ਪਾਕਿ ਦੀ ਦਾਗੀ ਸਰਕਾਰ: PM ਸ਼ਾਹਬਾਜ਼ 'ਤੇ 4 ਵੱਡੇ ਦੋਸ਼, ਮੰਤਰੀਆਂ 'ਤੇ ਡਰੱਗ ਤਸਕਰੀ ਜਿਹੇ ਕੇਸ

05/11/2022 10:46:20 AM

ਇਸਲਾਮਾਬਾਦ (ਬਿਊਰੋ): ਪਾਕਿਸਤਾਨ 'ਚ ਸ਼ਾਹਬਾਜ਼ ਸ਼ਰੀਫ ਦੀ ਨਵੀਂ ਸਰਕਾਰ ਦੇ 'ਤੇ ਕਈ ਦੋਸ਼ ਹਨ। ਖੁਦ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ 'ਤੇ ਘਪਲਿਆਂ ਅਤੇ ਬੇਨਿਯਮੀਆਂ ਦੇ ਚਾਰ ਵੱਡੇ ਦੋਸ਼ ਹਨ। ਹਾਲਾਂਕਿ ਸ਼ਾਹਬਾਜ਼ ਖੁਦ ਦੇ ਬੇਕਸੂਰ ਹੋਣ ਦਾ ਦਾਅਵਾ ਕਰਦਾ ਹੈ ਪਰ ਇਕ ਅਪਰਾਧਿਕ ਮਾਮਲੇ 'ਚ ਸ਼ਾਹਬਾਜ਼ ਜ਼ਮਾਨਤ 'ਤੇ ਬਾਹਰ ਹੈ। ਪਾਕਿਸਤਾਨ ਦੀ ਨੈਸ਼ਨਲ ਅਸੈਂਬਲੀ ਦੇ ਸਪੀਕਰ ਰਾਜਾ ਪਰਵੇਜ਼ ਅਸ਼ਰਫ 'ਤੇ ਪਾਵਰ ਪ੍ਰੋਜੈਕਟ 'ਚ ਰਿਸ਼ਵਤ ਲੈਣ ਦਾ ਦੋਸ਼ ਹੈ। ਸ਼ਾਹਬਾਜ਼ ਦੇ ਪੁੱਤਰ ਅਤੇ ਪੰਜਾਬ ਦੇ ਮੁੱਖ ਮੰਤਰੀ ਹਮਜ਼ਾ ਸ਼ਰੀਫ 'ਤੇ ਵੀ ਅਪਰਾਧਿਕ ਮਾਮਲਿਆਂ ਦੀ ਲੰਮੀ ਸੂਚੀ ਹੈ। ਹਮਜ਼ਾ ਅਤੇ ਸ਼ਾਹਬਾਜ਼ ਖ਼ਿਲਾਫ਼ ਭ੍ਰਿਸ਼ਟਾਚਾਰ ਅਤੇ ਮਨੀ ਲਾਂਡਰਿੰਗ ਦੇ ਵੀ ਮਾਮਲੇ ਦਰਜ ਹਨ।

ਪਾਕਿਸਤਾਨ ਦੇ ਗ੍ਰਹਿ ਮੰਤਰੀ ਰਾਣਾ ਸਨਾਉੱਲਾ ਨੂੰ ਸਾਲ 2019 ਵਿੱਚ ਨਸ਼ੀਲੇ ਪਦਾਰਥਾਂ ਨਾਲ ਸਬੰਧਤ ਮਾਮਲੇ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ। ਸਨਾਉੱਲ੍ਹਾ ਨੂੰ 6 ਮਹੀਨੇ ਦੀ ਸਜ਼ਾ ਕਟ ਚੁੱਕੇ ਹਨ। ਸ਼ਾਹਬਾਜ਼ ਸਰਕਾਰ 'ਚ ਯੋਜਨਾ ਮੰਤਰੀ ਅਹਿਸਾਨ ਇਕਬਾਲ 'ਤੇ ਖੇਡ ਕੰਪਲੈਕਸ ਦੀ ਉਸਾਰੀ ਦੇ ਘੁਟਾਲੇ 'ਚ ਮਾਮਲਾ ਦਰਜ ਕੀਤਾ ਗਿਆ ਸੀ। ਬਾਅਦ ਵਿਚ ਉਸ ਨੂੰ ਅਦਾਲਤ ਤੋਂ ਜ਼ਮਾਨਤ ਮਿਲ ਗਈ। ਕਈ ਹੋਰ ਮੰਤਰੀ ਵੀ ਜ਼ਮਾਨਤ 'ਤੇ ਬਾਹਰ ਹਨ।

