ਕਰੇਨਬਰਨ ਵਿੱਖੇ ਚੌਥੀ ਮਲਟੀਕਲਚਰਲ ਅਥਲੈਟਿਕ ਮੀਟ ਦਾ ਆਯੋਜਨ

Thursday, Sep 19, 2024 - 10:29 AM (IST)

ਮੈਲਬੌਰਨ (ਮਨਦੀਪ ਸਿੰਘ ਸੈਣੀ )---ਇੱਥੋਂ ਦੇ ਦੱਖਣ -ਪੂਰਬ ਚ ਸਥਿਤ ਇਲਾਕੇ ਕਰੇਬਰਨ ਦੇ ਕੇਸੀ ਖੇਡ ਮੈਦਾਨ ਵਿੱਚ ਮਲਟੀਕਲਚਰਲ ਅਥਲ਼ੈਟਿਕ ਮੀਟ ਦਾ ਆਯੋਜਨ ਕੀਤਾ ਗਿਆ। ਇਸ ਚੌਥੀ ਅਥਲ਼ੈਟਿਕ ਮੀਟ ਦਾ ਆਯੋਜਨ ਡਾਇਮੰਡ ਸਪੋਰਟਸ ਕਲੱਬ ਵਲੋਂ ਅਥਲੈਟਿਕ ਆਸਟ੍ਰੇਲੀਆ ਤੇ ਅਥਲੈਟਿਕ ਵਿਕਟੋਰੀਆ ਦੇ ਸਹਿਯੋਗ ਨਾਲ ਕਰਵਾਇਆ ਗਿਆ। ਇਸ ਅਥਲੈਟਿਕ ਮੀਟ ਵਿੱਚ ਵੱਖ-ਵੱਖ ਖੇਡ ਕਲੱਬਾਂ ਤੇ ਵੱਖ-ਵੱਖ ਭਾਇਚਾਰਿਆਂ ਦੇ ਖਿਡਾਰੀਆਂ ਨੇ ਸ਼ਾਨਦਾਰ ਖੇਡਾਂ ਦਾ ਪ੍ਰਦਰਸ਼ਨ ਕੀਤਾ।ਇਸ ਦੌਰਾਨ 374 ਦੇ ਕਰੀਬ ਖਿਡਾਰੀਆਂ ਨੇ ਵੱਖ-ਵੱਖ ਖੇਡ ਵਰਗਾਂ ਦੇ ਵਿੱਚ ਹਿੱਸਾ ਲਿਆ। ਖ਼ਰਾਬ ਮੌਸਮ ਦੇ ਬਾਬਜੂਦ ਵੀ ਖਿਡਾਰੀਆਂ ਦੇ ਹੋਂਸਲੇ ਵਿੱਚ ਕੋਈ ਕਮੀ ਨਹੀਂ ਸੀ ਸਗੋਂ ਖਿਡਾਰੀਆਂ ਦੀ ਹੋਂਸਲਾ ਅਫ਼ਜਾਈ ਲਈ ਵੱਡੀ ਗਿਣਤੀ ਵਿੱਚ ਖੇਡ ਪ੍ਰੇਮੀ ਪੁੱਜੇ ਹੋਏ ਸਨ। 

