ਸ਼ਿਕਾਗੋ 'ਚ ਹੋਈ ਗੋਲੀਬਾਰੀ ,ਤਿੰਨ ਜ਼ਖਮੀ
Saturday, May 28, 2022 - 06:42 PM (IST)
ਸ਼ਿਕਾਗੋ-ਅਮਰੀਕਾ ਦੇ ਸ਼ਿਕਾਗੋ ਦੇ ਇਕ ਪੱਛਮੀ ਇਲਾਕੇ 'ਚ ਸ਼ੁੱਕਰਵਾਰ ਨੂੰ ਤਿੰਨ ਵਿਅਕਤੀਆਂ 'ਤੇ ਗੋਲੀਬਾਰੀ ਕੀਤੀ ਗਈ ਜਿਸ 'ਚ ਉਹ ਜ਼ਖਮੀ ਹੋ ਗਏ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਸ਼ਿਕਾਗੋ ਸਨ-ਟਾਈਮਰਸ ਮੁਤਾਬਕ ਸ਼ਿਕਾਗੋ ਪੁਲਸ ਵਿਭਾਗ ਨੇ ਦੱਸਿਆ ਕਿ ਦੱਖਣੀ ਆਸਟਿਨ 'ਚ ਰਾਤ ਕਰੀਬ 10:15 ਵਜੇ ਇਕ ਵਿਅਕਤੀ ਆਪਣੀ ਕਾਰ ਨੂੰ ਰੋਕ ਕੇ ਉਸ 'ਚ ਬੈਠਾ ਸੀ ਅਤੇ ਇਕ ਮਹਿਲਾ ਉਸ ਦੀ ਡਰਾਈਵਰ ਸੀਟ ਦੀ ਖਿੜਕੀ ਵੱਲ ਖੜੀ ਸੀ ਅਤੇ ਦੋਵਾਂ 'ਤੇ ਗੋਲੀਆਂ ਦਾਗੀਆਂ ਗਈਆਂ।
ਇਹ ਵੀ ਪੜ੍ਹੋ :ਉੱਤਰ ਕੋਰੀਆ ਦੇ ਮਿਜ਼ਾਈਲ ਪ੍ਰੀਖਣ ਤੋਂ ਬਾਅਦ ਅਮਰੀਕਾ ਨੇ ਰੂਸੀ ਬੈਂਕਾਂ 'ਤੇ ਲਾਈਆਂ ਨਵੀਆਂ ਪਾਬੰਦੀਆਂ
ਪੁਲਸ ਨੇ ਦੱਸਿਆ ਕਿ 34 ਸਾਲਾ ਇਸ ਵਿਅਕਤੀ ਦੇ ਗਲੇ 'ਤੇ ਦੋ ਗੋਲੀਆਂ ਲੱਗੀਆਂ ਹਨ ਜਦਕਿ 31 ਸਾਲਾ ਮਹਿਲਾ ਦੀ ਕੂਹਣੀ 'ਤੇ ਗੋਲੀ ਲੱਗੀ। ਵਿਅਕਤੀ ਨੂੰ ਗੰਭੀਰ ਹਾਲਤ 'ਚ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ ਜਦਕਿ ਮਹਿਲਾ ਦੀ ਹਾਲਤ ਠੀਕ ਹੈ। ਪੁਲਸ ਮੁਤਾਬਕ ਗੋਲੀਬਾਰੀ ਦੌਰਾਨ ਉਥੋਂ ਆਪਣੇ ਵਾਹਨ ਤੋਂ ਲੰਘ ਰਿਹਾ 32 ਸਾਲਾ ਇਕ ਹੋਰ ਵਿਅਕਤੀ ਇਸ 'ਚ ਫਸ ਗਿਆ। ਉਸ ਨੂੰ ਵੀ ਹਸਪਤਾਲ ਲਿਜਾਇਆ ਗਿਆ ਅਤੇ ਉਸ ਦੀ ਹਾਲਤ ਵੀ ਠੀਕ ਹੈ। ਗੋਲੀਬਾਰੀ ਦੇ ਬਾਰੇ 'ਚ ਫਿਲਹਾਲ ਹੋਰ ਬਿਊਰਾ ਉਪਲੱਬਧ ਨਹੀਂ ਹੈ ਅਤੇ ਕਿਸੇ ਨੂੰ ਹਿਰਾਸਤ 'ਚ ਵੀ ਨਹੀਂ ਲਿਆ ਗਿਆ ਹੈ।
ਇਹ ਵੀ ਪੜ੍ਹੋ :ਸਵਿਟਜ਼ਰਲੈਂਡ 'ਚ ਇੰਡੋਨੇਸ਼ੀਆ ਦੇ ਇਕ ਖੇਤਰੀ ਗਵਰਨਰ ਦਾ ਪੁੱਤਰ ਹੋਇਆ ਲਾਪਤਾ
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਦੱਸੋ