ਇਸ 19 ਸਾਲਾ ਕੁੜੀ ਨੇ ਪਹਿਲਾਂ ਹੀ ਕਰ ਦਿੱਤੀ ਸੀ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਦੀ ਭਵਿੱਖਬਾਣੀ!
Friday, Sep 09, 2022 - 01:34 PM (IST)
ਲੰਡਨ- ਬ੍ਰਿਟੇਨ ’ਤੇ ਸਭ ਤੋਂ ਲੰਬਾ ਸਮਾਂ ਰਾਜ ਕਰਨ ਵਾਲੀ ਮਹਾਰਾਣੀ ਐਲਿਜ਼ਾਬੈਥ ਦੂਜੀ ਦਾ 96 ਸਾਲ ਦੀ ਉਮਰ ’ਚ ਦਿਹਾਂਤ ਹੋ ਗਿਆ। ਮਹਾਰਾਣੀ ਕੁਝ ਦਿਨਾਂ ਤੋਂ ਸਕਾਟਲੈਂਡ ’ਚ ਆਪਣੇ ਬਾਲਮੋਰਲ ਕੈਸਲ ’ਚ ਸੀ। ਉਹ ਹਰ ਸਾਲ ਗਰਮੀਆਂ ’ਚ ਇੱਥੇ ਆਉਂਦੇ ਸਨ। ਉਨ੍ਹਾਂ ਦੀ ਮੌਤ ਦੇ ਨਾਲ ਹੀ ਬ੍ਰਿਟੇਨ ਦੇ ਇਤਿਹਾਸ ’ਚ ਇਕ ਬਾਦਸ਼ਾਹ ਦੇ ਸਭ ਤੋਂ ਲੰਬੇ ਸ਼ਾਸਨ ਦਾ ਅੰਤ ਹੋ ਗਿਆ। ਮਹਾਰਾਣੀ ਦੀ ਸਿਹਤ ’ਤੇ ਪਿਛਲੇ ਕੁਝ ਦਿਨਾਂ ਤੋਂ ਨੇੜਿਓਂ ਨਜ਼ਰ ਰੱਖੀ ਜਾ ਰਹੀ ਸੀ। ਮਹਾਰਾਣੀ ਦੀ ਮੌਤ ਤੋਂ ਬਾਅਦ ਉਨ੍ਹਾਂ ਦੇ ਪੁੱਤਰ ਸਾਬਕਾ ਪ੍ਰਿੰਸ ਚਾਰਲਸ ਨੂੰ ਬ੍ਰਿਟੇਨ ਦਾ ਨਵਾਂ ਸਮਰਾਟ ਐਲਾਨ ਦਿੱਤਾ ਗਿਆ ਅਤੇ ਕੈਮਿਲਾ ਨੂੰ ਰਾਣੀ ਐਲਾਨਿਆ ਗਿਆ। ਬ੍ਰਿਟੇਨ ਨੇ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਤੋਂ ਬਾਅਦ 10 ਦਿਨਾਂ ਦੇ ਸੋਗ ਦਾ ਐਲਾਨ ਕੀਤਾ ਹੈ। ਐਲਿਜ਼ਾਬੈਥ 1952 ’ਚ ਇੰਗਲੈਂਡ ਦੀ ਮਹਾਰਾਣੀ ਬਣੀ ਅਤੇ 70 ਸਾਲਾਂ ਤੱਕ ਇਸ ਅਹੁਦੇ ’ਤੇ ਰਹੀ।