ਸ਼ਰੀਫ ਪਰਿਵਾਰ ਦੀਆਂ 23 ਜਾਇਦਾਦਾਂ ਫ੍ਰੀਜ਼
ਸ਼ਾਹਬਾਜ਼ ਸ਼ਰੀਫ਼ ਖ਼ਿਲਾਫ਼ ਚਾਰ ਵੱਡੇ ਕੇਸ ਪੈਂਡਿੰਗ ਹਨ। ਇਨ੍ਹਾਂ ਵਿੱਚ ਆਸ਼ੀਆਨਾ ਹਾਊਸਿੰਗ ਸਕੀਮ ਨਾਲ ਸਬੰਧਤ ਮਾਮਲਾ ਸਭ ਤੋਂ ਅਹਿਮ ਹੈ। 2010 ਦੇ ਇਸ ਮਾਮਲੇ ਵਿੱਚ ਆਸ਼ਿਆਨਾ ਸਕੀਮ ਦਾ ਠੇਕਾ ਟੁੱਟ ਗਿਆ ਸੀ। ਇਸ ਨਾਲ 19 ਕਰੋੜ ਰੁਪਏ ਦਾ ਨੁਕਸਾਨ ਹੋਇਆ। ਰਾਸ਼ਟਰੀ ਜਵਾਬਦੇਹੀ ਬਿਊਰੋ ਨੇ ਇਸ ਲਈ ਸ਼ਾਹਬਾਜ਼ ਨੂੰ ਦੋਸ਼ੀ ਠਹਿਰਾਇਆ ਸੀ। ਦੂਜਾ ਮਾਮਲਾ ਆਮਦਨ ਦੇ ਜਾਣੇ-ਪਛਾਣੇ ਸਰੋਤਾਂ ਤੋਂ ਅਸਪਸ਼ਟ ਜਾਇਦਾਦ ਹੋਣ ਬਾਰੇ ਹੈ। ਉਹਨਾਂ ਦੇ ਪਰਿਵਾਰ ਦੇ ਹੋਰ ਮੈਂਬਰਾਂ ਕੋਲ ਵੀ ਆਮਦਨ ਤੋਂ ਜ਼ਿਆਦਾ ਜਾਇਦਾਦ ਪਾਈ ਗਈ ਸੀ।
ਸ਼ਰੀਫ ਪਰਿਵਾਰ ਦੀਆਂ ਕਰੀਬ 23 ਜਾਇਦਾਦਾਂ ਵੀ ਜ਼ਬਤ ਕਰ ਦਿੱਤੀਆਂ ਗਈਆਂ ਹਨ। ਤੀਜਾ ਮਾਮਲਾ ਰਮਜ਼ਾਨ ਸ਼ੂਗਰ ਮਿੱਲ ਨਾਲ ਸਬੰਧਤ ਹੈ। ਕੌਮੀ ਜਵਾਬਦੇਹੀ ਬਿਊਰੋ ਅਨੁਸਾਰ, ਪੰਜਾਬ ਦੇ ਮੁੱਖ ਮੰਤਰੀ ਵਜੋਂ ਆਪਣੇ ਕਾਰਜਕਾਲ ਦੌਰਾਨ, ਸ਼ਾਹਬਾਜ਼ ਸ਼ਰੀਫ਼ ਨੇ ਚਿਨਿਓਟ ਜ਼ਿਲ੍ਹੇ ਵਿੱਚ ਆਪਣੇ ਪੁੱਤਰਾਂ ਨੂੰ ਖੰਡ ਮਿੱਲਾਂ ਦੀ ਵੰਡ ਵਿੱਚ ਗਲਤੀ ਕੀਤੀ ਸੀ। ਬਿਊਰੋ ਮੁਤਾਬਕ ਸ਼ਾਹਬਾਜ਼ ਅਤੇ ਉਸ ਦੇ ਬੇਟੇ ਹਮਜ਼ਾ ਨੇ ਪਾਕਿਸਤਾਨ ਸਰਕਾਰ ਦੇ ਖਜ਼ਾਨੇ ਨੂੰ 21 ਕਰੋੜ ਰੁਪਏ ਦਾ ਨੁਕਸਾਨ ਪਹੁੰਚਾਇਆ ਸੀ।

