ਜਾਪਾਨ : 3 ਵਿਦਿਆਰਥਣਾਂ ਦੀ ਡੁੱਬਣ ਨਾਲ ਮੌਤ
Friday, Jul 21, 2023 - 05:07 PM (IST)
ਟੋਕੀਓ (ਯੂ. ਐੱਨ. ਆਈ.): ਜਾਪਾਨ ਦੇ ਪੱਛਮੀ ਸੂਬੇ ਫੁਕੂਓਕਾ 'ਚ ਇਕ ਨਦੀ 'ਚੋਂ ਬੇਹੋਸ਼ੀ ਦੀ ਹਾਲਤ 'ਚ ਕੱਢੇ ਜਾਣ ਤੋਂ ਬਾਅਦ ਸ਼ੁੱਕਰਵਾਰ ਨੂੰ ਤਿੰਨ ਨਾਬਾਲਗ ਕੁੜੀਆਂ ਦੀ ਮੌਤ ਹੋ ਗਈ। ਸਥਾਨਕ ਪੁਲਸ ਨੇ ਇਹ ਜਾਣਕਾਰੀ ਦਿੱਤੀ। ਦੁਪਹਿਰ ਕਰੀਬ 12:50 ਵਜੇ ਸਥਾਨਕ ਸਮੇਂ ਅਨੁਸਾਰ ਪੁਲਸ ਨੂੰ ਇੱਕ ਕਾਲ ਆਈ, ਜਿਸ ਵਿੱਚ ਛੇਵੀਂ ਜਮਾਤ ਦੇ ਐਲੀਮੈਂਟਰੀ ਸਕੂਲ ਦੀਆਂ ਤਿੰਨ ਵਿਦਿਆਰਥਣਾਂ ਦੇ ਡੁੱਬਣ ਦੀ ਰਿਪੋਰਟ ਕੀਤੀ ਗਈ, ਜੋ ਮੀਆਵਾਕਾ ਸ਼ਹਿਰ ਦੇ ਫੁਕੁਮਾਰੂ ਜ਼ਿਲ੍ਹੇ ਵਿੱਚ ਇਨੁਨਾਕੀਗਾਵਾ ਨਦੀ ਵਿੱਚ ਤੈਰ ਰਹੀਆਂ ਸਨ।
ਪੜ੍ਹੋ ਇਹ ਅਹਿਮ ਖ਼ਬਰ-2 ਸਾਲ ਦੇ ਬੱਚੇ ਦੀ ਦਿਮਾਗ ਖਾਣ ਵਾਲੇ ਅਮੀਬਾ ਨੇ ਲਈ ਜਾਨ, ਮਾਂ ਨੇ ਕੀਤੀ ਭਾਵੁਕ ਪੋਸਟ
ਤਿੰਨੋਂ ਪੀੜਤਾਂ ਨੂੰ ਪੁਲਸ ਅਧਿਕਾਰੀਆਂ ਅਤੇ ਫਾਇਰਫਾਈਟਰਾਂ ਨੇ ਬੇਹੋਸ਼ ਹਾਲਤ ਵਿੱਚ ਬਚਾਇਆ ਅਤੇ ਹਸਪਤਾਲਾਂ ਵਿੱਚ ਪਹੁੰਚਾਇਆ। ਬਾਅਦ ਦੁਪਹਿਰ ਉਨ੍ਹਾਂ ਦੀ ਮੌਤ ਦੀ ਪੁਸ਼ਟੀ ਕੀਤੀ ਗਈ। ਪੁਲਸ ਅਨੁਸਾਰ ਉਸ ਸਮੇਂ ਆਸਪਾਸ ਕੋਈ ਬਾਲਗ ਨਹੀਂ ਸੀ ਅਤੇ ਡੁੱਬੀਆਂ ਹੋਈਆਂ ਕੁੜੀਆਂ 2.5 ਤੋਂ 3 ਮੀਟਰ ਦੀ ਡੂੰਘਾਈ 'ਤੇ ਨਦੀ ਦੇ ਤਲ 'ਤੇ ਮਿਲੀਆਂ। ਇਹ ਹਾਦਸਾ ਵਿਦਿਆਰਥੀ ਦੀਆਂ ਗਰਮੀਆਂ ਦੀਆਂ ਛੁੱਟੀਆਂ ਦੇ ਪਹਿਲੇ ਦਿਨ ਵਾਪਰਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।