30 ਕਰੋੜ ਤਨਖਾਹ, ਕੰਮ ਸਿਰਫ ਲਾਈਟਾਂ ਜਗਾਉਣੀਆਂ, ਫਿਰ ਵੀ ਲੋਕ ਨਹੀਂ ਕਰਨਾ ਚਾਹੁੰਦੇ ਇਹ ਨੌਕਰੀ

Thursday, Aug 22, 2024 - 09:03 PM (IST)

30 ਕਰੋੜ ਤਨਖਾਹ, ਕੰਮ ਸਿਰਫ ਲਾਈਟਾਂ ਜਗਾਉਣੀਆਂ, ਫਿਰ ਵੀ ਲੋਕ ਨਹੀਂ ਕਰਨਾ ਚਾਹੁੰਦੇ ਇਹ ਨੌਕਰੀ

ਇੰਟਰਨੈਸ਼ਨਲ ਡੈਸਕ : ਕਰੋੜਾਂ ਦੀ ਸਾਲਾਨਾ ਤਨਖਾਹ,ਕੋਈ ਪਾਬੰਦੀ ਅਤੇ  ਬੌਸ ਤੋਂ ਕੋਈ ਤਣਾਅ ਨਹੀਂ। ਜੇਕਰ ਕਿਸੇ ਨੂੰ ਅਜਿਹੀ ਨੌਕਰੀ ਦੀ ਪੇਸ਼ਕਸ਼ ਕੀਤੀ ਜਾਂਦੀ ਹੈ ਤਾਂ ਉਹ ਇਸ ਨੂੰ ਨਹੀਂ ਛੱਡੇਗਾ। ਦੁਨੀਆ 'ਚ ਸ਼ਾਇਦ ਹੀ ਕੋਈ ਅਜਿਹਾ ਹੋਵੇਗਾ ਜੋ ਇੰਨੀ ਤਾਕਤਵਰ ਨੌਕਰੀ ਅਤੇ ਉਹ ਵੀ ਕਰੋੜਾਂ ਦੀ ਤਨਖਾਹ ਨਾਲ ਨਹੀਂ ਕਰਨਾ ਚਾਹੁੰਦਾ ਹੋਵੇਗਾ ਪਰ ਇੱਕ ਨੌਕਰੀ ਅਜਿਹੀ ਵੀ ਹੈ ਜੋ ਇਹ ਸਾਰੀਆਂ ਸਹੂਲਤਾਂ ਪ੍ਰਦਾਨ ਕਰਦੀ ਹੈ, ਫਿਰ ਵੀ ਲੋਕ ਉਹ ਨੌਕਰੀ ਨਹੀਂ ਚਾਹੁੰਦੇ। ਪੜ੍ਹ ਕੇ ਸੁਭਾਵਿਕ ਹੈ ਕਿ ਮਨ ਵਿਚ ਸਵਾਲ ਆਵੇ ਕਿ ਉਹ ਕੰਮ ਕੀ ਹੈ? ਆਓ ਦੱਸਦੇ ਹਾਂ। ਅਸੀਂ ਗੱਲ ਕਰ ਰਹੇ ਹਾਂ ਮਿਸਰ ਦੇ ਅਲੈਗਜ਼ੈਂਡਰੀਆ ਦੀ ਬੰਦਰਗਾਹ 'ਤੇ ਫਾਰੋਸ ਨਾਮ ਦੇ ਟਾਪੂ 'ਤੇ ਸਥਿਤ ਅਲੈਗਜ਼ੈਂਡਰੀਆ ਦੇ ਲਾਈਟ ਹਾਊਸ ਦੇ ਰੱਖਿਅਕ ਦੀ ਨੌਕਰੀ ਦੀ। ਇਸ ਲਾਈਟਹਾਊਸ ਦਾ ਨਾਂ 'ਦ ਫਰੋਸ ਆਫ ਅਲੈਗਜ਼ੈਂਡਰੀਆ' ਵੀ ਹੈ। ਇਸ ਨੌਕਰੀ ਲਈ ਸਾਲਾਨਾ ਤਨਖਾਹ 30 ਕਰੋੜ ਰੁਪਏ ਹੈ।

ਕੀ ਕਰਨਾ ਹੈ ਕੰਮ?

ਲਾਈਟ ਹਾਊਸ ਰੱਖਿਅਕ ਦਾ ਕੰਮ ਸਿਰਫ ਇਸ ਲਾਈਟ ਹਾਊਸ ਦੀ ਰੋਸ਼ਨੀ 'ਤੇ ਨਜ਼ਰ ਰੱਖਣਾ ਹੈ ਅਤੇ ਇਹ ਯਕੀਨੀ ਬਣਾਉਣਾ ਹੈ ਕਿ ਇਸ ਦੀ ਰੌਸ਼ਨੀ ਕਦੇ ਵੀ ਬੰਦ ਨਾ ਹੋਵੇ। ਤੁਸੀਂ ਦਿਨ ਭਰ ਜੋ ਮਰਜ਼ੀ ਕਰਦੇ ਹੋ, ਤੁਹਾਨੂੰ ਇਸ ਲਾਈਟ ਹਾਊਸ ਦੀ ਰੋਸ਼ਨੀ ਹਮੇਸ਼ਾ ਜਗਦੀ ਰੱਖਣੀ ਹੈ।

ਲੋਕ ਕਿਉਂ ਨਹੀਂ ਚਾਹੁੰਦੇ ਇਹ ਨੌਕਰੀ?

