ਵੱਡੀ ਖ਼ਬਰ: 6 ਮੰਜ਼ਿਲਾ ਇਮਾਰਤ 'ਚ ਲੱਗੀ ਭਿਆਨਕ ਅੱਗ, ਜ਼ਿੰਦਾ ਸੜ੍ਹ ਗਏ 39 ਲੋਕ

01/25/2024 10:00:25 AM

ਬੀਜਿੰਗ (ਭਾਸ਼ਾ) : ਪੂਰਬੀ ਚੀਨ ਦੇ ਜਿਆਂਗਸ਼ੀ ਸੂਬੇ ‘ਚ ਬੁੱਧਵਾਰ ਨੂੰ ਇਕ ਇਮਾਰਤ ‘ਚ ਅੱਗ ਲੱਗਣ ਕਾਰਨ ਘੱਟ ਤੋਂ ਘੱਟ 39 ਲੋਕਾਂ ਦੀ ਮੌਤ ਹੋ ਗਈ ਅਤੇ 9 ਜ਼ਖ਼ਮੀ ਹੋ ਗਏ। ਸਰਕਾਰੀ ਮੀਡੀਆ ਨੇ ਇਹ ਜਾਣਕਾਰੀ ਦਿੱਤੀ। ਇਕ ਸਰਕਾਰੀ ਸਮਾਚਾਰ ਏਜੰਸੀ ਨੇ ਸਥਾਨਕ ਫਾਇਰ ਐਮਰਜੈਂਸੀ ਹੈੱਡਕੁਆਰਟਰ ਦੇ ਹਵਾਲੇ ਨਾਲ ਦੱਸਿਆ ਕਿ ਸ਼ਿਨਯੂ ਸ਼ਹਿਰ ਵਿਚ ਅੱਗ 6 ਮੰਜ਼ਿਲਾ ਵਪਾਰਕ ਅਤੇ ਰਿਹਾਇਸ਼ੀ ਇੱਟ-ਕੰਕਰੀਟ ਦੇ ਢਾਂਚੇ ਦੇ ਬੇਸਮੈਂਟ ਵਿੱਚ ਸ਼ੁਰੂ ਹੋਈ, ਜਿਸ ਮਗਰੋਂ ਅੱਗ ਤੇਜ਼ੀ ਨਾਲ ਪਹਿਲੀ ਅਤੇ ਦੂਜੀ ਮੰਜ਼ਿਲ ਦੀਆਂ ਦੁਕਾਨਾਂ ਤੱਕ ਫੈਲ ਗਈ।

ਇਹ ਵੀ ਪੜ੍ਹੋ: 65 ਯੂਕ੍ਰੇਨੀ ਜੰਗੀ ਕੈਦੀਆਂ ਨੂੰ ਲਿਜਾ ਰਿਹਾ ਰੂਸੀ ਜਹਾਜ਼ ਕਰੈਸ਼, ਡਿੱਗਦੇ ਹੀ ਲੱਗੀ ਅੱਗ, ਹਾਦਸੇ 'ਚ ਸਾਰਿਆਂ ਦੀ ਮੌਤ

PunjabKesari

ਏਜੰਸੀ ਨੇ ਦੱਸਿਆ ਕਿ ਇਸ ਹਾਦਸੇ 'ਚ ਘੱਟੋ-ਘੱਟ 39 ਲੋਕ ਮਾਰੇ ਗਏ ਅਤੇ 9 ਹੋਰ ਜ਼ਖ਼ਮੀ ਹੋ ਗਏ। ਸੋਸ਼ਲ ਮੀਡੀਆ 'ਤੇ ਵਾਇਰਲ ਹੋਈ ਵੀਡੀਓ 'ਚ ਇਮਾਰਤ 'ਚੋਂ ਸੰਘਣਾ ਧੂੰਆਂ ਨਿਕਲਦਾ ਦਿਖਾਈ ਦੇ ਰਿਹਾ ਹੈ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਅਤੇ ਐਂਬੂਲੈਂਸ ਮੌਕੇ 'ਤੇ ਮੌਜੂਦ ਹਨ। ਮੁੱਢਲੀ ਜਾਂਚ ਤੋਂ ਪਤਾ ਲੱਗਾ ਹੈ ਕਿ ਅੱਗ ਬੇਸਮੈਂਟ ਦੇ ਅੰਦਰ ਕੋਲਡ ਸਟੋਰੇਜ ਦੇ ਨਵੀਨੀਕਰਨ ਲਈ ਮਜ਼ਦੂਰਾਂ ਵੱਲੋਂ ਗੈਰ-ਕਾਨੂੰਨੀ ਤਰੀਕੇ ਨਾਲ ਅੱਗ ਲਗਾਉਣ ਕਾਰਨ ਲੱਗੀ ਸੀ। ਸੰਘਣਾ ਧੂੰਆਂ ਤੇਜ਼ੀ ਨਾਲ ਦੂਜੀ ਮੰਜ਼ਿਲ ਤੱਕ ਫੈਲ ਗਿਆ, ਜਿਸ 'ਤੇ ਸਿਖਲਾਈ ਸੰਸਥਾਵਾਂ ਅਤੇ ਇਕ ਹੋਟਲ ਸੀ। ਚੀਨੀ ਰਾਸ਼ਟਰਪਤੀ ਸ਼ੀ ਜਿਨਪਿੰਗ ਨੇ ਅਜਿਹੇ ਹਾਦਸਿਆਂ ਨੂੰ ਮੁੜ ਹੋਣ ਤੋਂ ਰੋਕਣ ਅਤੇ ਲੋਕਾਂ ਦੀ ਜਾਨ-ਮਾਲ ਦੀ ਸੁਰੱਖਿਆ ਲਈ ਕਦਮ ਚੁੱਕਣ ਦੇ ਹੁਕਮ ਦਿੱਤੇ ਹਨ। 

ਇਹ ਵੀ ਪੜ੍ਹੋ: ਪੁੱਤਰ ਨੇ ਘਰ 'ਤੇ ਲਹਿਰਾਇਆ ਇਮਰਾਨ ਖਾਨ ਦੀ ਪਾਰਟੀ ਦਾ ਝੰਡਾ, ਪਿਓ ਨੇ ਉਤਾਰ 'ਤਾ ਮੌਤ ਦੇ ਘਾਟ

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8

 


cherry

Content Editor

Related News