PunjabKesari

ਪ੍ਰਮਾਤਮਾ ਦੇ ਸ਼ੁਕਰਾਨੇ ਦੇ ਮਗਰੋ ਅਥਲੈਟਿਕ ਮੀਟ ਵਿੱਚ ਭਾਗ ਲੈ ਰਹੇ ਖਿਡਾਰੀਆਂ ਤੇ ਖੇਡ ਕਲੱਬਾਂ ਨੇ ਪਰੇਡ ਵਿੱਚ ਹਿੱਸਾ ਲਿਆ। ਉਪਰੰਤ ਰਾਸ਼ਟਰੀ ਗਾਣ ਮਗਰੋਂ ਰਸਮੀ ਤੌਰ 'ਤੇ ਖੇਡਾਂ ਦੀ ਸ਼ੁਰੁਆਤ ਹੋਈ। ਇਸ ਅਥਲੈਟਿਕ ਮੀਟ ਦੀ ਖਾਸੀਅਤ ਇਹ ਸੀ ਕਿ ਇਸ ਵਿੱਚ 5 ਸਾਲ ਤੋਂ ਲੈ ਕੇ 70 ਸਾਲ ਤੱਕ ਦੇ ਉਮਰ ਵਰਗ ਦੇ ਖਿਡਾਰੀਆਂ ਨੇ ਵੱਖ-ਵੱਖ ਖੇਡਾਂ ਵਿੱਚ ਹਿੱਸਾ ਲਿਆ। ਇਸ ਅਥਲੈਟਿਕ ਮੀਟ ਵਿੱਚ 100 ਮੀਟਰ, 200 ਮੀਟਰ,400 ਮੀਟਰ, 800 ਮੀਟਰ,1500 ਮੀਟਰ ਤੇ ਪੰਜ ਕਿਃਮੀ ਦੋੜਾਂ ਵਿੱਚ ਦੌੜਾਕਾਂ ਨੇ ਸ਼ਾਨਦਾਰ ਖੇਡ ਦਾ ਪ੍ਰਦਰਸ਼ਨ ਕੀਤਾ। ਇਸ ਮੌਕੇ ਸ਼ਾੱਟ ਪੁਟ,ਡਿਸਕਸ ਥਰੋਅ,ਲਾਂਗ ਜੰਪ, ਟਰੀਪਲ ਜੰਪ ਦੇ ਮੁਕਾਬਲੇ ਬਹੁਤ ਹੀ ਰੋਚਕ ਰਹੇ। 

PunjabKesari

ਆਸਟ੍ਰੇਲੀਆ ਦੀ ਰਾਸ਼ਟਰੀ ਪਾੱਲ ਵਾਲਟ ਦੀ ਟੀਮ ਵੀ ਵਿਸ਼ੇਸ਼ ਤੌਰ ਤੇ ਪੁੱਜੀ ਹੋਈ ਸੀ ਜੋ ਕਿ ਆਕਰਸ਼ਣ ਦਾ ਕੇੰਦਰ ਰਹੀ ਸਾਰੇ ਹੀ ਖਿਡਾਰੀਆਂ ਦਾ ਪ੍ਰਦਰਸ਼ਨ ਰੋਮਾਂਚਕ ਸੀ। ਇਸ ਖੇਡ ਵਿੱਚ ਰੰਗੀ ਭੈਣਾਂ ਸੁਖਨੂਰ ਤੇ ਖੁਸ਼ਨੂਰ ਨੇ ਵੀ ਵਧੀਆ ਖੇਡ ਦਾ ਪ੍ਰਦਰਸ਼ਨ ਕੀਤਾ।ਇਸ ਮੌਕੇ ਮੈਂਬਰ ਪਾਰਲੀਮੈਂਟ ਪਾੳਲੀਨ ਰਿਚਰਡਸ ਤੇ ਗੈਰੀ ਮਾੱਸ ਮੈਂਬਰ ਪਾਰਲੀਮੈਂਟ ਵਿਸ਼ੇਸ਼ ਮਹਿਮਾਨਾਂ ਵਜੋਂ ਪੁੱਜੇ ਹੋਏ ਸਨ ਜਿੰਨਾ ਆਪਣੇ ਸੰਬੌਧਨ ਵਿੱਚ ਪ੍ਰਬੰਧਕਾਂ ਨੂੰ ਇੰਨੇ ਵਧੀਆ ਉਪਰਾਲੇ ਕਰਨ ਲਈ ਮੁਬਾਰਕਬਾਦ ਦਿੱਤੀ ਤੇ ਭਵਿੱਖ ਲਈ ਵੀ ਇਸ ਤਰ੍ਹਾਂ ਦੇ ਉਪਰਾਲੇ ਜਾਰੀ ਰੱਖਣ ਲਈ ਹਰ ਸੰਭਵ ਸਹਿਯੋਗ ਲਈ ਵੀ ਕਿਹਾ।ਇਸ ਮੌਕੇ ਕੁਮੈਂਟਰੀ ਦੀ ਜਿੰਮੇਵਾਰੀ ਚਰਨਾਮਤ ਸਿੰਘ, ਰਣਜੀਤ ਖੈੜਾ ਤੇ ਨਿਕਿਤਾ ਕੌਰ ਚੋਪੜਾ ਨੇ ਬਾਖੂਬੀ ਸਾਂਭੀ ਹੋਈ ਸੀ ਜਿੰਨਾਂ ਆਪਣੇ ਵੱਖਰੇ ਅੰਦਾਜ਼ ਵਿੱਚ ਖਿਡਾਰੀਆਂ ਦੀ ਹੋਂਸਲਾ ਅਫ਼ਜਾਈ ਕੀਤੀ। 

