ਮਨੀਲਾ ''ਚ ਤੂਫਾਨ ਕਾਰਨ 33 ਲੋਕਾਂ ਦੀ ਮੌਤ, ਜ਼ਮੀਨ ਖਿਸਕਣ ਕਾਰਨ ਮਾਰੇ ਗਏ ਜ਼ਿਆਦਾਤਰ ਲੋਕ

Friday, Oct 25, 2024 - 03:24 PM (IST)

ਮਨੀਲਾ (ਏਜੰਸੀ)- ਫਿਲੀਪੀਨਜ਼ ਵਿੱਚ ਮਨੀਲਾ ਦੇ ਦੱਖਣ ਵਿੱਚ ਸਥਿਤ ਇੱਕ ਸੂਬੇ ਵਿੱਚ ਖੰਡੀ ਤੂਫਾਨ ‘ਟਰਾਮੀ’ ਕਾਰਨ 33 ਲੋਕਾਂ ਦੀ ਮੌਤ ਹੋ ਗਈ। ਇਨ੍ਹਾਂ ਵਿਚੋਂ ਜ਼ਿਆਦਾਤਰ ਜ਼ਮੀਨ ਖਿਸਕਣ ਕਾਰਨ ਮਾਰੇ ਗਏ। ਫਿਲੀਪੀਨ ਦੇ ਇਕ ਸੂਬਾਈ ਪੁਲਸ ਮੁਖੀ ਨੇ ਇਹ ਜਾਣਕਾਰੀ ਦਿੱਤੀ। 

ਇਹ ਵੀ ਪੜ੍ਹੋ: ਕੈਨੇਡਾ ਤੋਂ ਆਈ ਮੰਦਭਾਗੀ ਖ਼ਬਰ, 4 ਭਾਰਤੀਆਂ ਨਾਲ ਵਾਪਰ ਗਿਆ ਭਾਣਾ

ਬਟਾਂਗਸ ਦੇ ਪੁਲਸ ਮੁਖੀ ਕਰਨਲ ਜੈਸਿੰਟੋ ਮਾਲੀਨਾਓ ਜੂਨੀਅਰ ਨੇ ਕਿਹਾ ਕਿ ਬਟਾਂਗਸ ਸੂਬੇ ਵਿੱਚ ਜ਼ਮੀਨ ਖਿਸਕਣ ਅਤੇ ਹੜ੍ਹਾਂ ਕਾਰਨ ਹੋਈਆਂ ਮੌਤਾਂ ਦੇ ਨਾਲ ਹੀ ‘ਟਰਾਮੀ’ ਤੂਫ਼ਾਨ ਵਿੱਚ ਮਰਨ ਵਾਲਿਆਂ ਦੀ ਕੁੱਲ ਗਿਣਤੀ 65 ਹੋ ਗਈ ਹੈ। 'ਟਰਾਮੀ' ਤੂਫ਼ਾਨ ਸ਼ੁੱਕਰਵਾਰ ਨੂੰ ਉੱਤਰ-ਪੱਛਮੀ ਫਿਲੀਪੀਨਜ਼ ਵਿਚ ਆਇਆ ਸੀ। ਮਾਲੀਨਾਓ ਜੂਨੀਅਰ ਮੁਤਾਬਕ 11 ਹੋਰ ਪਿੰਡ ਵਾਸੀ ਲਾਪਤਾ ਹਨ। 

ਇਹ ਵੀ ਪੜ੍ਹੋ: ਕੈਨੇਡਾ ਦੀ PR ਲਈ ਲੰਬੀ ਹੋਵੇਗੀ ਉਡੀਕ! ਅਗਲੇ 3 ਸਾਲਾਂ 'ਚ ਇੰਨੇ ਹੀ ਲੋਕਾਂ ਨੂੰ ਮਿਲੇਗਾ ਸਥਾਈ ਨਿਵਾਸ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


cherry

Content Editor

Related News