ਨਵਜੰਮੇ ਬੱਚੇ ਨੂੰ ਦੇਖ ਮਾਂ ਸਮੇਤ ਡਾਕਟਰ ਹੋਏ ਹੈਰਾਨ, ''ਵਜ਼ਨ'' ਮਾਪਣ ਲਈ ਤਰਾਜੂ ਵੀ ਪਿਆ ਛੋਟਾ

Thursday, May 27, 2021 - 06:14 PM (IST)

ਲੰਡਨ (ਬਿਊਰੋ): ਬ੍ਰਿਟੇਨ ਵਿਚ ਇਕ ਔਰਤ ਨੇ ਅਜਿਹੇ ਬੱਚੇ ਨੂੰ ਜਨਮ ਦਿੱਤਾ, ਜਿਸ ਨੂੰ ਦੇਖ ਉਹ ਖੁਦ ਵੀ ਹੈਰਾਨ ਰਹਿ ਗਈ। ਅਸਲ ਵਿਚ ਇਹ ਬੱਚਾ ਇੰਨਾ ਵੱਡਾ ਅਤੇ ਜ਼ਿਆਦਾ ਵਜ਼ਨੀ ਸੀ ਕਿ ਨਵਜੰਮੇ ਬੱਚਿਆਂ ਦਾ ਵਜ਼ਨ ਮਾਪਣ ਵਾਲਾ ਤਰਾਜੂ ਵੀ ਛੋਟਾ ਪੈ ਗਿਆ। ਇੰਨਾ ਹੀ ਨਹੀਂ ਉਸ ਬੱਚੇ ਨੂੰ ਗਰਭ ਵਿਚੋਂ ਬਾਹਰ ਕੱਢਣ ਲਈ ਡਾਕਟਰਾਂ ਨੂੰ ਵੀ ਕਾਫੀ ਮਿਹਨਤ ਕਰਨੀ ਪਈ। ਕਈ ਡਾਕਟਰਾਂ ਨੇ ਮਿਲ ਕੇ ਬੱਚੇ ਨੂੰ ਬਾਹਰ ਕੱਢਿਆ। 27 ਸਾਲ ਦੀ ਐਮੀ ਸਮਿਥ ਅਤੇ ਉਸ ਦੇ ਪਤੀ ਜੈਕ ਬਕਿੰਘਮਸ਼ਾਇਰ ਉਸ ਸਮੇਂ ਹੈਰਾਨ ਰਹਿ ਗਏ ਜਦੋਂ ਉਹਨਾਂ ਨੇ ਪਹਿਲੀ ਵਾਰ ਆਪਣੇ ਬੇਟੇ ਜ਼ਾਗਰਿਸ ਨੂੰ ਦੇਖਿਆ। 

PunjabKesari

ਬੱਚੇ ਦਾ ਜਨਮ 25 ਮਾਰਚ ਨੂੰ ਹੋਇਆ ਸੀ। ਉਸ ਬੱਚੇ ਦਾ ਵਜ਼ਨ ਆਮ ਬੱਚਿਆਂ ਨਾਲੋਂ ਕਿਤੇ ਜ਼ਿਆਦਾ 12lbs 9oz ਮਤਲਬ ਸਾਢੇ 5 ਕਿਲੋ ਤੋਂ ਕਿਤੇ ਜ਼ਿਆਦਾ ਸੀ। ਜਦਕਿ ਆਮਤੌਰ 'ਤੇ ਨਵਜੰਮੇ ਬੱਚੇ ਦਾ ਵਜ਼ਨ ਦੋ ਤੋਂ ਤਿੰਨ ਕਿਲੋ ਦੇ ਵਿਚਕਾਰ ਹੁੰਦਾ ਹੈ।

PunjabKesari

ਇਸ ਵਜ਼ਨੀ ਬੱਚੇ ਦੀ ਮਾਂ ਐਮੀ ਨੇ ਕਿਹਾ ਕਿ ਸਿਜੇਰੀਅਨ ਢੰਗ ਪੈਦਾ ਹੋਏ ਬੇਟੇ ਨੂੰ ਉਸ ਦੇ ਗਰਭ ਵਿਚੋਂ ਬਾਹਰ ਕੱਢਣ ਲਈ ਦੋ ਲੋਕਾਂ ਨੂੰ ਕਾਫੀ ਸਮਾਂ ਲੱਗਿਆ ਕਿਉਂਕਿ ਉਸ ਦਾ ਵਜ਼ਨ ਅਤੇ ਔਸਤ ਆਕਾਰ ਨਵਜੰਮੇ ਤੋਂ ਲੱਗਭਗ ਦੁੱਗਣਾ ਵੱਧ ਸੀ। ਜੋੜੇ ਨੇ ਦੱਸਿਆ ਕਿ ਉਹਨਾਂ ਦਾ ਬੱਚਾ ਕਾਫੀ ਲੰਬਾ ਹੋਵੇਗਾ ਕਿਉਂਕਿ ਸਾਰੀਆਂ ਸਕੈਨਿੰਗ ਜ਼ਰੀਏ ਇਸ ਬਾਰੇ ਪਤਾ ਲੱਗ ਗਿਆ ਸੀ।