ਸ਼ਾਹਬਾਜ਼਼ ਦਾ ਸਿਆਸੀ ਸਫਰ
1988-90   ਵਿਧਾਇਕ
1990-93   ਸਾਂਸਦ
1993-96   ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਨੇਤਾ
1997-99   ਪੰਜਾਬ ਸੀ.ਐੱਮ.
2008-13   ਪੰਜਾਬ ਸੀ.ਐੱਮ.
2013-18   ਪੰਜਾਬ ਸੀ.ਐੱਮ.
2018-22   ਸੰਸਦ ਵਿਚ ਵਿਰੋਧੀ ਧਿਰ ਦੇ ਨੇਤਾ
2022        ਪਾਕਿਸਤਾਨ ਦੇ ਪ੍ਰਧਾਨ ਮੰਤਰੀ

ਪੜ੍ਹੋ ਇਹ ਅਹਿਮ ਖ਼ਬਰ - ਚੀਨ ਦੀ ਪਾਕਿ ਨੂੰ ਚਿਤਾਵਨੀ, 300 ਬਿਲੀਅਨ ਰੁਪਏ ਦਾ ਭੁਗਤਾਨ ਨਾ ਕਰਨ 'ਤੇ 'ਬਿਜਲੀ' ਸਪਲਾਈ ਹੋਵੇਗੀ ਬੰਦ

ਸਹੁੰ ਚੁਕਣ ਵਾਲੇ ਦਿਨ ਵੀ ਕੋਰਟ ਵਿਚ ਹੋਏ ਪੇਸ਼
ਚੌਥਾ ਮਾਮਲਾ ਹੁਦਾਇਬਾ ਪੇਪਰ ਮਿੱਲ ਨਾਲ ਸਬੰਧਤ ਹੈ। ਇਸ 'ਚ ਸ਼ਾਹਬਾਜ਼ ਸ਼ਰੀਫ 'ਤੇ ਨਵਾਜ਼ ਸ਼ਰੀਫ ਦੇ ਦੋਸਤ ਇਸਹਾਕ ਡਾਰ ਤੋਂ ਆਪਣੇ ਖਾਤਿਆਂ 'ਚ ਅਰਬਾਂ ਰੁਪਏ ਗੈਰ-ਕਾਨੂੰਨੀ ਤਰੀਕੇ ਨਾਲ ਲੈਣ ਦਾ ਦੋਸ਼ ਹੈ। ਹਾਲਾਂਕਿ ਬਾਅਦ 'ਚ ਲਾਹੌਰ ਹਾਈਕੋਰਟ ਨੇ ਇਸ ਮਾਮਲੇ 'ਚ ਸ਼ਾਹਬਾਜ਼ ਸ਼ਰੀਫ ਖ਼ਿਲਾਫ਼ ਕੀਤੀ ਗਈ ਅਰਜ਼ੀ ਨੂੰ ਖਾਰਜ ਕਰ ਦਿੱਤਾ ਸੀ।ਦਿਲਚਸਪ ਗੱਲ ਇਹ ਹੈ ਕਿ ਜਿਸ ਦਿਨ ਸ਼ਾਹਬਾਜ਼ ਸ਼ਰੀਫ਼ ਨੇ ਪ੍ਰਧਾਨ ਮੰਤਰੀ ਵਜੋਂ ਸਹੁੰ ਚੁੱਕੀ ਸੀ, ਉਸੇ ਦਿਨ ਉਨ੍ਹਾਂ ਨੇ ਇਸੇ ਮਾਮਲੇ ਵਿੱਚ ਸਥਾਨਕ ਅਦਾਲਤ ਵਿੱਚ ਪੇਸ਼ ਹੋਣਾ ਸੀ। ਇਮਰਾਨ ਖਾਨ ਨੇ ਹੁਦਾਇਬਾ ਪੇਪਰ ਘੋਟਾਲੇ 'ਚ ਸ਼ਾਹਬਾਜ਼ ਦੇ ਨਾਂ ਦਾ ਮੁੱਦਾ ਚੁੱਕਿਆ ਸੀ। ਇਸ ਮਾਮਲੇ 'ਚ ਸ਼ਾਹਬਾਜ਼ ਨੂੰ ਜ਼ਮਾਨਤ ਮਿਲ ਚੁੱਕੀ ਹੈ।