ਤੁਹਾਨੂੰ ਇਹ ਜਾਣ ਕੇ ਹੈਰਾਨੀ ਹੋਵੇਗੀ ਕਿ 19 ਸਾਲਾ ਕੁੜੀ ਨੇ ਮਹਾਰਾਣੀ ਐਲਿਜ਼ਾਬੇਥ ਦੀ ਮੌਤ ਦੀ ਭਵਿੱਖਬਾਣੀ ਪਹਿਲਾਂ ਹੀ ਕਰ ਦਿੱਤੀ ਸੀ। ਡੇਲੀ ਸਟਾਰ ਵੈੱਬਸਾਈਟ ਦੀ ਰਿਪੋਰਟ ਮੁਤਾਬਕ ਅਮਰੀਕਾ ਦੇ ਮੈਸਾਚੁਸੇਟਸ 'ਚ ਰਹਿਣ ਵਾਲੀ 19 ਸਾਲਾ ਹੈਨਾ ਕੈਰਲ ਇਨ੍ਹੀਂ ਦਿਨੀਂ ਸੋਸ਼ਲ ਮੀਡੀਆ 'ਤੇ ਆਪਣੀਆਂ ਭਵਿੱਖਬਾਣੀਆਂ ਨੂੰ ਲੈ ਕੇ ਕਾਫ਼ੀ ਚਰਚਾ ਵਿਚ ਬਣੀ ਹੋਈ ਹੈ। ਇਨ੍ਹਾਂ ਅੰਦਾਜ਼ਿਆਂ ਰਾਹੀਂ ਹੈਨਾ 1 ਲੱਖ ਰੁਪਏ ਤੋਂ ਵੱਧ ਕਮਾ ਲੈਂਦੀ ਹੈ। ਹੈਨਾ ਨੇ ਇਸ ਸਾਲ ਜਨਵਰੀ ਮਹੀਨੇ 'ਚ ਕੁੱਲ 28 ਭਵਿੱਖਬਾਣੀਆਂ ਕੀਤੀਆਂ ਹਨ। ਇਨ੍ਹਾਂ 'ਚ ਨਿਕ ਜੋਨਸ-ਪ੍ਰਿਅੰਕਾ ਚੋਪੜਾ ਦਾ ਬੱਚਾ, ਰਿਹਾਨਾ ਦੀ ਗਰਭ ਅਵਸਥਾ ਆਦਿ ਪ੍ਰਮੁੱਖ ਸਨ। ਕਿਉਂਕਿ ਉਹ ਪੌਪ ਕਲਚਰ ਨਾਲ ਜੁੜੀ ਹੋਈ ਸੀ, ਇਸ ਲਈ ਉਹ ਉਨ੍ਹਾਂ ਹੀ ਲੋਕਾਂ ਬਾਰੇ ਵਧੇਰੇ ਭਵਿੱਖਬਾਣੀਆਂ ਕਰਦੀ ਸੀ, ਪਰ ਜਨਵਰੀ ਵਿੱਚ ਉਸ ਨੇ ਮਹਾਰਾਣੀ ਐਲਿਜ਼ਾਬੈਥ ਦੀ ਮੌਤ ਦੀ ਭਵਿੱਖਬਾਣੀ ਵੀ ਕੀਤੀ ਸੀ।
ਇਹ ਵੀ ਪੜ੍ਹੋ: ਡੋਨਾਲਡ ਟਰੰਪ ਨੇ PM ਮੋਦੀ ਨੂੰ ਦੱਸਿਆ ਮਹਾਨ ਸ਼ਖ਼ਸੀਅਤ, ਬੋਲੇ- ਕਰ ਰਹੇ ਹਨ ਬਿਹਤਰ ਕੰਮ
ਬ੍ਰਿਟੇਨ ਹੀ ਨਹੀਂ, 14 ਹੋਰ ਆਜ਼ਾਦ ਦੇਸ਼ਾਂ ਦੀ ਵੀ ਰਾਣੀ ਸੀ ਐਲਿਜ਼ਾਬੇਥ
