ਖੈਬਰ ਪਖਤੂਨਖਵਾ ’ਚ ਅੱਤਵਾਦੀ ਹਮਲਿਆਂ ’ਚ ਫੌਜੀ ਸਮੇਤ 2 ਦੀ ਮੌਤ

Sunday, May 25, 2025 - 03:05 AM (IST)

ਖੈਬਰ ਪਖਤੂਨਖਵਾ ’ਚ ਅੱਤਵਾਦੀ ਹਮਲਿਆਂ ’ਚ ਫੌਜੀ ਸਮੇਤ 2 ਦੀ ਮੌਤ

ਪਿਸ਼ਾਵਰ – ਪਾਕਿਸਤਾਨ ਦੇ ਉੱਤਰ-ਪੱਛਮੀ ਸੂਬੇ ਖੈਬਰ ਪਖਤੂਨਖਵਾ ’ਚ ਸ਼ਨੀਵਾਰ ਨੂੰ 2 ਵੱਖ-ਵੱਖ ਸ਼ੱਕੀ ਅੱਤਵਾਦੀ ਹਮਲਿਆਂ ਵਿਚ ਇਕ ਫੌਜੀ ਸਮੇਤ ਘੱਟੋ-ਘੱਟ 2 ਵਿਅਕਤੀਆਂ ਦੀ ਮੌਤ ਹੋ ਗਈ ਅਤੇ 5 ਸੁਰੱਖਿਆ ਮੁਲਾਜ਼ਮ ਜ਼ਖਮੀ ਹੋ ਗਏ।

ਸੂਤਰਾਂ ਨੇ ਦੱਸਿਆ ਕਿ ਦੱਖਣੀ ਵਜੀਰਿਸਤਾਨ ਦੇ ਕਬਾਇਲੀ ਜ਼ਿਲੇ ਸ਼ਾਕਾਈ ਖੇਤਰ ’ਚ ਇਕ ਸੁਰੱਖਿਆ ਚੌਕੀ ਦੇ ਨੇੜੇ ਉਸ ਵੇਲੇ ਬੰਬ ਧਮਾਕਾ ਹੋਇਆ ਜਦੋਂ ਬੰਬ-ਰੋਕੂ ਇਕਾਈ ਰੈਗੂਲਰ ਜਾਂਚ ’ਤੇ ਸੀ। ਧਮਾਕੇ ਵਿਚ 5 ਸੁਰੱਖਿਆ ਮੁਲਾਜ਼ਮ ਤੇ ਇਕ ਨਾਗਰਿਕ ਜ਼ਖਮੀ ਹੋ ਗਿਆ।


author

Inder Prajapati

Content Editor

Related News