ਕੈਨੇਡਾ: ਪੰਜਾਬੀ ਮੂਲ ਦੇ ਤਿੰਨ ਸ਼ੱਕੀ ਵਿਅਕਤੀਆਂ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼, ਪੁਲਸ ਵੱਲੋਂ ਭਾਲ ਜਾਰੀ

Monday, Sep 05, 2022 - 11:54 AM (IST)

ਕੈਨੇਡਾ: ਪੰਜਾਬੀ ਮੂਲ ਦੇ ਤਿੰਨ ਸ਼ੱਕੀ ਵਿਅਕਤੀਆਂ 'ਤੇ ਲੱਗੇ ਜਿਨਸੀ ਸ਼ੋਸ਼ਣ ਦੇ ਦੋਸ਼, ਪੁਲਸ ਵੱਲੋਂ ਭਾਲ ਜਾਰੀ

ਇੰਟਰਨੈਸ਼ਨਲ ਡੈਸਕ (ਬਿਊਰੋ): ਕੈਨੇਡਾ ਵਿਖੇ ਟੋਰਾਂਟੋ ਪੁਲਸ ਉਹਨਾਂ ਤਿੰਨ ਸ਼ੱਕੀਆਂ ਦੀ ਭਾਲ ਕਰ ਰਹੀ ਹੈ ਜਿਹਨਾਂ ਨੇ ਪਿਛਲੇ ਹਫ਼ਤੇ ਦੇ ਅੰਤ ਵਿੱਚ ਇੱਕ ਔਰਤ ਦਾ ਕਥਿਤ ਤੌਰ 'ਤੇ ਜਿਨਸੀ ਸ਼ੋਸ਼ਣ ਕੀਤਾ ਸੀ। 27 ਅਗਸਤ ਨੂੰ ਪੁਲਸ ਨੇ ਕਿਹਾ ਕਿ ਇੱਕ 31 ਸਾਲਾ ਔਰਤ ਬਾਥਰਸਟ ਸਟ੍ਰੀਟ ਅਤੇ ਬਲੂਰ ਸਟਰੀਟ ਵੈਸਟ ਦੇ ਨੇੜੇ ਇੱਕ ਅਦਾਰੇ ਵਿੱਚ ਗਈ, ਜਿੱਥੇ ਉਸਦਾ ਸਾਹਮਣਾ ਤਿੰਨ ਵਿਅਕਤੀਆਂ ਨਾਲ ਹੋਇਆ, ਜਿਨ੍ਹਾਂ ਨੂੰ ਉਹ ਪਹਿਲਾਂ ਕਦੇ ਨਹੀਂ ਮਿਲੀ ਸੀ।

ਪੁਲਸ ਨੇ ਦੱਸਿਆ ਕਿ ਔਰਤ ਇੱਕ ਵਿਅਕਤੀ ਨਾਲ ਅਦਾਰੇ ਤੋਂ ਬਾਹਰ ਚਲੀ ਗਈ। ਫਿਰ ਬਾਕੀ ਦੋ ਵਿਅਕਤੀ ਵੀ ਥੋੜ੍ਹੀ ਦੇਰ ਬਾਅਦ ਉੱਥੋਂ ਚਲੇ ਗਏ।ਪੁਲਸ ਨੇ ਇਸ ਗੱਲ ਦਾ ਵੇਰਵਾ ਜਾਰੀ ਨਹੀਂ ਕੀਤਾ ਕਿ ਅਦਾਰਾ ਛੱਡਣ ਮਗਰੋਂ ਅਸਲ ਵਿੱਚ ਕੀ ਹੋਇਆ ਪਰ ਦੋਸ਼ ਲਗਾਇਆ ਗਿਆ ਹੈ ਕਿ ਤਿੰਨੋਂ ਵਿਅਕਤੀਆਂ ਨੇ ਔਰਤ ਦਾ ਜਿਨਸੀ ਸ਼ੋਸ਼ਣ ਕੀਤਾ।ਐਤਵਾਰ ਨੂੰ ਪੁਲਸ ਨੇ ਸ਼ੱਕੀਆਂ ਦੇ ਚਿੱਤਰਾਂ ਨਾਲ ਇੱਕ ਖ਼ਬਰ ਜਾਰੀ ਕੀਤੀ, ਜਿਸ ਨਾਲ ਲੋਕਾਂ ਨੂੰ ਉਹਨਾਂ ਦੀ ਪਛਾਣ ਕਰਨ ਵਿੱਚ ਮਦਦ ਲਈ ਕਿਹਾ। ਤਿੰਨਾਂ ਦੀ ਉਮਰ 25 ਤੋਂ 35 ਸਾਲ ਦੇ ਵਿਚਕਾਰ ਦੱਸੀ ਜਾਂਦੀ ਹੈ।

