ਇੰਡੋਨੇਸ਼ੀਆ ਦਾ ਫੌਜੀ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 4 ਹਲਾਕ

Saturday, Jun 06, 2020 - 11:07 PM (IST)

ਇੰਡੋਨੇਸ਼ੀਆ ਦਾ ਫੌਜੀ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ, 4 ਹਲਾਕ

ਸੇਮਰਾਂਗ (ਏਪੀ): ਜਾਵਾ ਦੇ ਮੁੱਖ ਟਾਪੂ 'ਤੇ ਸ਼ਨੀਵਾਰ ਨੂੰ ਇੰਡੋਨੇਸ਼ੀਆਈ ਫੌਜ ਦਾ ਇਕ ਹੈਲੀਕਾਪਟਰ ਹਾਦਸੇ ਦਾ ਸ਼ਿਕਾਰ ਹੋ ਗਿਆ ਤੇ ਉਸ ਵਿਚ ਸਵਾਰ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ ਹੈ।

ਫੌਜ ਦੇ ਬੁਲਾਰੇ ਬ੍ਰਿਗੇਡੀਅਰ ਨੇਫਰਾ ਫਿਰਦੌਸ ਨੇ ਦੱਸਿਆ ਕਿ ਰੂਸ ਵਲੋਂ ਬਣਾਏ ਹੈਲੀਕਾਪਟਰ ਐੱਮ.ਆਈ.17 ਨੌ ਫੌਜੀਆਂ ਦੇ ਨਾਲ ਸਿਖਲਾਈ ਮੁਹਿੰਮ 'ਤੇ ਸੀ ਤੇ ਸੂਬਾਈ ਰਾਜਧਾਨੀ ਸੇਮਰਾਂਗ ਤੋਂ ਉਡਾਣ ਭਰਨ ਤੋਂ ਇਕ ਘੰਟਾ ਪਹਿਲਾਂ ਹੀ ਕੇਂਦਰੀ ਜਾਵਾ ਸੂਬੇ ਦੇ ਕੇਂਡਲ ਜ਼ਿਲੇ ਵਿਚ ਹੈਲੀਕਾਪਟਰ ਵਿਚ ਧਮਾਕਾ ਹੋ ਗਿਆ। ਫਿਰਦੌਸ ਨੇ ਦੱਸਿਆ ਕਿ ਚਾਰ ਲੋਕਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ ਜਦਕਿ ਪੰਜ ਹੋਰ ਫੌਜੀ ਹੈਲੀਕਾਪਟਰ ਵਿਚੋਂ ਨਿਕਲਣ ਵਿਚ ਸਫਲ ਰਹੇ। ਗੰਭੀਰ ਰੂਪ ਨਾਲ ਜ਼ਖਮੀ ਪੰਜਾਂ ਵਿਅਕਤੀਆਂ ਨੂੰ ਹਸਪਤਾਲ ਦਾਖਲ ਕਰਵਾਇਆ ਗਿਆ ਹੈ। ਹਾਦਸੇ ਦੇ ਕਾਰਣ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ। 


author

Baljit Singh

Content Editor

Related News