ਫਿਲਪੀਨਜ਼ ਮੁਕਾਬਲੇ ਵਿਚ 3 ਜਵਾਨ ਸ਼ਹੀਦ, 2 ਅੱਤਵਾਦੀ ਢੇਰ

03/15/2019 5:20:40 PM

ਮਨੀਲਾ (ਏਜੰਸੀ)- ਦੱਖਣੀ ਫਿਲਪੀਨਜ਼ ਵਿਚ ਅੱਤਵਾਦੀਆਂ ਨਾਲ ਹੋਏ ਮੁਕਾਬਲੇ ਵਿਚ ਫੌਜ ਦੇ ਤਿੰਨ ਜਵਾਨ ਸ਼ਹੀਦ ਹੋ ਗਏ ਅਤੇ ਅੱਤਵਾਦੀ ਸੰਗਠਨ ਮਾਉਤੇ ਦੇ ਦੋ ਅੱਤਵਾਦੀ ਮਾਰੇ ਗਏ। ਫੌਜ ਦੇ ਬੁਲਾਰੇ ਕਰਨਲ ਗੈਰੀ ਬੇਸਾਨਾ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਸਥਾਨਕ ਸਮੇਂ ਅਨੁਸਾਰ ਵੀਰਵਾਰ ਨੂੰ ਸ਼ਾਮ ਤਕਰੀਬਨ ਪੰਜ ਵਜੇ ਲਾਨਾਓ ਡੇਲ ਸੂਰ ਸੂਬੇ ਦੇ ਤੁਬਰਨ ਸ਼ਹਿਰ ਵਿਚ ਹੋਏ ਮੁਕਾਬਲੇ ਤੋਂ ਬਾਅਦ ਤੋਂ ਫੌਜ ਦੇ ਤਿੰਨ ਜਵਾਨ ਵੀ ਲਾਪਤਾ ਹਨ। ਡੇਢ ਘੰਟੇ ਚੱਲੀ ਇਸ ਮੁਕਾਬਲੇ ਤੋਂ ਬਾਅਦ ਫੌਜ ਨੇ 5.56 ਕੈਲੀਬਰ ਦੀਆਂ ਦੋ ਰਾਈਫਲਾਂ ਤੋਂ ਇਲਾਵਾ ਐਮ203 ਰਾਕੇਟ ਲਾਂਚਰ, 45 ਕੈਲੀਬਰ ਦੀ ਇਕ ਪਿਸਤੌਲ, ਹੱਥ ਅਤੇ ਰਾਈਫਲ ਨਾਲ ਚਲਾਈ ਜਾਣ ਵਾਲੇ ਗ੍ਰੇਨੇਡ ਦੇ ਨਾਲ ਵੱਡੀ ਗਿਣਤੀ ਵਿਚ ਗੋਲੀਆਂ ਵੀ ਬਰਾਮਦ ਕੀਤੀ ਹੈ।

ਬੇਸਾਨਾ ਨੇ ਨਾਂ ਦੱਸੇ ਬਿਨਾਂ ਤਿੰਨ ਜਵਾਨਾਂ ਦੇ ਮਾਰੇ ਜਾਣ ਦੀ ਪੁਸ਼ਟੀ ਕਰਦੇ ਹੋਏ ਤਿੰਨ ਹੋਰ ਫੌਜੀਆਂ ਦੇ ਗਾਇਬ ਹੋਣ ਦੀ ਗੱਲ ਕਹੀ। ਉਨ੍ਹਾਂ ਨੇ ਕਿਹਾ ਕਿ ਇਹ ਘਟਨਾ ਤਿੰਨ ਦਿਨਾਂ ਵਿਚ ਪੂਰਬ ਪਗਵਾਨਾ ਦੇ ਨੇੜੇ ਬਾਗੀ ਧੜਿਆਂ ਦੇ ਨਾਲ ਹੋਏ ਮੁਕਾਬਲੇ ਤੋਂ ਬਾਅਦ ਹੋਈ ਹੈ ਜਿਸ ਵਿਚ ਬਾਗੀ ਧੜੇ ਦੇ ਦੋ ਅੱਤਵਾਦੀਆਂ ਤੋਂ ਇਲਾਵਾ ਦੋ ਜਵਾਨ ਵੀ ਮਾਰੇ ਗਏ ਜਦੋਂ ਕਿ ਇਕ ਜ਼ਖਮੀ ਹੋ ਗਿਆ ਸੀ। ਉਮਰ ਅਤੇ ਅਬਦੁੱਲਾ ਮਾਉਤੇ ਭਰਾਵਾਂ ਵਲੋਂ ਗਠਿਤ ਧੜੇ ਪੂਰੇ ਫਿਲਪੀਨਜ਼ ਵਿਚ ਕਈ ਹਿੰਸਕ ਝੜਪਾਂ ਲਈ ਜ਼ਿੰਮੇਵਾਰ ਰਿਹਾ ਹੈ।

ਇਨ੍ਹਾਂ ਭਰਾਵਾਂ ਨੇ ਅਬੂ ਸਯਾਫ ਬਾਗੀਆਂ ਨਾਲ ਮਿਲ ਕੇ ਮਾਰਾਵੀ ਸ਼ਹਿਰ 'ਤੇ 2017 ਦੇ ਮਈ ਮਹੀਨੇ ਵਿਚ ਹਮਲਾ ਕਰ ਦਿੱਤਾ ਸੀ। ਪੰਜ ਮਹੀਨਿਆਂ ਤੱਕ ਚੱਲੀ ਇਸ ਲੜਾਈ ਵਿਚ ਦੋਹਾਂ ਭਰਾਵਾਂ ਸਣੇ ਦੋਹਾਂ ਪਾਸਿਓਂ 1200 ਲੋਕ ਮਾਰੇ ਗਏ ਸਨ ਜਦੋਂ ਕਿ ਇਸ ਦੌਰਾਨ ਹਜ਼ਾਰਾਂ ਲੋਕਾਂ ਨੂੰ ਪਲਾਇਨ ਕਰਨਾ ਪਿਆ ਅਤੇ ਇਸ ਖੇਤਰ ਦੀ ਅਰਥਵਿਵਸਥਾ ਪੂਰੀ ਤਰ੍ਹਾਂ ਨਾਲ ਬਰਬਾਦ ਹੋ ਗਈ ਸੀ। ਇਸ ਹਮਲੇ ਦੇ ਕੁਝ ਹੀ ਘੰਟਿਆਂ ਬਾਅਦ ਫਿਲਪੀਨਜ਼ ਦੇ ਰਾਸ਼ਟਰਪਤੀ ਰੋਡ੍ਰਿਗੋ ਦੁਤਰਤੇ ਨੇ ਪੂਰੇ ਮਿਨਡਾਨਾਂ ਵਿਚ ਮਾਰਸ਼ਲ ਲਾ ਲਗਾ ਦਿੱਤਾ ਸੀ ਜਿਸ ਨੂੰ ਵਧਾਉਣ ਦੇ ਦੁਤਰਤੇ ਦੇ ਮਤੇ ਨੂੰ ਉਥੋਂ ਦੀ ਕਾਂਗਰਸ ਨੇ ਇਕ ਵਾਰ ਫਿਰ ਤੋਂ ਮੰਨ ਲਿਆ ਹੈ। ਹੁਣ ਇਹ ਮਾਰਸ਼ਲ ਲਾਅ 31 ਦਸੰਬਰ 2019 ਤੱਕ ਲਾਗੂ ਰਹੇਗਾ।


Sunny Mehra

Content Editor

Related News