ਪੰਜਾਬੀ ਨੌਜਵਾਨ ਦੀ ਝੀਲ ''ਚ ਡੁੱਬਣ ਨਾਲ ਮੌਤ, ਪਰਿਵਾਰ ''ਚ ਸੋਗ

Saturday, Aug 22, 2020 - 06:19 PM (IST)

ਪੰਜਾਬੀ ਨੌਜਵਾਨ ਦੀ ਝੀਲ ''ਚ ਡੁੱਬਣ ਨਾਲ ਮੌਤ, ਪਰਿਵਾਰ ''ਚ ਸੋਗ

ਸਰੀ— 25 ਸਾਲਾ ਪੰਜਾਬੀ ਸਟਾਰ ਐਥਲੀਟ ਦੀ ਮਿਸ਼ਨ ਦੇ ਨਜ਼ਦੀਕ ਡੇਵਿਸ ਝੀਲ 'ਚ ਡੁੱਬ ਜਾਣ ਨਾਲ ਮੌਤ ਹੋਣ ਕਾਰਨ ਉਸ ਦਾ ਪਰਿਵਾਰ ਸੋਗ 'ਚ ਹੈ। ਧਨਪ੍ਰੀਤ ਬੈਂਸ ਦਾ ਪਰਿਵਾਰ ਹਰ ਕਿਸੇ ਨੂੰ ਪਾਣੀ ਦੇ ਆਲੇ-ਦੁਆਲੇ ਸਾਵਧਾਨ ਰਹਿਣ ਦੀ ਅਪੀਲ ਕਰ ਰਿਹਾ ਹੈ।

ਧਨਪ੍ਰੀਤ ਬੈਂਸ ਦੀ ਬੀਤੇ ਐਤਵਾਰ ਝੀਲ 'ਚ ਡੁੱਬਣ ਕਾਰਨ ਮੌਤ ਹੋ ਗਈ ਸੀ। ਧਨਪ੍ਰੀਤ ਦੋਸਤਾਂ ਅਤੇ ਪਰਿਵਾਰ ਨਾਲ ਤੈਰ ਰਿਹਾ ਸੀ, ਜਦੋਂ ਉਹ ਅਚਾਨਕ ਦ੍ਰਿਸ਼ ਤੋਂ ਅਲੋਪ ਹੋ ਗਿਆ। ਬੈਂਸ ਦਾ ਇਕ ਮਹੀਨੇ ਬਾਅਦ ਹੀ 26ਵਾਂ ਜਨਮਦਿਨ ਸੀ, ਤੈਰਾਕੀ ਜਾਣਨ ਦੇ ਬਾਵਜੂਦ ਇਹ ਦੁਖਦਾਈ ਘਟਨਾ ਵਾਪਰ ਗਈ।

ਬੈਂਸ ਨੂੰ ਉਨ੍ਹਾਂ ਦੀ ਦਿਆਲਤਾ ਲਈ ਯਾਦ ਕੀਤਾ ਜਾ ਰਿਹਾ ਹੈ ਅਤੇ ਜਿਹੜੇ ਲੋਕ ਉਨ੍ਹਾਂ ਨੂੰ ਜਾਣਦੇ ਸਨ ਉਨ੍ਹਾਂ ਦਾ ਕਹਿਣਾ ਹੈ ਕਿ ਇਸ ਘਾਟੇ ਨੇ ਭਾਈਚਾਰੇ ਨੂੰ ਸਖਤ ਸੱਟ ਮਾਰੀ ਹੈ। ਧਨਪ੍ਰੀਤ ਬੈਂਸ ਬਾਸਕਿਟ ਬਾਲ ਦਾ ਚੋਟੀ ਦਾ ਖਿਡਾਰੀ ਸੀ ਅਤੇ ਕੈਨੇਡਾ ਦਾ ਜੰਮਪਾਲ ਸੀ। ਉੱਥੇ ਹੀ, ਪੁਲਸ ਧਨਪ੍ਰੀਤ ਸਿੰਘ ਬੈਂਸ ਦੀ ਮੌਤ ਦੇ ਕਾਰਨਾਂ ਦੀ ਜਾਂਚ ਕਰ ਰਹੀ ਹੈ। ਕਿਹਾ ਜਾ ਰਿਹਾ ਹੈ ਕਿ ਧਨਪ੍ਰੀਤ ਬੈਂਸ ਨੇ ਤੈਰਾਕੀ ਸਮੇਂ ਲਾਈਫਜੈਕਟ ਨਹੀਂ ਪਾਈ ਹੋਈ ਸੀ। ਜ਼ਿਕਰਯੋਗ ਹੈ ਕਿ ਬ੍ਰਿਟਿਸ਼ਿ ਕੋਲੰਬੀਆ 'ਚ ਬੀਤੇ 3 ਮਹੀਨਿਆਂ 'ਚ 20 ਲੋਕਾਂ ਦੀ ਡੁੱਬ ਜਾਣ ਕਾਰਨ ਹੀ ਮੌਤ ਹੋ ਚੁੱਕੀ ਹੈ, ਜਿਨ੍ਹਾਂ ਦੀ ਉਮਰ 20 ਤੋਂ 27 ਸਾਲ ਵਿਚਕਾਰ ਸੀ।


author

Sanjeev

Content Editor

Related News