ਪਾਕਿਸਤਾਨ ''ਚ ''ਅਸ਼ਲੀਲ ਨਾਚ'' ਦੇ ਦੋਸ਼ ''ਚ 25 ਡਾਂਸਰ ਗ੍ਰਿਫ਼ਤਾਰ
Monday, Apr 07, 2025 - 06:10 PM (IST)

ਲਾਹੌਰ (ਪੀ.ਟੀ.ਆਈ.)- ਪਾਕਿਸਤਾਨ ਦੇ ਪੰਜਾਬ ਸੂਬੇ ਵਿੱਚ 25 ਮਹਿਲਾ ਡਾਂਸਰਾਂ ਨੂੰ ਅਸ਼ਲੀਲ ਨਾਚ ਕਰਨ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਕਰਨ ਦੇ ਦੋਸ਼ਾਂ ਵਿੱਚ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਸੋਮਵਾਰ ਨੂੰ ਇਸ ਸਬੰਧੀ ਜਾਣਕਾਰੀ ਦਿੱਤੀ।
ਪੁਲਸ ਨੇ ਇੱਕ ਸੂਚਨਾ ਦੇ ਆਧਾਰ 'ਤੇ ਸੂਬੇ ਦੇ ਕਸੂਰ ਸ਼ਹਿਰ ਵਿੱਚ ਇੱਕ ਫਾਰਮ ਹਾਊਸ 'ਤੇ ਛਾਪਾ ਮਾਰਨ ਤੋਂ ਬਾਅਦ ਇਹ ਗ੍ਰਿਫ਼ਤਾਰੀਆਂ ਕੀਤੀਆਂ। 30 ਦਰਸ਼ਕਾਂ ਨੂੰ ਵੀ ਹਿਰਾਸਤ ਵਿੱਚ ਲਿਆ ਗਿਆ। ਸੀਨੀਅਰ ਪੁਲਸ ਅਧਿਕਾਰੀ ਈਸਾ ਖਾਨ ਸੁਖੈਰਾ ਨੇ ਕਿਹਾ,"ਪੁਲਸ ਨੇ ਲਾਹੌਰ ਤੋਂ ਲਗਭਗ 50 ਕਿਲੋਮੀਟਰ ਦੂਰ ਕਸੂਰ ਦੇ ਪੱਕੀ ਹਵੇਲੀ ਨੇੜੇ ਇੱਕ ਫਾਰਮ ਹਾਊਸ ਤੋਂ 25 ਮਹਿਲਾ ਡਾਂਸਰਾਂ ਅਤੇ 30 ਦਰਸ਼ਕਾਂ 'ਤੇ ਅਸ਼ਲੀਲ ਨਾਚ ਅਤੇ ਨਸ਼ੀਲੇ ਪਦਾਰਥਾਂ ਦੀ ਵਰਤੋਂ ਦੇ ਦੋਸ਼ਾਂ ਵਿੱਚ ਮਾਮਲਾ ਦਰਜ ਕੀਤਾ ਹੈ।"
ਪੜ੍ਹੋ ਇਹ ਅਹਿਮ ਖ਼ਬਰ-ਸਾਊਦੀ ਸਰਕਾਰ ਦੀ ਵੱਡੀ ਕਾਰਵਾਈ, 18 ਹਜ਼ਾਰ ਵਿਦੇਸ਼ੀਆਂ ਨੂੰ ਕੀਤਾ ਗ੍ਰਿਫ਼ਤਾਰ
ਫਾਰਮ ਹਾਊਸ ਦੇ ਮਾਲਕ ਨੂੰ ਵੀ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਸ਼ਰਾਬ, ਹੁੱਕਾ, ਸੰਗੀਤਕ ਯੰਤਰ ਅਤੇ ਇੱਕ ਸਾਊਂਡ ਸਿਸਟਮ ਵੀ ਜ਼ਬਤ ਕੀਤਾ। ਅਧਿਕਾਰੀਆਂ ਅਨੁਸਾਰ ਸ਼ੱਕੀਆਂ ਨੂੰ ਇੱਕ ਮੈਜਿਸਟਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ ਜਿਸਨੇ ਉਨ੍ਹਾਂ ਦੀ ਰਿਹਾਈ ਦਾ ਹੁਕਮ ਦਿੱਤਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।