ਸੂਡਾਨ ''ਚ ਰੈਲੀ ਦੌਰਾਨ ਗੋਲੀਬਾਰੀ ''ਚ 5 ਪ੍ਰਦਰਸ਼ਨਕਾਰੀਆਂ ਦੀ ਮੌਤ
Monday, Jul 29, 2019 - 08:07 PM (IST)

ਖਾਰਤੂਮ— ਸੂਡਾਨ ਦੇ ਇਕ ਸ਼ਹਿਰ 'ਚ ਇਕ ਰੈਲੀ ਦੌਰਾਨ ਗੋਲੀਬਾਰੀ 'ਚ ਚਾਰ ਵਿਦਿਆਰਥੀਆਂ ਸਣੇ ਪੰਜ ਪ੍ਰਦਰਸ਼ਨਕਾਰੀਆਂ ਦੀ ਮੌਤ ਹੋ ਗਈ ਤੇ ਕਈ ਹੋਰ ਜ਼ਖਮੀ ਹੋ ਗਏ। ਪ੍ਰਦਰਸ਼ਨ ਗਤੀਵਿਧੀ ਨਾਲ ਜੁੜੀ ਡਾਕਟਰਾਂ ਦੀ ਕਮੇਟੀ ਨੇ ਇਹ ਜਾਣਕਾਰੀ ਦਿੱਤੀ ਹੈ।
ਕਮੇਟੀ ਨੇ ਆਪਣੇ ਬਿਆਨ 'ਚ ਕਿਹਾ ਕਿ ਅਲ-ਓਬੀਦ ਸ਼ਹਿਰ 'ਚ ਇਕ ਸ਼ਾਂਤੀਪੂਰਨ ਰੈਲੀ ਦੌਰਾਨ ਨਿਸ਼ਾਨਾ ਲਗਾ ਕੇ ਕੀਤੀ ਗਈ ਗੋਲੀਬਾਰੀ 'ਚ ਜ਼ਖਮੀ ਹੋਏ ਪੰਜ ਪ੍ਰਦਰਸ਼ਨਕਾਰੀਆਂ ਨੇ ਦਮ ਤੋੜ ਦਿੱਤਾ। ਰੈਲੀ ਦਾ ਕਾਰਨ ਤੁਰੰਤ ਸਪੱਸ਼ਟ ਨਹੀਂ ਹੋ ਸਕਿਆ ਹੈ। ਹਾਲਾਂਕਿ ਇਹ ਘਟਨਾ ਅਜਿਹੇ ਵੇਲੇ 'ਚ ਹੋਈ ਹੈ ਜਦੋਂ ਪ੍ਰਦਰਸ਼ਨਕਾਰੀ ਨੇਤਾ ਤੇ ਸੱਤਾਧਾਰੀ ਜਨਰਲ ਮੰਗਲਵਾਰ ਨੂੰ ਗੱਲਬਾਤ ਸ਼ੁਰੂ ਕਰਨ ਲਈ ਤਿਆਰ ਸਨ। ਦੋਵੇਂ ਪੱਖ ਸੱਤਾਧਾਰੀ ਫੌਜੀ ਪ੍ਰੀਸ਼ਦ ਤੋਂ ਨਵੇਂ ਨਾਗਰਿਕ ਪ੍ਰਸ਼ਾਸਨ ਨੂੰ ਸ਼ਕਤੀਆਂ ਦੇ ਟ੍ਰਾਂਸਫਰ ਨਾਲ ਸਬੰਧਿਤ ਮੁੱਖ ਮੁੱਦਿਆਂ 'ਤੇ ਹੱਲ ਲਈ ਬੈਠਕ ਕਰਨ ਵਾਲੇ ਸਨ।