appropriate efforts to ensure the safe passage of commercial shipping through the Strait of Hormuz. pic.twitter.com/mVbz8Qt0eu
— OSINTdefender (@sentdefender) March 19, 2026
ਹੁਣ ਬ੍ਰਿਟੇਨ, ਫਰਾਂਸ, ਜਰਮਨੀ, ਇਟਲੀ, ਨੀਦਰਲੈਂਡ ਅਤੇ ਜਾਪਾਨ ਨੇ ਇਕ ਸਾਂਝਾ ਬਿਆਨ ਜਾਰੀ ਕੀਤਾ ਹੈ ਜਿਸ ਮੁਤਾਬਕ ਉਹ ਹੋਰਮੁਜ਼ ਸਟ੍ਰੇਟ ਤੋਂ ਈਰਾਨ ਦਾ ਕਬਜ਼ਾ ਖਤਮ ਕਰਨਗੇ। ਇਸ ਬਿਆਨ ਮਗਰੋਂ ਇਹ ਦੇਖਣਾ ਬਾਕੀ ਹੈ ਕਿ ਜਾਂ ਤਾਂ ਜੰਗ ਹੋਰ ਭੜਕੇਗੀ ਜਾਂ ਸ਼ਾਂਤੀ ਕਾਇਮ ਹੋਵੇਗੀ। ਇਸ ਦੇ ਨਾਲ ਹੀ ਸਾਂਝੇ ਬਿਆਨ ਵਿੱਚ ਕਿਹਾ ਗਿਆ ਹੈ ਕਿ ਈਰਾਨੀ ਫੌਜਾਂ ਵੱਲੋਂ ਹੋਰਮੁਜ਼ ਜਲਮਾਰਗ ਨੂੰ ਲਗਭਗ ਬੰਦ ਕਰ ਦੇਣਾ ਅੰਤਰਰਾਸ਼ਟਰੀ ਕਾਨੂੰਨਾਂ ਅਤੇ ਸਮੁੰਦਰੀ ਆਵਾਜਾਈ ਦੀ ਆਜ਼ਾਦੀ ਦੇ ਮੂਲ ਸਿਧਾਂਤਾਂ ਦੀ ਉਲੰਘਣਾ ਹੈ। ਉਨ੍ਹਾਂ ਈਰਾਨ ਨੂੰ ਤੁਰੰਤ ਡਰੋਨ ਅਤੇ ਮਿਜ਼ਾਈਲ ਹਮਲੇ ਰੋਕਣ ਦੀ ਅਪੀਲ ਕੀਤੀ ਹੈ। ਉਕਤ ਛੇ ਸ਼ਕਤੀਸ਼ਾਲੀ ਦੇਸ਼ਾਂ ਦੇ ਸਮੂਹ ਨੇ ਕਿਹਾ ਹੈ ਕਿ ਉਹ ਸਿਰਫ਼ ਸੁਰੱਖਿਆ ਤੱਕ ਹੀ ਸੀਮਤ ਨਹੀਂ ਰਹਿਣਗੇ। ਉਹ ਕੀਮਤਾਂ ਨੂੰ ਕਾਬੂ ਵਿੱਚ ਰੱਖਣ ਲਈ ਉਤਪਾਦਨ ਵਧਾਉਣ ਲਈ ਤੇਲ ਉਤਪਾਦਕ ਦੇਸ਼ਾਂ ਨਾਲ ਵੀ ਕੰਮ ਕਰਨਗੇ।
ਜਾਣੋ ਹੋਰਮੁਜ਼ ਸਟ੍ਰੇਟ ਸੰਕਟ ਬਾਰੇ
ਹੋਰਮੁਜ਼ ਜਲਡਮਰੂ ਨੂੰ ਦੁਨੀਆ ਦਾ ਸਭ ਤੋਂ ਮਹੱਤਵਪੂਰਨ ਸਮੁੰਦਰੀ ਰਸਤਾ ਮੰਨਿਆ ਜਾਂਦਾ ਹੈ। ਇਹ ਕੱਚੇ ਤੇਲ ਅਤੇ ਐਲਪੀਜੀ ਦੀ ਮਹੱਤਵਪੂਰਨ ਸਪਲਾਈ ਕਰਦਾ ਹੈ। ਈਰਾਨ ਨੇ ਹਾਲ ਹੀ ਦੇ ਦਿਨਾਂ ਵਿੱਚ ਡਰੋਨ ਅਤੇ ਵਿਸਫੋਟਕ ਕਿਸ਼ਤੀਆਂ ਦੀ ਵਰਤੋਂ ਕਰਕੇ ਇਸ ਤੋਂ ਲੰਘਣ ਵਾਲੇ ਵਪਾਰਕ ਜਹਾਜ਼ਾਂ 'ਤੇ ਹਮਲਾ ਕੀਤਾ ਹੈ। ਇਨ੍ਹਾਂ ਹਮਲਿਆਂ ਨੇ ਇਸ ਰਸਤੇ ਰਾਹੀਂ ਆਵਾਜਾਈ ਨੂੰ ਪੂਰੀ ਤਰ੍ਹਾਂ ਵਿਘਨ ਪਾ ਦਿੱਤਾ ਹੈ। ਸੈਂਕੜੇ ਜਹਾਜ਼ ਫਸੇ ਹੋਏ ਹਨ, ਅਤੇ ਭਾਰਤ ਸਮੇਤ ਕਈ ਦੇਸ਼ ਸਪਲਾਈ ਦੀ ਕਮੀ ਦਾ ਸਾਹਮਣਾ ਕਰ ਰਹੇ ਹਨ। ਸਥਿਤੀ ਇੰਨੀ ਗੰਭੀਰ ਹੈ ਕਿ ਈਰਾਨ ਨੇ ਜਹਾਜ਼ਾਂ ਨੂੰ ਡੁਬਾਉਣ ਤੱਕ ਦੀ ਧਮਕੀ ਦਿੱਤੀ ਹੈ। ਇਹ ਵਿਸ਼ਵ ਸ਼ਾਂਤੀ ਅਤੇ ਸੁਰੱਖਿਆ ਲਈ ਸਿੱਧਾ ਖ਼ਤਰਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।
