ਮੰਦਭਾਗੀ ਖ਼ਬਰ: ਅਮਰੀਕਾ ''ਚ 20 ਸਾਲਾ ਭਾਰਤੀ ਵਿਦਿਅਰਥੀ ਦੀ ਹੱਤਿਆ

03/18/2024 3:22:48 AM

ਨਿਊਯਾਰਕ (ਰਾਜ ਗੋਗਨਾ) - ਅਮਰੀਕਾ 'ਚ ਇਕ 20 ਸਾਲਾ ਭਾਰਤੀ ਵਿਦਿਆਰਥੀ ਦੀ ਹੱਤਿਆ ਕੀਤੇ ਜਾਣ ਦੀ ਮੰਦਭਾਗੀ ਖ਼ਬਰ ਸਾਹਮਣੇ ਆਈ ਹੈ। 20 ਸਾਲਾ ਵਿਦਿਆਰਥੀ ਇੰਜੀਨੀਅਰਿੰਗ ਦੀ ਪੜ੍ਹਾਈ ਕਰਨ ਲਈ ਅਮਰੀਕਾ ਆਇਆ ਸੀ ਪਰ ਉਸ ਦੀ ਹੱਤਿਆ ਕਰ ਦਿੱਤੀ ਗਈ। ਆਪਣੇ ਇੱਕਲੌਤੇ ਪੁੱਤਰ ਨੂੰ ਗੁਆਉਣ ਤੋਂ ਬਾਅਦ ਪਰਿਵਾਰ ਸਦਮੇ ਵਿੱਚ ਹੈ। ਉਸ ਦਾ ਕਤਲ ਕਰਨ ਤੋਂ ਬਾਅਦ ਕਾਤਲਾਂ ਨੇ ਉਸ ਦੀ ਲਾਸ਼ ਨੂੰ ਕਾਰ ਵਿਚ ਪਾ ਜੰਗਲ ਵਿੱਚ ਹੀ ਛੱਡ ਦਿੱਤਾ। ਅਭਿਜੀਤ ਆਪਣੇ ਮਾਪਿਆਂ ਦਾ ਇਕਲੌਤਾ ਪੁੱਤਰ ਸੀ। ਪਰਚੂਰੀ ਅਭਿਜੀਤ ਨਾਂ ਦਾ ਇਹ ਨੌਜਵਾਨ ਆਂਧਰਾ ਪ੍ਰਦੇਸ਼ ਦੇ ਗੁੰਟੂਰ ਜ਼ਿਲ੍ਹੇ ਦਾ ਰਹਿਣ ਵਾਲਾ ਸੀ।

ਇਹ ਵੀ ਪੜ੍ਹੋ - ਭਾਰਤੀ YouTuber ਦੇ ਪਿਆਰ 'ਚ ਪਈ ਈਰਾਨੀ ਕੁੜੀ, ਮੁਰਾਦਾਬਾਦ 'ਚ ਕੀਤੀ ਮੰਗਣੀ

ਪਰਿਵਾਰ ਮੁਤਾਬਕ ਉਹ ਬੋਸਟਨ ਯੂਨੀਵਰਸਿਟੀ ਦਾ ਵਿਦਿਆਰਥੀ ਸੀ। ਮੰਨਿਆ ਜਾ ਰਿਹਾ ਹੈ ਕਿ ਉਸ ਦੀ ਮੌਤ ਕਿਸੇ ਹੋਰ ਵਿਦਿਆਰਥੀ ਨਾਲ ਝਗੜੇ ਵਿੱਚ ਹੋਈ ਹੈ। ਉਸਦੀ ਮਾਂ ਜਦੋਂ ਉਚੇਰੀ ਪੜ੍ਹਾਈ ਲਈ ਉਸ ਨੂੰ ਅਮਰੀਕਾ ਭੇਜਣ ਲਈ ਪਹਿਲਾਂ ਤਿਆਰ ਨਹੀਂ ਸੀ ਪਰ ਬੇਟੇ ਦਾ ਭਵਿੱਖ ਸੁਧਾਰਨ ਲਈ ਉਸ ਮੂੰ ਅਮਰੀਕਾ ਭੇਜ ਦਿੱਤਾ। ਸੂਤਰਾਂ ਦੇ ਮੁਤਾਬਕ ਪਰਚੂਰੀ ਅਭਿਜੀਤ ਨੇ ਬੋਸਟਨ ਯੂਨੀਵਰਸਿਟੀ ਦੇ ਇਕ ਕਾਲਜ 'ਚ ਇੰਜੀਨੀਅਰਿੰਗ 'ਚ ਦਾਖਲਾ ਲਿਆ ਸੀ। ਹੁਣ ਜਦੋਂ ਉਸ ਦੀ ਹੱਤਿਆ ਕਰ ਦਿੱਤੀ ਗਈ ਹੈ, ਤਾਂ ਭਾਰਤ ਵਿੱਚ ਪਰਿਵਾਰ ਸਦਮੇ ਵਿੱਚ ਹੈ। 

ਇਹ ਵੀ ਪੜ੍ਹੋ - ਅੰਮ੍ਰਿਤਸਰ ਵਾਸੀਆਂ ਨੂੰ ਜਲਦ ਮਿਲੇਗੀ ਖੁਸ਼ਖਬਰੀ, ਖੋਲ੍ਹਿਆ ਜਾਵੇਗਾ ਅਮਰੀਕਨ ਕੌਂਸਲੇਟ