ਸਭ ਤੋਂ ਲੰਮੇ ਸਮੇਂ ਤਕ ਰਾਜ ਕਰਨ ਵਾਲੀ ਬ੍ਰਿਟਿਸ਼ ਮਹਾਰਾਣੀ ਕੁਈਨ ਐਲਿਜ਼ਾਬੇਥ ਦੂਜੀ ਸਿਰਫ਼ ਬਰਤਾਨੀਆ ਹੀ ਨਹੀਂ, ਸਗੋਂ 14 ਹੋਰ ਆਜ਼ਾਦ ਦੇਸ਼ਾਂ ਦੀ ਵੀ ਮਹਾਰਾਣੀ ਸੀ। ਇਹ ਸਾਰੇ ਦੇਸ਼ ਕਿਸੇ ਨਾ ਕਿਸੇ ਸਮੇਂ ਬ੍ਰਿਟਿਸ਼ ਰਾਜ ਦੇ ਅਧੀਨ ਸਨ। ਬ੍ਰਿਟੇਨ ਦੀ ਮਹਾਰਾਣੀ ਇਕ ਸੰਵਿਧਾਨਕ ਰਾਣੀ ਸੀ। ਉਹ ਭਾਰਤ ਦੇ ਰਾਸ਼ਟਰਪਤੀ ਵਾਂਗ, ਯੂਨਾਈਟਿਡ ਕਿੰਗਡਮ ਦੀ ਹੈੱਡ ਆਫ ਸਟੇਟ ਭਾਵ ਰਾਜ ਦੀ ਮੁਖੀ ਸੀ। ਦੋਵਾਂ ’ਚ ਇਕ ਵੱਡਾ ਅੰਤਰ ਇਹ ਹੈ ਕਿ ਭਾਰਤ ਦੇ ਰਾਸ਼ਟਰਪਤੀ ਨੂੰ ਦੇਸ਼ ਦੇ ਲੋਕਾਂ ਦੇ ਚੁਣੇ ਹੋਏ ਨੁਮਾਇੰਦੇ ਭਾਵ ਸੰਸਦ ਮੈਂਬਰ ਅਤੇ ਵਿਧਾਇਕ ਚੁਣਦੇ ਹਨ। ਬਰਤਾਨੀਆ ’ਚ ਰਾਜਸ਼ਾਹੀ ਹੋਣ ਕਰ ਕੇ ਰਾਜਾ ਜਾਂ ਰਾਣੀ ਸ਼ਾਹੀ ਵੰਸ਼ ’ਚੋਂ ਹੀ ਬਣਦੇ ਹਨ। ਮਹਾਰਾਣੀ ਦੇ ਸਮੇਂ ਬ੍ਰਿਟੇਨ ’ਚ ਇਹ ਨਿਯਮ ਸੀ ਕਿ ਪ੍ਰਧਾਨ ਮੰਤਰੀ ਹਰ ਬੁੱਧਵਾਰ ਨੂੰ ਬਕਿੰਘਮ ਪੈਲੇਸ ’ਚ ਮਹਾਰਾਣੀ ਨੂੰ ਮਿਲਦੇ ਸਨ ਅਤੇ ਉਨ੍ਹਾਂ ਨੂੰ ਸਰਕਾਰੀ ਮਾਮਲਿਆਂ ਬਾਰੇ ਰਸਮੀ ਜਾਣਕਾਰੀ ਦਿੰਦੇ ਸਨ। ਇਹ ਮੀਟਿੰਗ ਗੁਪਤ ਹੁੰਦੀ ਸੀ ਅਤੇ ਇਸ ਦਾ ਕੋਈ ਰਿਕਾਰਡ ਨਹੀਂ ਹੁੰਦਾ ਸੀ। ਯੂਨਾਈਟਿਡ ਕਿੰਗਡਮ ਦੀ ਰਾਜ ਮੁਖੀ ਹੋਣ ਦੇ ਨਾਤੇ, ਸਰਕਾਰ ਰੋਜ਼ ਇਕ ਲਾਲ ਚਮੜੇ ਦੇ ਬਕਸੇ ’ਚ ਉਨ੍ਹਾਂ ਕੋਲ ਲੋੜੀਂਦੇ ਦਸਤਾਵੇਜ਼ ਭੇਜਦੀ ਸੀ। ਇਨ੍ਹਾਂ ਦਸਤਾਵੇਜ਼ਾਂ ’ਚ ਸਾਰੇ ਵੱਡੇ ਸਿਆਸੀ ਹਾਲਾਤ, ਜ਼ਰੂਰੀ ਮੀਟਿੰਗਾਂ ਦੇ ਉਹ ਸਾਰੇ ਕਾਗਜ਼ਾਤ ਹੁੰਦੇ ਸਨ, ਜਿਨ੍ਹਾਂ ’ਚ ਉਨ੍ਹਾਂ ਦੇ ਦਸਤਖਤ ਜ਼ਰੂਰੀ ਹੁੰਦੇ ਸਨ।