ਪੜ੍ਹੋ ਇਹ ਅਹਿਮ ਖ਼ਬਰ- ਕੈਨੇਡਾ 'ਚ ਚਾਕੂਆਂ ਨਾਲ 10 ਲੋਕਾਂ ਦਾ ਕਤਲ, 15 ਗੰਭੀਰ ਜ਼ਖਮੀ, PM ਟਰੂਡੋ ਨੇ ਕਿਹਾ 'ਦਿਲ ਕੰਬਾਊ ਘਟਨਾ'

ਪਹਿਲੇ ਸ਼ੱਕੀ ਨੂੰ ਆਖਰੀ ਵਾਰ ਕਾਲੇ ਰੰਗ ਦੀ ਪੱਗ, ਕਾਲੀ ਜੇਬ ਦੇ ਨਾਲ ਖੱਬੇ ਪਾਸੇ ਇੱਕ ਵੱਡੇ ਭੂਰੇ ਪੈਚ ਵਾਲੀ ਇੱਕ ਕਾਲੀ ਟੀ-ਸ਼ਰਟ,ਨੀਲੀ ਪੈਂਟ ਅਤੇ ਕਾਲੇ ਰੰਗ ਦੇ ਜੁੱਤਿਆਂ ਦੇ ਨਾਲ ਦੇਖਿਆ ਗਿਆ ਸੀ।, ਨੀਲੀ ਪੈਂਟ ਅਤੇ ਕਾਲੇ ਜੁੱਤਿਆਂ ਦੇ ਨਾਲ ਖੱਬੇ ਪਾਸੇ ਭੂਰੇ ਰੰਗ ਦੇ ਵੱਡੇ ਪੈਚ ਦੇ ਨਾਲ ਦੇਖਿਆ ਗਿਆ ਸੀ।ਦੂਜੇ ਸ਼ੱਕੀ ਨੇ ਬਰਗੰਡੀ ਪੱਗ, ਭੂਰੇ ਜਾਂ ਕਰੀਮ ਰੰਗ ਦੀ ਚੈਕਰ ਵਾਲੀ ਟੀ-ਸ਼ਰਟ ਅਤੇ ਨੀਲੀ ਪੈਂਟ ਪਹਿਨੀ ਹੋਈ ਸੀ। ਤੀਜੇ ਸ਼ੱਕੀ, ਜਿਸ ਦੇ ਛੋਟੇ ਭੂਰੇ ਵਾਲ ਦੱਸੇ ਗਏ ਹਨ, ਨੇ ਲਾਲ ਲੰਬੀਆਂ ਬਾਹਾਂ ਵਾਲੀ ਕਮੀਜ਼, ਕਾਲੀ ਪੈਂਟ ਅਤੇ ਕਾਲੇ ਜੁੱਤੇ ਪਾਏ ਹੋਏ ਸਨ।ਪੁਲਸ ਨੇ ਤਿੰਨ ਸ਼ੱਕੀ ਵਿਅਕਤੀਆਂ ਬਾਰੇ ਕਿਸੇ ਤਰ੍ਹਾਂ ਦੀ ਜਾਣਕਾਰੀ ਦੇਣ ਲਈ 416-808-7474 'ਤੇ ਜਾਂ 416-222-TIPS (8477) 'ਤੇ ਅਗਿਆਤ ਤੌਰ 'ਤੇ ਕ੍ਰਾਈਮ ਸਟੌਪਰਜ਼ ਨਾਲ ਸੰਪਰਕ ਕਰਨ ਲਈ ਕਿਹਾ ਹੈ।

ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਰਾਏ।


author

Vandana

Content Editor

Related News