ਇਟਲੀ ਤੋਂ ਆਈ ਮੰਦਭਾਗੀ ਖ਼ਬਰ, ਰੋਜ਼ੀ-ਰੋਟੀ ਕਮਾਉਣ ਗਏ ਪੰਜਾਬੀ ਨੌਜਵਾਨ ਦੀ ਮੌਤ
Sunday, Sep 26, 2021 - 12:42 PM (IST)
ਰੋਮ (ਕੈਂਥ): ਇਟਲੀ ਵਿੱਚ ਇਸ ਸਾਲ ਜਿੱਥੇ ਕੋਰੋਨਾ ਦੇ ਦੈਂਤ ਨੇ ਕਈ ਘਰਾਂ ਦੇ ਦੀਵੇ ਬੁਝਾ ਦਿੱਤੇ ਹਨ ਉੱਥੇ ਭਾਰਤੀ ਪੰਜਾਬੀਆਂ ਦੀ ਬੇਵਕਤੀ ਕੁਦਰਤੀ ਮੌਤਾਂ ਨੇ ਵੀ ਕਈ ਘਰ ਉਜਾੜ ਕੇ ਰੱਖ ਦਿੱਤੇ ਹਨ। ਮੌਤਾਂ ਦਾ ਇਹ ਸਿਲਸਿਲਾ ਰੁੱਕਣ ਦਾ ਨਾਮ ਨਹੀ ਲੈ ਰਿਹਾ। ਇਟਲੀ ਦੇ ਸ਼ਹਿਰ ਵਰੋਨਾ ਨੇੜੇ ਭਾਰਤੀ ਨੌਜਵਾਨ ਜਿਸਦੀ ਕੰਮ ਦੌਰਾਨ ਅਚਨਚੇਤ ਮੌਤ ਹੋਣ ਦਾ ਸਮਾਚਾਰ ਪ੍ਰਾਪਤ ਹੋਇਆ ਹੈ।
ਪੜ੍ਹੋ ਇਹ ਅਹਿਮ ਖਬਰ- ਕਲਯੁੱਗੀ ਪਿਤਾ ਦੀ ਹੈਵਾਨੀਅਤ, 39 ਦਿਨ ਦੇ ਮਾਸੂਮ ਦੀਆਂ ਤੋੜੀਆਂ 71 ਹੱਡੀਆਂ
ਇਸ ਸਬੰਧੀ ਜਾਣਕਾਰੀ ਦਿੰਦਿਆਂ ਮ੍ਰਿਤਕ ਦੇ ਦੋਸਤ ਲਖਵਿੰਦਰ ਸਿੰਘ ਲੱਕੀ ਕਸਤੀਲਿਉਨੇ (ਮਾਨਤੋਵਾ) ਨੇ ਦੱਸਿਆ ਕਿ ਬਲਦੇਵ ਸਿੰਘ (43) ਸਪੁੱਤਰ ਲਾਹੌਰੀ ਸਿੰਘ ਜੋ ਕਿ ਥੋੜ੍ਹੇ ਦਿਨ ਪਹਿਲਾਂ ਹੀ ਕੰਮ 'ਤੇ ਲੱਗਾ ਸੀ, ਦੁਪਹਿਰ ਦੇ ਖਾਣੇ ਤੋਂ ਬਾਅਦ ਜਦੋਂ ਉਹ ਕੰਮ 'ਤੇ ਲੱਗਾ ਤਾਂ ਥੋੜ੍ਹੇ ਟਾਈਮ ਬਾਅਦ ਹੀ ਬੇਹੋਸ਼ ਹੋ ਕੇ ਡਿੱਗ ਗਿਆ। ਜਿਸ ਤੇ ਤੁਰੰਤ ਇਟਲੀ ਦੇ ਸਿਹਤ ਵਿਭਾਗ ਨੂੰ ਫੋਨ ਕੀਤਾ ਗਿਆ ।ਥੋੜ੍ਹੇ ਸਮੇਂ ਬਾਅਦ ਐਂਬੂਲੈਂਸ ਦੇ ਨਾਲ ਆਏ ਡਾਕਟਰਾਂ ਨੇ ਜਾਂਚ ਪੜਤਾਲ ਦੌਰਾਨ ਬਲਦੇਵ ਸਿੰਘ ਨੂੰ ਮ੍ਰਿਤਕ ਕਰਾਰ ਦੇ ਦਿੱਤਾ।ਮ੍ਰਿਤਕ ਬਲਦੇਵ ਸਿੰਘ ਪੰਜਾਬ ਦੇ ਜ਼ਿਲ੍ਹਾ ਨਵਾਂਸ਼ਹਿਰ ਦੇ ਪਿੰਡ ਗੜ੍ਹੀ ਅਜੀਤ ਸਿੰਘ ਦਾ ਵਾਸੀ ਸੀ।ਸਮਾਜ ਸੇਵੀ ਸੰਸਥਾ ਸ਼੍ਰੀ ਗੁਰੂ ਨਾਨਕ ਦੇਵ ਜੀ ਸਰਬੱਤ ਦਾ ਭਲਾ ਚੈਰਿਟੀ ਟਰੱਸਟ ਨੇ ਇਟਲੀ ਦੀਆਂ ਸਮਾਜਸੇਵੀ ਸੰਸਥਾਵਾਂ ਕੋਲ ਮ੍ਰਿਤਕ ਸ਼ਰੀਰ ਨੂੰ ਭਾਰਤ ਭੇਜਣ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ।