ਬ੍ਰਿਟੇਨ ’ਚ ਸਿੱਖ ਔਰਤ ਨਾਲ ਜਬਰ-ਜ਼ਨਾਹ ਮਾਮਲੇ ’ਚ 2 ਗ੍ਰਿਫਤਾਰ

Sunday, Oct 19, 2025 - 04:23 AM (IST)

ਬ੍ਰਿਟੇਨ ’ਚ ਸਿੱਖ ਔਰਤ ਨਾਲ ਜਬਰ-ਜ਼ਨਾਹ ਮਾਮਲੇ ’ਚ 2 ਗ੍ਰਿਫਤਾਰ

ਲੰਡਨ (ਭਾਸ਼ਾ) – ਇੰਗਲੈਂਡ ਦੇ ਵੈਸਟ ਮਿਡਲੈਂਡਜ਼ ਖੇਤਰ ਦੇ ਓਲਡਬਰੀ ’ਚ ਪਿਛਲੇ ਮਹੀਨੇ ਇਕ ਸਿੱਖ ਔਰਤ ਨਾਲ ਹੋਏ ਜਬਰ-ਜ਼ਨਾਹ ਦੇ ਸ਼ੱਕ ਵਿਚ ਇਕ ਆਦਮੀ ਤੇ ਇਕ ਔਰਤ ਨੂੰ ਗ੍ਰਿਫਤਾਰ ਕੀਤਾ ਗਿਆ ਹੈ। ਮੰਨਿਆ ਜਾ ਰਿਹਾ ਹੈ ਕਿ ਇਹ ਘਟਨਾ ਨਸਲੀ ਵਿਤਕਰੇ ਕਾਰਨ ਅੰਜਾਮ ਦਿੱਤੀ ਗਈ। 

ਵੈਸਟ ਮਿਡਲੈਂਡਜ਼ ਪੁਲਸ ਨੇ ਦੱਸਿਆ ਕਿ ਇਹ ਗ੍ਰਿਫਤਾਰੀਆਂ ਵੀਰਵਾਰ ਰਾਤ ਨੂੰ ਉਸੀ ਕਾਊਂਟੀ ਦੇ ਹੇਲਸਓਵੇਨ ’ਚ 30 ਸਾਲਾ ਔਰਤ ਨਾਲ ਹੋਏ ਜਬਰ-ਜ਼ਨਾਹ ਦੇ ਮਾਮਲੇ ’ਚ ਕੀਤੀਆਂ ਗਈਆਂ। ਬਾਅਦ ’ਚ ਦੋਵਾਂ ਮੁਲਜ਼ਮਾਂ ਨੂੰ 20 ਸਾਲਾ ਬ੍ਰਿਟਿਸ਼ ਸਿੱਖ ਔਰਤ ਦੇ ਸ਼ੋਸ਼ਣ ਦੇ ਮਾਮਲੇ ਵਿਚ ਵੀ ਗ੍ਰਿਫਤਾਰ ਕੀਤਾ ਗਿਆ। ਇਸ ਔਰਤ ਨੇ 9 ਸਤੰਬਰ ਨੂੰ ਓਲਡਬਰੀ, ਸੈਂਡਵੈੱਲ ’ਚ ਟੇਮ ਰੋਡ ’ਤੇ ਜਿਨਸੀ ਸ਼ੋਸ਼ਣ ਦੀ ਸ਼ਿਕਾਇਤ ਕੀਤੀ ਸੀ। 

ਪਿਛਲੇ ਮਹੀਨੇ ਹੋਏ ਜਿਨਸੀ ਸ਼ੋਸ਼ਣ ’ਚ ਗੋਰੇ ਹਮਲਾਵਰਾਂ ਨੇ ਕਥਿਤ ਤੌਰ ’ਤੇ ਔਰਤ ਨੂੰ ਕਿਹਾ ਕਿ ਤੂੰ ਇਸ ਦੇਸ਼ ਦੀ ਨਹੀਂ ਏਂ, ਇੱਥੋਂ ਚਲੀ ਜਾ। ਇਸ ਘਟਨਾ ਤੋਂ ਬਾਅਦ ਦੇਸ਼ ਵਿਚ ਰੋਸ ਵੇਖਿਆ ਗਿਆ ਸੀ।


author

Inder Prajapati

Content Editor

Related News