4 ਦਿਨ ਤੱਕ ਮਾਂ ਕਰਦੀ ਰਹੀ ਦਾਰੂ-ਪਾਰਟੀ, ਭੁੱਖ ਨਾਲ 11 ਮਹੀਨੇ ਦੇ ਬੱਚੇ ਦੀ ਮੌਤ

Tuesday, Jun 15, 2021 - 03:37 PM (IST)

4 ਦਿਨ ਤੱਕ ਮਾਂ ਕਰਦੀ ਰਹੀ ਦਾਰੂ-ਪਾਰਟੀ, ਭੁੱਖ ਨਾਲ 11 ਮਹੀਨੇ ਦੇ ਬੱਚੇ ਦੀ ਮੌਤ

ਮਾਸਕੋ (ਬਿਊਰੋ): ਇਕ ਮਾਂ ਦੀ ਬੇਰਹਿਮੀ ਦਾ ਘਿਨਾਉਣਾ ਚਿਹਰਾ ਸਾਹਮਣੇ ਆਇਆ ਹੈ।ਰੂਸ ਦੇ ਜ਼ਲਾਟੌਸਟ ਸ਼ਹਿਰ ਵਿਚ ਰਹਿਣ ਵਾਲੀ ਇਕ ਔਰਤ ਨੇ ਆਪਣੀ ਮੌਜ਼-ਮਸਤੀ ਵਿਚ ਆਪਣੇ ਮਾਸੂਮ ਬੱਚੇ ਦੀ ਜਾਨ ਲੈ ਲਈ। ਅਸਲ ਵਿਚ ਓਲਗਾ ਬਜਾਰੋਵਾ ਨੇ ਆਪਣੇ ਦੋਸਤਾਂ ਨਾਲ ਦਾਰੂ-ਪਾਰਟੀ ਕਰਨ ਦੀ ਯੋਜਨਾ ਬਣਾਈ। ਪਾਰਟੀ ਤੋਂ 4 ਦਿਨ ਪਹਿਲਾਂ ਉਸ ਨੇ ਵੱਡੇ ਬੇਟੇ ਨੂੰ ਇਕ ਦੋਸਤ ਕੋਲ ਭੇਜ ਦਿੱਤਾ।ਉੱਥੇ ਦੋਵੇਂ ਛੋਟੇ ਬੱਚਿਆਂ ਦੀ ਦੇਖਭਾਲ ਲਈ ਉਸ ਨੇ ਚਾਚੇ ਨਾਲ ਸੰਪਰਕ ਕੀਤਾ ਪਰ ਉਸ ਦੇ ਮਨਾ ਕਰਨ ਦੇ ਬਾਅਦ ਓਲਗਾ ਨੇ ਆਪਣੀ ਸੱਸ ਨੂੰ ਫੋਨ ਕਰ ਕੇ ਆਪਣੇ ਬਾਹਰ ਜਾਣ ਅਤੇ ਬੱਚਿਆਂ ਦੀ ਦੇਖਭਾਲ ਕਰਨ ਲਈ ਕਿਹਾ। ਇਸ ਮਗਰੋਂ ਉਹ ਪਾਰਟੀ ਲਈ ਚਲੀ ਗਈ।

ਕਾਲ ਮਿਲਣ ਦੇ 3 ਦਿਨ ਬਾਅਦ ਜਦੋਂ ਓਲਗਾ ਦੀ ਸੱਸ ਉਸ ਦੇ ਘਰ ਪਹੁੰਚੀ ਉਦੋਂ ਤੱਕ 11 ਮਹੀਨੇ ਦਾ ਛੋਟਾ ਬੱਚਾ ਭੁੱਖ ਅਤੇ ਪਿਆਸ ਨਾਲ ਦਮ ਤੋੜ ਚੁੱਕਾ ਸੀ। ਉੱਥੇ 3 ਸਾਲ ਦੀ ਬੇਟੀ ਵੀ ਮਰਨ ਕੰਢੇ ਸੀ। ਮੀਡੀਆ ਰਿਪੋਰਟ ਮੁਤਾਬਕ ਮਾਂ ਨੇ ਦੋਹਾਂ ਬੱਚਿਆਂ ਨੂੰ ਇਕ ਖਾਲੀ ਫਰਿੱਜ਼ ਨਾਲ ਛੱਡ ਦਿੱਤਾ ਸੀ। ਅਪਾਰਟਮੈਂਟ ਵਿਚ ਕੋਈ ਬੇਬੀ ਫੂਡ ਨਹੀਂ ਮਿਲਿਆ। ਇਸ ਮਗਰੋਂ ਸੱਸ ਨੇ ਪੁਲਸ ਨੂੰ ਫੋਨ ਕੀਤਾ, ਜਿਸ ਨੇ ਬੱਚਿਆਂ ਨੂੰ ਹਸਪਤਾਲ ਵਿਚ ਦਾਖਲ ਕਰਵਾਇਆ। ਪੁਲਸ ਨੇ ਫੋਨ ਕਰ ਕੇ ਓਲਗਾ ਨੂੰ ਬੁਲਾਇਆ ਅਤੇ ਗ੍ਰਿਫ਼ਤਾਰ ਕਰ ਲਿਆ।ਅਦਾਲਤ ਨੇ ਇਸ ਮਾਮਲੇ ਵਿਚ ਓਲਗਾ ਨੂੰ ਇਕ ਨਾਬਾਲਗ ਦੇ ਕਤਲ ਦਾ ਦੋਸ਼ੀ ਪਾਇਆ ਹੈ। ਨਾਲ ਹੀ ਆਪਣੀ ਬੇਟੀ ਨੂੰ ਖਤਰੇ ਵਿਚ ਛੱਡ ਤੇ ਮਾਂ ਦੇ ਫਰਜ਼ਾਂ ਨੂੰ ਪੂਰਾ ਕਰਨ ਵਿਚ ਅਸਫਲ ਰਹਿਣ ਦਾ ਵੀ ਦੋਸ਼ੀ ਕਰਾਰ ਦਿੰਦੇ ਹੋਏ 14 ਸਾਲ ਦੀ ਸਜ਼ਾ ਸੁਣਾਈ ਹੈ। 

