ਕੋਸਟਾ ਰੀਕਾ ਦੇ ਪ੍ਰਸ਼ਾਂਤ ਮਹਾਸਾਗਰ ਤੱਟ 'ਤੇ 6.2 ਤੀਬਰਤਾ ਦਾ ਭੂਚਾਲ
Sunday, Oct 13, 2024 - 05:14 AM (IST)
ਸੈਨ ਜੋਸ — ਕੋਸਟਾ ਰੀਕਾ ਦੇ ਕੁਝ ਹਿੱਸੇ ਵਿੱਚ ਸ਼ਨੀਵਾਰ ਨੂੰ 6.2 ਤੀਬਰਤਾ ਦੇ ਭੂਚਾਲ ਦੇ ਝਟਕੇ ਮਹਿਸੂਸ ਕੀਤਾ ਗਏ। ਹਾਲਾਂਕਿ ਫਿਲਹਾਲ ਕਿਸੇ ਗੰਭੀਰ ਨੁਕਸਾਨ ਦੀ ਕੋਈ ਖਬਰ ਨਹੀਂ ਹੈ। ਅਮਰੀਕੀ ਭੂ-ਵਿਗਿਆਨ ਸਰਵੇਖਣ ਨੇ ਕਿਹਾ ਕਿ ਭੂਚਾਲ ਦਾ ਕੇਂਦਰ ਨਿਕਾਰਾਗੁਆ ਦੀ ਸਰਹੱਦ 'ਤੇ ਕੋਸਟਾ ਰੀਕਾ ਦੇ ਪ੍ਰਸ਼ਾਂਤ ਤੱਟ 'ਤੇ ਸੀ ਅਤੇ ਉੱਥੇ ਵੀ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਦਾ ਕੇਂਦਰ 18 ਕਿਲੋਮੀਟਰ ਦੀ ਡੂੰਘਾਈ 'ਤੇ ਸੀ।