ਪਾਕਿਸਤਾਨ 'ਚ ਹੜ੍ਹ ਤੇ ਮੀਂਹ ਕਾਰਨ 312 ਮੌਤਾਂ
Tuesday, Jul 26, 2022 - 04:41 PM (IST)
ਇਸਲਾਮਾਬਾਦ (ਏਜੰਸੀ)- ਪਾਕਿਸਤਾਨ ਵਿੱਚ ਜੂਨ ਤੋਂ ਲੈ ਕੇ ਹੁਣ ਤੱਕ ਮੌਨਸੂਨ ਮੀਂਹ ਅਤੇ ਹੜ੍ਹ ਕਾਰਨ ਮਰਨ ਵਾਲਿਆਂ ਦੀ ਗਿਣਤੀ 312 ਹੋ ਗਈ ਹੈ। ਜੀਓ ਟੀਵੀ ਨੇ ਮੰਗਲਵਾਰ ਨੂੰ ਇੱਕ ਰਿਪੋਰਟ ਵਿੱਚ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ: ਅਮਰੀਕਾ 'ਚ ਜਨਮੇ ਬੱਚੇ ਨੂੰ ਭਾਰਤ ਲੈ ਆਇਆ ਪਿਓ, ਇੰਗਲੈਂਡ 'ਚ ਹੋਇਆ ਗ੍ਰਿਫ਼ਤਾਰ, ਜਾਣੋ ਪੂਰਾ ਮਾਮਲਾ
ਨੈਸ਼ਨਲ ਡਿਜ਼ਾਸਟਰ ਮੈਨੇਜਮੈਂਟ ਅਥਾਰਟੀ ਦਾ ਹਵਾਲਾ ਦਿੰਦੇ ਹੋਏ ਰਿਪੋਰਟ 'ਚ ਕਿਹਾ ਗਿਆ ਹੈ ਕਿ ਜੂਨ ਤੋਂ ਹੁਣ ਤੱਕ ਮੀਂਹ ਅਤੇ ਹੜ੍ਹ ਕਾਰਨ 312 ਲੋਕਾਂ ਦੀ ਮੌਤ ਹੋ ਚੁੱਕੀ ਹੈ, ਜਿਨ੍ਹਾਂ 'ਚ ਸੋਮਵਾਰ ਨੂੰ ਬਿਜਲੀ ਦਾ ਕਰੰਟ ਲੱਗਣ ਨਾਲ ਮਰਨ ਵਾਲੇ 2 ਲੋਕ ਵੀ ਸ਼ਾਮਲ ਹਨ।
ਇਹ ਵੀ ਪੜ੍ਹੋ:...ਜਦੋਂ ਆਸਮਾਨ 'ਚ ਇਕ-ਦੂਜੇ ਦੇ ਆਹਮੋ-ਸਾਹਮਣੇ ਹੋਏ 2 ਜਹਾਜ਼
ਕਰਾਚੀ 'ਚ ਭਾਰੀ ਮੀਂਹ ਤੋਂ ਬਾਅਦ ਹੜ੍ਹ ਕਾਰਨ ਬਿਜਲੀ ਦੀਆਂ ਤਾਰਾਂ ਸੜਕ 'ਤੇ ਡਿੱਗ ਗਈਆਂ, ਜਿਸ ਕਾਰਨ ਪਾਣੀ 'ਚ ਕਰੰਟ ਫੈਲ ਗਿਆ ਸੀ। ਦੇਸ਼ ਵਿਚ 5 ਹਫ਼ਤਿਆਂ ਤੋਂ ਲਗਾਤਾਰ ਪੈ ਰਹੇ ਮੀਂਹ ਕਾਰਨ 5,600 ਘਰਾਂ, ਪੁਲਾਂ, ਹਾਈਵੇਜ਼ ਅਤੇ ਬੁਨਿਆਦੀ ਢਾਂਚਿਆਂ ਨੂੰ ਨੁਕਸਾਨ ਪਹੁੰਚਾਇਆ ਹੈ। ਜ਼ਿਆਦਾਤਰ ਮੌਤਾਂ ਅਤੇ ਨੁਕਸਾਨ ਦੀਆਂ ਘਟਨਾਵਾਂ ਬਲੋਚਿਸਤਾਨ, ਪੰਜਾਬ ਅਤੇ ਸਿੰਧ ਪ੍ਰਾਂਤਾਂ ਦੀਆਂ ਹਨ।
ਇਹ ਵੀ ਪੜ੍ਹੋ: ਕੈਨੇਡਾ 'ਚ ਮਨਿੰਦਰ ਧਾਲੀਵਾਲ ਦੇ ਕਤਲ ਮਾਮਲੇ 'ਚ 2 ਪੰਜਾਬੀਆਂ ਸਮੇਤ 5 ਗ੍ਰਿਫ਼ਤਾਰ