ਦੱਖਣੀ-ਪੱਛਮੀ ਈਰਾਨ ''ਚ ਆਇਆ 5.9 ਤੀਬਰਤਾ ਦਾ ਭੂਚਾਲ

Sunday, Apr 18, 2021 - 10:21 PM (IST)

ਤਹਿਰਾਨ-ਫਾਰਸ ਦੀ ਖਾੜੀ ਨਾਲ ਲੱਗਦੇ ਦੱਖਣੀ-ਪੱਛਮੀ ਈਰਾਨ 'ਚ ਐਤਵਾਰ ਨੂੰ 5.9 ਦੀ ਤੀਬਰਤਾ ਨਾਲ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਇਸ ਤੋਂ ਬਾਅਦ ਇਕ ਦਰਜਨ ਤੋਂ ਵਧੇਰੇ ਭੂਚਾਲ ਤੋਂ ਬਾਅਦ ਵੀ ਝਟਕੇ ਮਹਿਸੂਸ ਕੀਤੇ ਗਏ। ਇਹ ਜਾਣਕਾਰੀ ਸਰਕਾਰੀ ਟੈਲੀਵਿਜ਼ਨ ਨੇ ਦਿੱਤੀ। ਈਰਾਨ ਦੀ ਸਰਕਾਰੀ ਸਮਾਚਾਰ ਏਜੰਸੀ 'ਇਰਨਾ' ਨੇ ਦੱਸਿਆ ਕਿ ਇਸ ਭੂਚਾਲ 'ਚ ਘੱਟੋ-ਘੱਟ ਪੰਜ ਲੋਕ ਜ਼ਖਮੀ ਹੋ ਗਏ।

ਇਹ ਵੀ ਪੜ੍ਹੋ-ਇਨ੍ਹਾਂ ਮਰੀਜ਼ਾਂ 'ਤੇ ਘੱਟ ਅਸਰਦਾਰ ਹੋ ਸਕਦੀ ਹੈ ਕੋਰੋਨਾ ਵੈਕਸੀਨ : ਖੋਜ

'ਇਰਾਨਾ' ਨੇ ਦੱਸਿਆ ਕਿ ਸਰਕਾਰੀ ਟੈਲੀਵਿਜ਼ਨ ਚੈਨਲ ਨੇ ਬੰਦਰਗਾਹ ਸ਼ਹਿਰ ਬੰਦਰ-ਏ-ਗਨਾਵੇਹ ਦੇ ਇਕ ਖੇਤਰ ਦੀਆਂ ਤਸਵੀਰਾਂ ਵੀ ਸਾਂਝੀਆਂ ਕੀਤੀ ਜਿਸ 'ਚ ਕੰਧਾਂ 'ਤੇ ਦਰਾਰਾਂ ਦਿਖਾਈ ਦਿੱਤੀਆਂ। ਭੂਚਾਲ ਦਾ ਕੇਂਦਰ ਬੰਦਰ-ਏ-ਗਨਾਵੇਹ 'ਚ ਹੀ ਸਥਿਤ ਸੀ। ਇਰਨਾ ਨੇ ਦੱਸਿਆ ਕਿ ਜਿਵੇਂ ਹੀ ਭੂਚਾਲ ਆਇਆ ਲੋਕ ਸੜਕਾਂ 'ਤੇ ਨਿਕਲ ਆਏ। ਅਮਰੀਕੀ ਭੂ-ਵਿਗਿਆਨਕ ਸਰਵੇਖਣ ਨੇ ਸ਼ੁਰੂਆਤੀ ਭੂਚਾਲ ਦੀ ਤੀਬਰਤਾ 5.8 ਦੱਸੀ। ਉਸ ਨੇ ਦੱਸਿਆ ਕਿ ਇਸ ਦੀ ਡੂੰਘਾਈ 10 ਕਿਲੋਮੀਟਰ ਸੀ। 

ਇਹ ਵੀ ਪੜ੍ਹੋ-ਸਮੁੱਚੀ ਦੁਨੀਆ 'ਚ ਪਹਿਲਾਂ ਨਾਲੋਂ ਦੁੱਗਣੀ ਹੋਈ ਕੋਰੋਨਾ ਵਾਇਰਸ ਦੀ ਰਫਤਾਰ : WHO

ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕਮੈਂਟ ਕਰ ਕੇ ਦਿਓ ਜਵਾਬ।


Karan Kumar

Content Editor

Related News