ਅਮਰੀਕਾ : ਨੇਵੀ ਦਾ ਜਹਾਜ਼ ਹੋਇਆ ਹਾਦਸਾਗ੍ਰਸਤ, ਦੋ ਪਾਇਲਟਾਂ ਦੀ ਮੌਤ

Saturday, Oct 24, 2020 - 09:51 AM (IST)

ਅਮਰੀਕਾ : ਨੇਵੀ ਦਾ ਜਹਾਜ਼ ਹੋਇਆ ਹਾਦਸਾਗ੍ਰਸਤ, ਦੋ ਪਾਇਲਟਾਂ ਦੀ ਮੌਤ

ਵਾਸ਼ਿੰਗਟਨ- ਅਮਰੀਕਾ ਦਾ ਇਕ ਨੇਵੀ ਸਿਖਲਾਈ ਹਵਾਈ ਜਹਾਜ਼ ਸਥਾਨਕ ਸਮੇਂ ਮੁਤਾਬਕ ਸ਼ੁੱਕਰਵਾਰ ਨੂੰ ਹਾਦਸੇ ਦਾ ਸ਼ਿਕਾਰ ਹੋ ਗਿਆ। ਫਲੋਰੀਡਾ ਤੋਂ ਉਡਾਣ ਭਰਨ ਦੇ ਬਾਅਦ ਖਾੜ੍ਹੀ ਤਟ ਕੋਲ ਅਲਬਾਮਾ ਨੇੜੇ ਜਹਾਜ਼ ਦੁਰਘਟਨਾ ਦਾ ਸ਼ਿਕਾਰ ਹੋ ਗਿਆ। ਜਹਾਜ਼ ਵਿਚ ਸਵਾਰ 2 ਪਾਇਲਟਾਂ ਦੀ ਮੌਤ ਹੋ ਗਈ। ਅਮਰੀਕੀ ਸਮੁੰਦਰੀ ਫ਼ੌਜ ਮੁਤਾਬਕ ਅਲਬਾਮਾ ਕੋਲ ਦੋ ਸੀਟਰ ਜਹਾਜ਼ ਹਾਦਸੇ ਦਾ ਸ਼ਿਕਾਰ ਹੋਇਆ, ਜਿਸ ਵਿਚ ਦੋ ਕਰੂ ਮੈਂਬਰ ਸਵਾਰ ਸਨ ਅਤੇ ਦੋਹਾਂ ਦੀ ਮੌਤ ਦੀ ਪੁਸ਼ਟੀ ਹੋਈ ਹੈ। 

ਇਹ ਹਾਦਸਾ ਇਕ ਰਿਹਾਇਸ਼ੀ ਖੇਤਰ ਨੇੜੇ ਵਾਪਰਿਆ। ਇਸ ਦੁਰਘਟਨਾ ਦੇ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ। ਹਾਦਸੇ ਵਿਚ ਮਾਰੇ ਗਏ ਦੋਵੇਂ ਪਾਇਲਟਾਂ ਦੇ ਨਾਂ ਅਜੇ ਸਾਂਝੇ ਨਹੀਂ ਕੀਤੇ ਗਏ। ਦੱਸਿਆ ਜਾ ਰਿਹਾ ਹੈ ਕਿ ਅਮਰੀਕੀ ਨੇਵੀ ਦਾ ਟੀ-68 ਜਹਾਜ਼ ਅਲਬਾਮਾ ਦੇ ਫਾਲੇ ਵਿਚ ਤਕਰੀਬਨ ਸ਼ਾਮ 5 ਵਜੇ ਦੁਰਘਨਾ ਦਾ ਸ਼ਿਕਾਰ ਹੋਇਆ।


author

Lalita Mam

Content Editor

Related News