ਵੱਡਾ ਹਾਦਸਾ: ਤੇਲ ਟੈਂਕਰ ਤੇ ਟਰੱਕ ਦੀ ਭਿਆਨਕ ਟੱਕਰ ''ਚ 48 ਲੋਕਾਂ ਦੀ ਮੌਤ, 50 ਪਸ਼ੂ ਵੀ ਜ਼ਿੰਦਾ ਸੜੇ
Monday, Sep 09, 2024 - 01:47 AM (IST)

ਅਬੂਜਾ — ਨਾਈਜੀਰੀਆ 'ਚ ਐਤਵਾਰ ਨੂੰ ਇਕ ਈਂਧਨ ਟੈਂਕਰ ਦੀ ਇਕ ਟਰੱਕ ਨਾਲ ਟਕਰਾ ਜਾਣ ਕਾਰਨ ਧਮਾਕਾ ਹੋ ਗਿਆ, ਜਿਸ ਨਾਲ ਘੱਟ ਤੋਂ ਘੱਟ 48 ਲੋਕਾਂ ਦੀ ਮੌਤ ਹੋ ਗਈ। ਦੇਸ਼ ਦੀ ਐਮਰਜੈਂਸੀ ਸੇਵਾ ਏਜੰਸੀ ਨੇ ਇਹ ਜਾਣਕਾਰੀ ਦਿੱਤੀ। ਨਾਈਜਰ ਸਟੇਟ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੇ ਡਾਇਰੈਕਟਰ ਜਨਰਲ ਅਬਦੁੱਲਾਹੀ ਬਾਬਾ-ਅਰਬ ਨੇ ਕਿਹਾ ਕਿ ਬਾਲਣ ਵਾਲਾ ਟੈਂਕਰ ਉੱਤਰ-ਮੱਧ ਨਾਈਜਰ ਰਾਜ ਦੇ ਅਗਾਈ ਖੇਤਰ ਵਿੱਚ ਪਸ਼ੂਆਂ ਨੂੰ ਵੀ ਲਿਜਾ ਰਿਹਾ ਸੀ, ਜਿਸ ਕਾਰਨ ਘੱਟੋ-ਘੱਟ 50 ਪਸ਼ੂ ਵੀ ਜ਼ਿੰਦਾ ਸੜ ਗਏ। ਬਾਬਾ-ਅਰਬ ਨੇ ਦੱਸਿਆ ਕਿ ਹਾਦਸੇ ਵਾਲੀ ਥਾਂ 'ਤੇ ਬਚਾਅ ਕਾਰਜ ਜਾਰੀ ਹਨ।