ਦੋ ਕਿਸ਼ਤੀਆਂ ਤੋਂ 305 ਸੀਰੀਆਈ ਪ੍ਰਵਾਸੀ ਸਾਈਪ੍ਰਸ ਪਹੁੰਚੇ : ਪੁਲਸ

09/10/2017 3:38:55 PM

ਨਿਕੋਸੀਆ— ਸਾਈਪ੍ਰਸ ਪੁਲਸ ਨੇ ਦੱਸਿਆ ਕਿ 305 ਸੀਰੀਆਈ ਪ੍ਰਵਾਸੀਆਂ ਨੂੰ ਲੈ ਕੇ ਇਸ ਟਾਪੂ ਦੇ ਉੱਤਰ-ਪੂਰਬੀ ਕੰਢੇ 'ਤੇ ਪਹੁੰਚੀਆਂ ਦੋ ਕਿਸ਼ਤੀਆਂ 'ਚੋਂ ਇਕ ਦੇ 36 ਸਾਲਾ ਚਾਲਕ ਨੂੰ ਕਥਿਤ ਤੌਰ 'ਤੇ ਕਿਸ਼ਤੀ ਚਲਾਉਣ ਦੇ ਦੋਸ਼ ਹੇਠ ਗ੍ਰਿਫਤਾਰ ਕੀਤਾ ਗਿਆ ਹੈ। ਪੁਲਸ ਬੁਲਾਰੇ ਮਿਕਾਲੀਸ ਇਵੋਨਾਊ ਨੇ ਦੱਸਿਆ ਕਿ 202 ਪੁਰਸ਼, 30 ਮਹਿਲਾ ਅਤੇ 73 ਬੱਚੇ ਅੱਧੀ ਰਾਤ ਦੇ ਕਰੀਬ ਇਥੇ ਪਹੁੰਚੇ ਸਨ ਅਤੇ ਅਜਿਹਾ ਮੰਨਿਆ ਜਾ ਰਿਹਾ ਹੈ ਕਿ ਇਕ ਦਿਨ 'ਚ ਇਥੇ ਪਹੁੰਚਣ ਵਾਲੇ ਪ੍ਰਵਾਸੀਆਂ ਦੀ ਇਹ ਹੁਣ ਤੱਕ ਦੀ ਵੱਡੀ ਗਿਣਤੀ ਹੈ। ਇਵੋਨਾਊ ਨੇ ਕਿਹਾ ਕਿ ਪ੍ਰਵਾਸੀ ਕਲ ਤੁਰਕੀ ਦੇ ਮਰਸਿਨ ਤੋਂ ਚੱਲੇ ਸਨ। ਉਨ੍ਹਾਂ ਨੇ ਦੱਸਿਆ ਕਿ ਯਾਤਰੀਆਂ ਦਾ ਕਹਿਣਾ ਹੈ ਕਿ ਹਰੇਕ ਯਾਤਰੀ ਨੇ 2000 ਅਮਰੀਕੀ ਡਾਲਰ ਇਸ ਯਾਤਰਾ ਲਈ ਭੁਗਤਾਨ ਕੀਤਾ ਸੀ। ਕੁਝ ਯਾਤਰੀਆਂ ਦਾ ਕਹਿਣਾ ਸੀ ਕਿ ਉਹ ਸਾਈਪ੍ਰਸ 'ਚ ਆਪਣੇ ਸਬੰਧੀਆਂ ਦੇ ਇਥੇ ਰੁਕਣਾ ਚਾਹੁੰਦੇ ਹਨ, ਜਦੋਂ ਕਿ ਕਈ ਯਾਤਰੀਆਂ ਦਾ ਕਹਿਣਾ ਸੀ ਕਿ ਉਹ ਜਰਮਨੀ ਜਾਂ ਸਕੈਂਡਿਵੀਆਈ ਦੇਸ਼ਾਂ 'ਚ ਜਾਣਾ ਚਾਹੁੰਦੇ ਹਨ।


Related News