PunjabKesari

ਐਮੀ ਮੁਤਾਬਕ ਜਦੋਂ ਨਰਸਿੰਗ ਸਟਾਫ ਬੱਚੇ ਦਾ ਵਜ਼ਨ ਮਾਪਣ ਗਿਆ ਤਾਂ ਉਹ ਤਰਾਜੂ 'ਤੇ ਵੀ ਫਿੱਟ ਨਹੀਂ ਹੋਇਆ। ਉਹ ਬਹੁਤ ਲੰਬਾ ਅਤੇ ਚੌੜਾ ਸੀ। ਸਟਾਫ ਨੂੰ ਤਰਾਜੂ 'ਤੇ ਸੰਤੁਲਨ ਬਣਾਉਣ ਲਈ ਇਕ ਅਸਥਾਈ ਤਖ਼ਤੀ ਲਗਾਉਣੀ ਪਈ। ਐਮੀ ਨੇ ਕਿਹਾ ਕਿ ਅਸੀਂ 3 ਮਹੀਨੇ ਤੱਕ ਲਈ ਕੱਪੜੇ ਖਰੀਦੇ ਸਨ ਕਿਉਂਕਿ ਸਾਨੂੰ ਆਸ ਸੀ ਕਿ ਉਹ ਲੰਬਾ ਹੋਵੇਗਾ ਪਰ ਇਹਨਾਂ ਕੱਪੜਿਆਂ ਵਿਚੋਂ ਉਸ ਨੂੰ ਕੋਈ ਵੀ ਫਿੱਟ ਨਹੀਂ ਆਇਆ। ਇੱਥੇ ਦੱਸ ਦਈਏ ਕਿ ਐਮੀ ਅਤੇ ਜੈਕ ਦੀ ਪਹਿਲੀ ਔਲਾਦ ਬੇਟੀ ਲੋਲਾ ਦਾ ਜਨਮ 2018 ਵਿਚ ਹੋਇਆ ਸੀ ਉਹ ਵੀ ਇਕ ਵੱਡੀ ਬੱਚੀ ਸੀ। ਉਸ ਦਾ ਵਜ਼ਨ 9lbs 2oz ਸੀ।

PunjabKesari

ਪੜ੍ਹੋ ਇਹ ਅਹਿਮ ਖਬਰ- ਬਰਮਿੰਘਮ ਦੇ ਇਸ ਪ੍ਰਾਇਮਰੀ ਸਕੂਲ 'ਚ ਬੋਲੀਆਂ ਜਾਂਦੀਆਂ ਹਨ 31 ਵੱਖ-ਵੱਖ ਭਾਸ਼ਾਵਾਂ 

ਐਮੀ ਨੇ ਕਿਹਾ ਕਿ ਜੀਕ ਦੀ ਗਰਭਅਵਸਥਾ ਦੌਰਾਨ ਉਸ ਦੇ ਪਹਿਲਾਂ ਗਰਭਧਾਰਨ ਦੀ ਤੁਲਨਾ ਵਿਚ  ਭੁੱਖ ਕਾਫੀ ਵੱਖ ਸੀ। ਇਸ ਨਾਲ ਉਹ ਹੈਰਾਨ ਸੀ। ਭਾਵੇਂਕਿ ਜੀਕ ਦੇ ਵਿਸ਼ਾਲ ਆਕਾਰ ਦੇ ਬਾਵਜੂਦ ਉਹ ਯੂਕੇ ਦੇ ਸਭ ਤੋ ਵੱਡੇ ਬੱਚੇ ਦਾ ਰਿਕਾਰਡ ਨਹੀਂ ਜਿੱਤ ਸਕਿਆ। ਇਹ ਰਿਕਾਰਡ ਹਾਲੇ ਜੌਰਜ ਜੋਸੇਫ ਕਿੰਗ ਦੇ ਨਾਮ ਹੈ। ਜਿਸ ਦਾ ਜਨਮ ਫਰਵਰੀ 2013 ਵਿਚ ਗਲੂਸੈਸਟਰ ਰੋਇਲ ਇਨਫਰਮਰੀ ਵਿਚ ਹੋਇਆ ਸੀ। ਉਸ ਦਾ ਵਜ਼ਨ 15lbs 7oz ਸੀ।

PunjabKesari


Vandana

Content Editor

Related News