ਪੁਲਸ ਮੁਤਾਬਕ ਇਸ ਗੱਲ ਦੀ ਸੰਭਾਵਨਾ ਹੈ ਕਿ ਅਭਿਜੀਤ ਦਾ ਕਤਲ ਲੁੱਟ ਦੇ ਇਰਾਦੇ ਨਾਲ ਕੀਤਾ ਗਿਆ ਹੈ। ਪੁਲਸ ਨੇ ਮੋਬਾਈਲ ਫੋਨ ਦੇ ਸਿਗਨਲ ਦੇ ਆਧਾਰ ’ਤੇ ਜੰਗਲ ਵਿੱਚੋਂ ਲਾਸ਼ ਬਰਾਮਦ ਕੀਤੀ। ਹਾਲਾਂਕਿ ਇਹ ਕਤਲ ਕੈਂਪਸ ਦੇ ਅੰਦਰ ਹੀ ਹੋਣ ਕਾਰਨ ਇਹ ਵੀ ਮੰਨਿਆ ਜਾ ਰਿਹਾ ਹੈ ਕਿ ਕਿਸੇ ਹੋਰ ਵਿਦਿਆਰਥੀ ਨਾਲ ਲੜਾਈ ਹੋਈ ਹੋ ਸਕਦੀ ਹੈ। ਅਮਰੀਕਾ ਵਿਚ ਸਾਰੀਆਂ ਰਸਮਾਂ ਪੂਰੀਆਂ ਕਰਨ ਤੋਂ ਬਾਅਦ ਪਰਚੂਰੀ ਅਭਿਜੀਤ ਦੀ ਦੇਹ ਨੂੰ ਆਂਧਰਾ ਪ੍ਰਦੇਸ਼ ਵਾਪਸ ਲਿਆਂਦੀ ਗਈ।

ਇਹ ਵੀ ਪੜ੍ਹੋ - ਸ਼ੱਕੀ ਹਾਲਾਤਾਂ 'ਚ 75 ਸਾਲਾ ਲੇਖਕ ਦੀ ਮੌਤ, ਬੰਦ ਕਮਰੇ 'ਚੋਂ ਲਾਸ਼ ਬਰਾਮਦ

ਦੱਸਣਯੋਗ ਹੈ ਕਿ ਅਮਰੀਕਾ ਵਿੱਚ ਭਾਰਤੀ ਨੌਜਵਾਨਾਂ ਦੇ ਖ਼ਿਲਾਫ਼ ਅਪਰਾਧ ਵਿੱਚ ਵਾਧਾ ਹੋਇਆ ਹੈ। ਸਾਲ 2024 ਵਿੱਚ ਹੁਣ ਤੱਕ 9 ਭਾਰਤੀਆਂ ਦੀ ਮੌਤ ਹੋ ਚੁੱਕੀ ਹੈ। ਇਨ੍ਹਾਂ ਵਿੱਚੋਂ ਦੋ ਨੇ ਆਪਣੀ ਜਾਨ ਲੈ ਲਈ, ਦੋ ਦੀ ਨਸ਼ੇ ਦੀ ਓਵਰਡੋਜ਼ ਨਾਲ ਮੌਤ ਹੋ ਗਈ, ਦੋ ਲਾਪਤਾ ਹੋਣ ਤੋਂ ਬਾਅਦ ਮਰੇ ਹੋਏ ਪਾਏ ਗਏ, ਇੱਕ ਦੀ ਦੁਰਘਟਨਾ ਵਿੱਚ ਮੌਤ ਹੋ ਗਈ ਅਤੇ ਇੱਕ ਦਾ ਕਤਲ ਹੋ ਗਿਆ। ਅਮਰੀਕਾ ਤੋਂ ਇਲਾਵਾ ਕੈਨੇਡਾ ਵੀ ਅਜਿਹਾ ਦੇਸ਼ ਹੈ ਜਿੱਥੇ ਸਭ ਤੋਂ ਵੱਧ ਭਾਰਤੀ ਵਿਦਿਆਰਥੀਆਂ ਦੀਆਂ ਮੌਤਾਂ ਹੋਈਆ ਹਨ। ਕੈਨੇਡਾ ਵਿੱਚ ਬਹੁਤ ਸਾਰੇ ਭਾਰਤੀਆਂ ਨੇ ਤਣਾਅ ਅਤੇ ਅਨਿਸ਼ਚਿਤਤਾ ਕਾਰਨ ਆਪਣੀ ਜ਼ਿੰਦਗੀ ਛੋਟੀ ਕਰ ਲਈ ਹੈ। ਹਾਦਸਿਆਂ ਕਾਰਨ ਕਈ ਹੋਰ ਵਿਦਿਆਰਥੀਆਂ ਦੀ ਮੌਤਾਂ ਹੋ ਚੁੱਕੀਆ ਹਨ।

ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ

👇Join us on Whatsapp channel👇

https://whatsapp.com/channel/0029Va94hsaHAdNVur4L170e

 


Inder Prajapati

Content Editor

Related News