ਪਾਕਿ ਮੂਲ ਦੀਆਂ 2 ਬ੍ਰਿਟਿਸ਼ ਕੁਡ਼ੀਆਂ ਦੀ ਮੌਤ, ਆਨਰ ਕਿਲਿੰਗ ਦਾ ਸ਼ੱਕ

Monday, Jan 20, 2020 - 08:32 PM (IST)

ਪਾਕਿ ਮੂਲ ਦੀਆਂ 2 ਬ੍ਰਿਟਿਸ਼ ਕੁਡ਼ੀਆਂ ਦੀ ਮੌਤ, ਆਨਰ ਕਿਲਿੰਗ ਦਾ ਸ਼ੱਕ

ਲਾਹੌਰ - ਪਾਕਿਸਤਾਨ ਦੇ ਪੰਜਾਬ ਸੂਬੇ ਵਿਚ ਪਾਕਿਸਤਾਨੀ ਮੂਲ ਦੀ 2 ਕੁਡ਼ੀਆਂ ਦੀ ਰਹੱਸਮਈ ਮੌਤ ਵਿਚਾਲੇ ਪੁਲਸ ਨੇ ਸੋਮਵਾਰ ਨੂੰ ਆਖਿਆ ਕਿ ਇਸ ਮਾਮਲੇ ਵਿਚ ਗਡ਼ਬਡ਼ੀ ਦੇ ਸ਼ੱਕ ਤੋਂ ਇਨਕਾਰ ਨਹੀਂ ਕੀਤਾ ਜਾ ਸਕਦਾ। ਦੋਹਾਂ ਕੁਡ਼ੀਆਂ ਮਾਰੀਆ (24) ਅਤੇ ਨਾਡੀਆ (17) ਲਾਹੌਰ ਤੋਂ ਕਰੀਬ 150 ਕਿਲੋਮੀਟਰ ਦੂਰ ਗੁਜਰਾਤ ਸਿਟੀ ਵਿਚ ਆਪਣੇ ਘਰ ਵਿਚ ਬੇਹੋਸ਼ ਮਿਲੀਆਂ ਸਨ ਅਤੇ ਸ਼ੱਕ ਹੈ ਕਿ ਉਹ ਝੂਠੀ ਸ਼ਾਨ ਦੀ ਖਾਤਿਰ ਹੱਤਿਆ (ਆਨਰ ਕਿਲਿੰਗ) ਦਾ ਸ਼ਿਕਾਰ ਹੋਈਆਂ ਹਨ।

ਪੁਲਸ ਮੁਤਾਬਕ ਦੋਹਾਂ ਬ੍ਰਿਟਿਸ਼ ਕੁਡ਼ੀਆਂ ਆਪਣੇ ਘਰ ਦੇ ਬਾਥਰੂਮ ਵਿਚ ਮਿ੍ਰਤਕ ਮਿਲੀਆਂ ਸਨ ਅਤੇ ਹੀਟਰ ਤੋਂ ਗੈਸ ਰੀਸਾਅ ਕਾਰਨ ਸਾਹ ਘੁੱਟਣ ਨਾਲ ਉਨ੍ਹਾਂ ਦੀ ਮੌਤ ਹੋ ਗਈ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਦੋਹਾਂ ਦੀਆਂ ਲਾਸ਼ਾਂ ਪੋਸਟਮਾਰਟਮ ਲਈ ਭੇਜ ਦਿੱਤੀਆਂ ਸਨ ਅਤੇ ਉਨਾਂ ਰਿਪੋਰਟਾਂ ਨਾਲ ਹੀ ਮੌਤ ਦੇ ਕਾਰਨ ਸਪੱਸ਼ਟ ਹੋ ਸਕਣਗੇ। ਦੋਹਾਂ ਕੁਡ਼ੀਆਂ ਹਾਲ ਹੀ ਵਿਚ ਆਪਣੇ ਇਕ ਰਿਸ਼ਤੇਦਾਰ ਦੀ ਬਰਸੀ 'ਤੇ ਲੰਡਨ ਤੋਂ ਵਾਪਸ ਆਈਆਂ ਸਨ।


author

Khushdeep Jassi

Content Editor

Related News