ਪੀ.ਐੱਮ. ਦੇ ਵਿਸ਼ੇਸ਼ ਸਲਾਹਕਾਰ ਜੇਲ੍ਹ ਦੀ ਸਜ਼ਾ ਕਟ ਚੁੱਕੇ
ਪਾਕਿਸਤਾਨ ਦੇ ਪ੍ਰਧਾਨ ਮੰਤਰੀ ਸ਼ਾਹਬਾਜ਼ ਸ਼ਰੀਫ਼ ਦੇ ਵਿਸ਼ੇਸ਼ ਸਲਾਹਕਾਰ ਹਨੀਫ਼ ਅੱਬਾਸੀ ਨੂੰ ਜੁਲਾਈ 2018 ਵਿੱਚ ਨਸ਼ੀਲੇ ਪਦਾਰਥਾਂ ਦੇ ਇੱਕ ਮਾਮਲੇ ਵਿੱਚ ਕਈ ਮਹੀਨਿਆਂ ਦੀ ਜੇਲ੍ਹ ਦੀ ਸਜ਼ਾ ਕਟ ਚੁੱਕੇ ਹਨ। ਹੇਠਲੀ ਅਦਾਲਤ ਨੇ ਅੱਬਾਸੀ ਨੂੰ ਉਮਰ ਕੈਦ ਦੀ ਸਜ਼ਾ ਸੁਣਾਈ ਸੀ। ਹਾਈ ਕੋਰਟ ਨੇ ਅੱਬਾਸੀ ਨੂੰ 2019 ਵਿੱਚ ਰਿਹਾਅ ਕਰ ਦਿੱਤਾ ਸੀ। ਇਮਰਾਨ ਦੀ ਪਾਰਟੀ ਨੇ ਅੱਬਾਸੀ ਦੀ ਨਿਯੁਕਤੀ ਦੇ ਖ਼ਿਲਾਫ਼ ਅਦਾਲਤ 'ਚ ਅਰਜ਼ੀ ਦਾਇਰ ਕੀਤੀ ਹੈ।

ਨੇਤਾ ਝੂਠੇ ਕੇਸ ਦਰਜ ਹੋਣ ਦਾ ਕਰ ਰਹੇ ਦਾਅਵਾ
ਪਾਕਿਸਤਾਨ  ਦੀ ਸੁਪਰੀਮ ਕੋਰਟ ਦੇ ਸੀਨੀਅਰ ਵਕੀਲ ਬੁਰਹਾਨ ਲਤੀਫ਼ ਨੇ ਕਿਹਾ ਕਿ ਕਾਨੂੰਨ ਮੁਤਾਬਕ ਕੇਸ ਦਰਜ ਹੋਣ 'ਤੇ ਕਿਸੇ ਨੂੰ ਚੋਣ ਲੜਨ ਜਾਂ ਸੱਤਾ 'ਚ ਹਿੱਸਾ ਲੈਣ ਤੋਂ ਰੋਕਣ ਵਾਲਾ ਕੋਈ ਕਾਨੂੰਨ ਨਹੀਂ ਹੈ। ਅਜਿਹੀ ਸਥਿਤੀ ਵਿੱਚ ਅਕਸਰ ਹੀ ਸਿਆਸਤਦਾਨ ਆਪਣੇ ਖ਼ਿਲਾਫ਼ ਦਰਜ ਕੀਤੇ ਜਾ ਰਹੇ ਝੂਠੇ ਕੇਸਾਂ ਦਾ ਹਵਾਲਾ ਦਿੰਦੇ ਹਨ। ਵੈਸੇ ਤਾਂ ਪਾਕਿਸਤਾਨ ਵਿਚ ਸੱਤਾ ਮਿਲਣ ਤੋਂ ਬਾਅਦ ਵਿਰੋਧੀਆਂ 'ਤੇ ਕੇਸ ਦਰਜ ਕਰਨ ਦਾ ਰਿਵਾਜ ਰਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


Vandana

Content Editor

Related News