ਸ਼ਾਨਦਾਰ ਤਨਖਾਹ ਅਤੇ ਉਹ ਵੀ ਬਿਨਾਂ ਕਿਸੇ ਪਾਬੰਦੀ ਦੇ, ਕੌਣ ਅਜਿਹੀ ਨੌਕਰੀ ਨਹੀਂ ਚਾਹੇਗਾ? ਪਰ ਫਿਰ ਵੀ ਲੋਕ ਇਸ ਲਾਈਟ ਹਾਊਸ ਦੇ ਰੱਖਿਅਕ ਦੀ ਨੌਕਰੀ ਨਹੀਂ ਚਾਹੁੰਦੇ। ਦਰਅਸਲ, ਇਸ ਨੌਕਰੀ ਨੂੰ ਦੁਨੀਆ ਦਾ ਸਭ ਤੋਂ ਮੁਸ਼ਕਲ ਕੰਮ ਮੰਨਿਆ ਜਾਂਦਾ ਹੈ। ਲਾਈਟ ਹਾਊਸ ਕੀਪਰ ਨੂੰ ਹਰ ਸਮੇਂ ਇਕੱਲੇ ਰਹਿਣਾ ਪੈਂਦਾ ਹੈ। ਇੱਥੇ ਉਸ ਦੇ ਨਾਲ ਕੋਈ ਨਹੀਂ ਹੈ ਅਤੇ ਨਾ ਹੀ ਦੂਰੋਂ-ਦੂਰ ਤੱਕ ਉਸ ਨੂੰ ਕੋਈ ਮਨੁੱਖ ਨਜ਼ਰ ਆਉਂਦਾ ਹੈ ਅਤੇ ਸਮੁੰਦਰ ਦੇ ਵਿਚਕਾਰ ਬਣੇ ਇਸ ਲਾਈਟ ਹਾਊਸ ਨੂੰ ਕਈ ਵਾਰ ਸਮੁੰਦਰੀ ਤੂਫਾਨਾਂ ਦਾ ਸਾਹਮਣਾ ਵੀ ਕਰਨਾ ਪੈਂਦਾ ਹੈ।  ਕਈ ਵਾਰ ਸਮੁੰਦਰੀ ਤੂਫਾਨ ਦੀ ਵਜ੍ਹਾ ਨਾਲ ਸਮੁੰਦਰ ਦੀਆਂ ਲਹਿਰਾਂ ਇੰਨੀਆਂ ਉੱਚੀਆਂ ਹੁੰਦੀਆਂ ਹਨ, ਕਿ ਉਹ ਲਾਈਟਹਾਊਸ ਨੂੰ ਹੀ  ਢੱਕ ਦਿੰਦਿਆਂ ਹਨ। ਅਜਿਹੇ 'ਚ ਮੌਤ ਦਾ ਵੀ ਖਤਰਾ ਹੈ।
PunjabKesari

ਕਿਉਂ ਜ਼ਰੂਰੀ ਹੈ ਲਾਈਟਾਂ ਨੂੰ ਚਾਲੂ ਰੱਖਣਾ ?

ਇਸ ਲਾਈਟ ਹਾਊਸ ਦੇ ਰੱਖਿਅਕ ਦੀ ਨੌਕਰੀ ਬਾਰੇ ਪੜ੍ਹ ਕੇ ਸੁਭਾਵਕ ਹੀ ਇਹ ਸਵਾਲ ਮਨ ਵਿਚ ਆਉਂਦਾ ਹੈ ਕਿ ਇਸ ਦੀ ਰੋਸ਼ਨੀ ਹਮੇਸ਼ਾ ਜਗਦੀ ਰੱਖਣੀ ਕਿਉਂ ਜ਼ਰੂਰੀ ਹੈ? ਅਸਲ ਵਿੱਚ, ਇਹ ਲਾਈਟ ਹਾਊਸ ਸਮੁੰਦਰ ਵਿੱਚੋਂ ਲੰਘਣ ਵਾਲੀਆਂ ਕਿਸ਼ਤੀਆਂ/ਜਹਾਜਾਂ ਨਾਲ ਹਨੇਰੇ ਵਿੱਚ ਕਿਸੇ ਵੀ ਦੁਰਘਟਨਾ ਨੂੰ ਰੋਕਣ ਲਈ ਬਣਾਇਆ ਗਿਆ ਸੀ ਅਤੇ ਇਸ ਲਈ ਇਸਦੀ ਰੋਸ਼ਨੀ ਨੂੰ ਹਮੇਸ਼ਾ ਚਾਲੂ ਰੱਖਣਾ ਜ਼ਰੂਰੀ ਹੈ।

ਦੁਨੀਆ ਦਾ ਪਹਿਲਾ ਲਾਈਟ ਹਾਊਸ

ਸਿਕੰਦਰੀਆ ਦਾ ਲਾਈਟ ਹਾਊਸ ਦੁਨੀਆ ਦਾ ਪਹਿਲਾ ਲਾਈਟਹਾਊਸ ਸੀ। ਇਸ ਤੋਂ ਬਾਅਦ ਇਸ ਦੀ ਤਰਜ਼ 'ਤੇ ਹੋਰ ਲਾਈਟਹਾਊਸ ਬਣਾਏ ਗਏ।
 


author

DILSHER

Content Editor

Related News