ਇਹ ਵੀ ਪੜ੍ਹੋ: ਨੇਪਾਲ ਦੇ ਕ੍ਰਿਕਟ ਕਪਤਾਨ 'ਤੇ ਲੱਗਾ ਜਬਰ ਜ਼ਿਨਾਹ ਦਾ ਇਲਜ਼ਾਮ, ਜਾਣੋ ਖਿਡਾਰੀ ਦੀ ਪ੍ਰਤੀਕਿਰਿਆ
ਹਰ ਸਾਲ 800 ਕਰੋੜ ਰੁਪਏ ਖਰਚ
ਕੁਈਨ ਐਲਿਜ਼ਾਬੇਥ ਭਾਵੇਂ ਨਾਂ ਦੀ ਮਹਾਰਾਣੀ ਸੀ ਪਰ ਉਨ੍ਹਾਂ ਦਾ ਖ਼ਰਚਾ ਬਹੁਤ ਭਾਰੀ ਸੀ। 2020-21 ’ਚ, ਬ੍ਰਿਟੇਨ ਦੇ ਸਰਕਾਰੀ ਖਜ਼ਾਨੇ ’ਚੋਂ ਰਾਣੀ ਭਾਵ ਸ਼ਾਹੀ ਪਰਿਵਾਰ ਨੂੰ 86.3 ਮਿਲੀਅਨ ਪੌਂਡ (ਲਗਭਗ 790 ਕਰੋੜ ਰੁਪਏ) ਦਿੱਤੇ ਗਏ ਸਨ। ਇਸ ’ਚ ਉਨ੍ਹਾਂ ਦੀ ਸੁਰੱਖਿਆ ਦਾ ਖ਼ਰਚਾ ਸ਼ਾਮਲ ਨਹੀਂ ਹੈ। ਇਹ ਪੈਸਾ ਸ਼ਾਹੀ ਪਰਿਵਾਰ ਦੇ ਪ੍ਰਾਪਰਟੀ ਕਾਰੋਬਾਰ ਤੋਂ ਆਉਂਦਾ ਹੈ। ਇਹ ਸਰਕਾਰੀ ਜਾਇਦਾਦ ਸ਼ਾਹੀ ਪਰਿਵਾਰ ਦੇ ਨਾਂ ’ਤੇ ਹੈ। ਉਹ ਇਸ ਨੂੰ ਵੇਚ ਨਹੀਂ ਸਕਦੇ।
ਅਗਲਾ ਰਾਜਾ ਬਣਨ ਲਈ ਰਸਮਾਂ
- ਬ੍ਰਿਟਿਸ਼ ਰਾਜਸ਼ਾਹੀ ਦੇ ਨਿਯਮ ਕਹਿੰਦੇ ਹਨ ਕਿ ਸਮਰਾਟ ਜਾਂ ਮਹਾਰਾਣੀ ਦੀ ਮੌਤ ਤੋਂ ਤੁਰੰਤ ਬਾਅਦ, ਨਵਾਂ ਰਾਜਾ ਸਿੰਘਾਸਣ ਦਾ ਅਧਿਕਾਰੀ ਹੁੰਦਾ ਹੈ। ਇਸ ਦਾ ਮਤਲਬ ਹੈ ਕਿ ਮਹਾਰਾਣੀ ਐਲਿਜ਼ਾਬੇਥ ਦੂਜੀ ਦੇ ਸਭ ਤੋਂ ਵੱਡੇ ਬੇਟੇ ਪ੍ਰਿੰਸ ਚਾਰਲਸ ਉਨ੍ਹਾਂ ਦੀ ਮੌਤ ਤੋਂ ਤੁਰੰਤ ਬਾਅਦ ਰਾਜਾ ਬਣ ਗਏ। ਹਾਲਾਂਕਿ ਚਾਰਲਸ ਦੀ ਰਸਮੀ ਤਾਜਪੋਸ਼ੀ ’ਚ ਮਹੀਨੇ ਜਾਂ ਇਸ ਤੋਂ ਵੀ ਵੱਧ ਸਮਾਂ ਲੱਗ ਸਕਦਾ ਹੈ।
