ਇਸ ਕਾਰਨ ਵਾਪਰਿਆ ਸੀ ਕੈਨੇਡਾ ਸੜਕ ਹਾਦਸਾ, ਮਾਰੇ ਗਏ ਸਨ 5 ਭਾਰਤੀ ਵਿਦਿਆਰਥੀ
Wednesday, Mar 16, 2022 - 09:50 AM (IST)
ਨਿਊਯਾਰਕ/ਓਨਟਾਰੀਓ (ਰਾਜ ਗੋਗਨਾ)— ਕੈਨੇਡਾ ਦੇ ਓਨਟਾਰੀਓ ਸੂਬੇ ਵਿਚ ਬੀਤੇ ਦਿਨੀਂ ਵਾਪਰੇ ਭਿਆਨਕ ਸੜਕ ਹਾਦਸੇ ਦੇ ਸਬੰਧ ਵਿਚ ਪੁਲਸ ਨੇ ਦੱਸਿਆ ਹੈ ਕਿ ਹਾਦਸੇ ਤੋਂ ਪਹਿਲਾਂ ਦੱਖਣੀ ਓਨਟਾਰੀਓ ਦੇ ਕੁਇੰਟੇ ਵੈਸਟ ਵਿਚ ਹਾਈਵੇਅ 401 'ਤੇ ਵੈਨ ਨੂੰ ਰੋਕਿਆ ਗਿਆ ਸੀ, ਜਿਸ ਕਾਰਨ ਟਰੱਕ ਵੈਨ ਨਾਲ ਟਕਰਾ ਗਿਆ ਅਤੇ ਇਹ ਭਿਆਨਕ ਹਾਦਸਾ ਵਾਪਰ ਗਿਆ। ਹਾਲਾਂਕਿ ਪੁਲਸ ਨੇ ਵੈਨ ਰੋਕਣ ਦਾ ਕਾਰਨ ਨਹੀ ਦੱਸਿਆ ਪਰ ਮ੍ਰਿਤਕਾਂ ਦੇ ਦੋਸਤਾਂ ਤੋਂ ਮਿਲੀ ਜਾਣਕਾਰੀ ਮੁਤਾਬਕ ਵੈਨ ਦੀਆਂ ਲਾਈਟਾਂ ਅਤੇ ਵਿੰਡਸ਼ੀਲਡ 'ਤੇ ਜੰਮੀ ਬਰਫ਼ ਨੂੰ ਸਾਫ਼ ਕਰਨ ਲਈ ਵੈਨ ਨੂੰ ਹਾਈਵੇਅ 'ਤੇ ਰੋਕਿਆ ਗਿਆ ਸੀ ਅਤੇ ਇਕ ਨੌਜਵਾਨ ਗੱਡੀ ਤੋਂ ਬਾਹਰ ਸੀ।
ਇਹ ਵੀ ਪੜ੍ਹੋ: ਚੀਨ ’ਚ ਕੋਰੋਨਾ ਦੇ 5000 ਤੋਂ ਜ਼ਿਆਦਾ ਨਵੇਂ ਮਾਮਲੇ ਮਿਲੇ, 5 ਕਰੋੜ ਲੋਕ ਘਰਾਂ ’ਚ ਕੈਦ
ਦੱਸ ਦੇਈਏ ਕਿ ਇਸ ਹਾਦਸੇ ਵਿਚ 5 ਭਾਰਤੀ ਵਿਦਿਆਰਥੀਆਂ ਹਰਪ੍ਰੀਤ ਸਿੰਘ (24), ਜਸਪਿੰਦਰ ਸਿੰਘ (21), ਕਰਨਪਾਲ ਸਿੰਘ (21), ਮੋਹਿਤ ਚੌਹਾਨ (23) ਅਤੇ ਪਵਨ ਕੁਮਾਰ (23) ਦੀ ਮੌਕੇ ’ਤੇ ਹੀ ਮੌਤ ਹੋ ਗਈ ਸੀ ਅਤੇ 2 ਹੋਰ ਨੌਜਵਾਨ ਗੰਭੀਰ ਜ਼ਖ਼ਮੀ ਹੋ ਗਏ ਸਨ, ਜੋ ਹੁਣ ਖ਼ਤਰੇ ਤੋਂ ਬਾਹਰ ਦੱਸੇ ਜਾ ਰਹੇ ਹਨ। ਜਦਕਿ 1 ਵਿਦਿਆਰਥੀ ਇਸ ਹਾਦਸੇ 'ਚ ਵਾਲ-ਵਾਲ ਬਚ ਗਿਆ।
ਇਹ ਵੀ ਪੜ੍ਹੋ: ਕੈਨੇਡਾ ਸੜਕ ਹਾਦਸੇ 'ਚ ਜ਼ਖ਼ਮੀ ਹੋਏ 2 ਭਾਰਤੀ ਵਿਦਿਆਰਥੀ ਖ਼ਤਰੇ ਤੋਂ ਬਾਹਰ, 5 ਦੀ ਹੋਈ ਸੀ ਮੌਤ
ਨੋਟ: ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦਿਓ ਜਵਾਬ।