ਇੰਡੋਨੇਸ਼ੀਆ ''ਚ ਲੱਗੇ ਭੂਚਾਲ ਦੇ ਝਟਕੇ, 5.9 ਮਾਪੀ ਗਈ ਤੀਬਰਤਾ
Saturday, Feb 01, 2025 - 05:30 PM (IST)
ਜਕਾਰਤਾ (ਏਜੰਸੀ)- ਇੰਡੋਨੇਸ਼ੀਆ ਦੇ ਪੱਛਮੀ ਆਚੇ ਸੂਬੇ ਵਿੱਚ ਸ਼ੁੱਕਰਵਾਰ ਨੂੰ ਘੱਟ ਤੀਬਰਤਾ ਵਾਲੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇੰਡੋਨੇਸ਼ੀਆ ਦੀ ਮੌਸਮ ਵਿਗਿਆਨ, ਜਲਵਾਯੂ ਵਿਗਿਆਨ ਅਤੇ ਭੂ-ਭੌਤਿਕ ਵਿਗਿਆਨ ਏਜੰਸੀ ਅਨੁਸਾਰ, ਪੱਛਮੀ ਆਚੇ ਸੂਬੇ ਵਿੱਚ ਆਏ ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 5.9 ਮਾਪੀ ਗਈ।
ਪਹਿਲਾਂ ਭੂਚਾਲ ਦੀ ਤੀਬਰਤਾ 6.2 ਦੱਸੀ ਗਈ ਸੀ। ਸਥਾਨਕ ਸਮੇਂ ਅਨੁਸਾਰ 6:03 ਵਜੇ ਆਏ ਭੂਚਾਲ ਦਾ ਕੇਂਦਰ ਦੱਖਣੀ ਆਚੇ ਰੀਜੈਂਸੀ ਦੀ ਰਾਜਧਾਨੀ ਤਾਪਕ ਤੁਆਨ ਤੋਂ 28 ਕਿਲੋਮੀਟਰ ਦੱਖਣ-ਪੱਛਮ ਵਿੱਚ ਸਮੁੰਦਰੀ ਤਲ ਤੋਂ 59 ਕਿਲੋਮੀਟਰ ਦੀ ਡੂੰਘਾਈ ਵਿੱਚ ਸੀ।