ਪੜ੍ਹੋ ਇਹ ਅਹਿਮ ਖਬਰ-  ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੇ ਜੋੜੇ ਦੀ ਕਰੰਟ ਲੱਗਣ ਕਾਰਨ ਮੌਤ

25 ਸਾਲਾ ਓਲਗਾ ਦਾ ਪਹਿਲਾ ਵਿਆਹ ਟੁੱਟ ਚੁੱਕਾ ਹੈ ਅਤੇ ਉਸ ਤੋਂ ਉਸ ਨੂੰ 7 ਸਾਲ ਦਾ ਇਕ ਬੇਟਾ ਹੈ। ਫਿਰ ਉਸ ਨੇ ਦੂਜਾ ਵਿਆਹ ਕੀਤਾ ਜਿਸ ਤੋਂ ਉਸ ਨੂੰ 2 ਬੱਚੇ ਪੈਦਾ ਹੋਏ ਜਿਹਨਾਂ ਵਿਚੋਂ ਬੇਟੀ ਦੀ ਉਮਰ 3 ਸਾਲ ਅਤੇ ਬੇਟੇ ਦੀ 11 ਮਹੀਨੇ ਸੀ ਪਰ ਦੂਜੇ ਪਤੀ ਨਾਲ ਵੀ ਝਗੜਾ ਹੋਣ ਕਾਰਨ ਇਹਨੀਂ ਦਿਨੀਂ ਉਹ ਵੱਖਰੀ ਰਹਿ ਰਹੀ ਸੀ। ਅਦਾਲਤ ਨੇ ਓਲਗਾ ਨੂੰ ਬੱਚਿਆਂ ਦੀ ਕਸਟੱਡੀ ਤੋਂ ਵੀ ਵਾਂਝਾ ਕਰ ਦਿੱਤਾ ਹੈ। ਅਦਾਲਤ ਨੇ ਆਦੇਸ਼ ਦਿੱਤਾ ਕਿ ਹੁਣ ਉਸ ਦਾ ਵੱਡਾ ਬੇਟਾ ਅਤੇ ਛੋਟੀ ਬੇਟੀ ਆਪਣੀ ਦਾਦੀ ਦੀ ਦੇਖਭਾਲ ਵਿਚ ਰਹਿਣਗੇ। ਇਸ ਘਟਨਾ ਸਮੇਂ ਓਲਗਾ ਦਾ ਪਤੀ ਲਿਓਨਿਦ ਬਾਜਰੋਵ ਜੇਲ੍ਹ ਵਿਚ ਸੀ। 

ਆਪਣੀ ਦਾਰੂ ਪਾਰਟੀ ਦੇ ਚੱਕਰ ਵਿਚ 11 ਮਹੀਨੇ ਦੇ ਬੇਟੇ ਦੀ ਦਰਦਨਾਕ ਮੌਤ 'ਤੇ ਓਲਗਾ ਹੁਣ ਪਛਤਾ ਰਹੀ ਹੈ। ਉਸ ਨੇ ਅਦਾਲਤ ਵਿਚ ਕਹਾ ਕਿ ਉਸ ਨੂੰ ਆਪਣੇ ਬੱਚਿਆਂ ਨੂੰ ਇਕੱਲੇ ਛੱਡਣ ਦਾ ਪਛਤਾਵਾ ਹੈ ਪਰ ਬੱਚਿਆਂ ਨੂੰ ਮਾਰਨ ਦਾ ਉਸ ਦਾ ਕੋਈ ਇਰਾਦਾ ਨਹੀਂ ਸੀ। ਓਲਗਾ ਨੇ ਕਿਹਾ ਕਿ ਉਹ ਵਿਆਹੁਤਾ ਜ਼ਿੰਦਗੀ ਦੇ ਤਣਾਆਂ ਤੋਂ ਛੁਟਕਾਰਾ ਪਾਉਣ ਲਈ ਪਾਰਟੀ ਵਿਚ ਗਈ ਸੀ। ਉਸ ਨੂੰ ਅਹਿਸਾਸ ਨਹੀਂ ਸੀ ਕਿ ਅਜਿਹਾ ਕਰਨ ਨਾਲ ਬੱਚਿਆਂ ਨਾਲ ਅਜਿਹਾ ਘਟਨਾ ਵਾਪਰ ਜਾਵੇਗੀ।


author

Vandana

Content Editor

Related News