PunjabKesari

ਪੜ੍ਹੋ ਇਹ ਅਹਿਮ ਖ਼ਬਰ-ਬ੍ਰਿਟਿਸ਼ ਕੋਲੰਬੀਆ ਦੀਆਂ ਵਿਧਾਨ ਸਭਾ ਚੋਣਾਂ 'ਚ 11 ਪੰਜਾਬਣਾਂ ਮੈਦਾਨ 'ਚ

ਇਸ ਮੌਕੇ ਸਿੱਖ ਵਲੰਟੀਅਰਜ਼ ਵਲੋਂ ਲੰਗਰਾਂ ਦੀ ਸੇਵਾ ਕੀਤੀ ਗਈ। ਡਾਇਮੰਡ ਸਪੋਰਟਸ ਕਲੱਬ ਦੇ ਮੁੱਖ ਕੋਚ ਕੁਲਦੀਪ ਔਲਖ ਨੇ ਇਸ ਮੌਕੇ ਕਿਹਾ ਕਿ ਖੇਡਾਂ ਅਜਿਹਾ ਸਾਧਨ ਹਨ ਜੋ ਕਿ ਮਾਨਸਿਕ ਤੇ ਸਰੀਰਕ ਤੌਰ 'ਤੇ ਤੰਦਰੁਸਤੀ ਪ੍ਰਦਾਨ ਕਰਦੀਆਂ ਹਨ ਤੇ ਉਨਾਂ ਦੀ ਕੋਸ਼ਿਸ਼ ਹੈ ਕਿ ਨਵੀ ਪੀੜ੍ਹੀ ਵੀਡੀੳ ਗੇਮਾਂ ਦੀ ਬਜਾਏ ਖੇਡ ਮੈਦਾਨ ਵਿੱਚ ਖੇਡੇ ਤੇ ਜਿਸ ਲਈ ਉਹ ਅਥਲੈਟਿਕ ਨੂੰ ਪ੍ਰਫੁਲਿਤ ਕਰਨ ਲਈ ਹਰ ਸੰਭਵ ਉਪਰਾਲੇ ਕਰ ਰਹੇ ਹਨ। ਇਸ ਮੌਕੇ ਕਲੱਬ ਪ੍ਰਧਾਨ ਮਨੀ ਸਲੇਮਪੁਰਾ ਨੇ ਆਏ ਹੋਏ ਦਰਸ਼ਕਾਂ ਤੇ ਸਹਿਯੋਗੀਆਂ ਦਾ ਧੰਨਵਾਦ ਕੀਤਾ। ਇਸ ਅਥਲੈਟਿਕ ਮੀਟ ਨੂੰ ਕਾਮਯਾਬ ਕਰਨ ਲਈ ਜਤਿੰਦਰ ਸਰਾਂ,ਸੁਖਦੀਪ ਮਿੱਠਾ,ਜਤਿੰਦਰ ਔਲਖ,ਬਲਤੇਜ ਬਰਾੜ,ਸੁਬੇਗ ਸਿੰਘ,ਪ੍ਰਦੀਪ ਸਿਬੀਆ,ਰਣਬੀਰ ਸੰਧੂ ,ਲਿਟਲ ਅਥਲ਼ੈਟਿਕ ਕਰੇਨਬਰਨ,ਕੇਸੀ ਕਾਰਡੀਨੀਆ,ਵੱਖ ਖੇਡ ਕਲੱਬਾਂ, ਕੋਚ ਸਾਹਿਬਾਨਾਂ, ਖਿਡਾਰੀਆਂ,ਤੇ ਵਲੰਟੀਅਰਜ਼ ਦਾ ਵਿਸ਼ੇਸ਼ ਸਹਿਯੋਗ ਰਿਹਾ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News