- ਇਕ ਨਵੇਂ ਸਮਰਾਟ ਦੀ ਮੌਤ ਤੋਂ 24 ਘੰਟਿਆਂ ਦੇ ਅੰਦਰ ‘ਐਕਸੈੱਸ ਕੌਂਸਲ’ ਵੱਲੋਂ ਲੰਡਨ ’ਚ ਸੇਂਟ ਜੇਮਸ ਪੈਲੇਸ ’ਚ ਇਕ ਨਵੇਂ ਰਾਜਾ ਦਾ ਐਲਾਨ ਰਸਮੀ ਤੌਰ ’ਤੇ ਛੇਤੀ ਤੋਂ ਛੇਤੀ ਕੀਤਾ ਜਾਂਦਾ ਹੈ। ਇਸ ’ਚ ਪ੍ਰੀਵੀ ਕੌਂਸਲ ਦੇ ਅਧਿਕਾਰੀ ਸ਼ਾਮਲ ਹੁੰਦੇ ਹਨ, ਜਿਨ੍ਹਾਂ ’ਚ ਸੀਨੀਅਰ ਕੈਬਨਿਟ ਮੰਤਰੀ, ਜੱਜ ਅਤੇ ਚਰਚ ਆਫ਼ ਇੰਗਲੈਂਡ ਦੇ ਨੇਤਾ ਸ਼ਾਮਲ ਹਨ, ਜਿਨ੍ਹਾਂ ਨੂੰ ਮੀਟਿੰਗ ਲਈ ਮਹਿਲ ’ਚ ਬੁਲਾਇਆ ਜਾਂਦਾ ਹੈ।
- ਸੰਸਦ ਮੈਂਬਰਾਂ ਨੂੰ ਨਵੇਂ ਸਮਰਾਟ ਪ੍ਰਤੀ ਵਫ਼ਾਦਾਰੀ ਦੀ ਸਹੁੰ ਚੁੱਕਣ ਲਈ ਸੰਸਦ ਬੁਲਾਈ ਜਾਂਦੀ ਹੈ।
- ਨਵਾਂ ਸਮਰਾਟ 1707 ਦੇ ਐਕਟ ਆਫ ਯੂਨੀਅਨ ਅਨੁਸਾਰ ਚਰਚ ਆਫ਼ ਸਕਾਟਲੈਂਡ ਦੀ ਸਾਂਭ-ਸੰਭਾਲ ਲਈ ਸੇਂਟ ਜੇਮਸ ਪੈਲੇਸ ਵਿਖੇ ਪ੍ਰਿਵੀ ਕੌਂਸਲ ਸਾਹਮਣੇ ਸਹੁੰ ਚੁੱਕੇਗਾ।
- ਨਵੇਂ ਸਮਰਾਟ ਦੇ ਐਲਾਨ ਨੂੰ ਫਿਰ ਜਨਤਕ ਤੌਰ ’ਤੇ ਸੇਂਟ ਜੇਮਸ ਪੈਲੇਸ ਦੇ ਨਾਲ-ਨਾਲ ਯੂਨਾਈਟਿਡ ਕਿੰਗਡਮ ਨੂੰ ਬਣਾਉਣ ਵਾਲੇ ਚਾਰ ਦੇਸ਼ਾਂ ਦੀਆਂ ਰਾਜਧਾਨੀਆਂ ਐਡਿਨਬਰਗ, ਕਾਰਡਿਫ ਅਤੇ ਬੇਲਫਾਸਟ ’ਚ ਪੜ੍ਹਿਆ ਜਾਂਦਾ ਹੈ।
- ਚਾਰਲਸ ਨੂੰ ਰਾਜਾ ਐਲਾਨੇ ਜਾਣ ਤੋਂ ਬਾਅਦ ਸੈਸ਼ਨ ਦੇ ਪਹਿਲੇ ਦਿਨ ਜਾਂ ਤਾਜਪੋਸ਼ੀ ਦੇ ਸਮੇਂ, ਜੋ ਵੀ ਪਹਿਲਾਂ ਹੋਵੇਗਾ, ਸੰਸਦ ’ਚ ਐਲਾਨ ਕਰਨਾ ਹੋਵੇਗਾ ਕਿ ਉਹ ਇਕ ਆਸਥਾਵਾਨ ਪ੍ਰੋਟੈਸਟੈਂਟ ਹੈ। ਸਹੁੰ ਚੁੱਕਣਾ ਐਲਾਨ ਐਕਟ 1910 ਅਨੁਸਾਰ ਲਾਜ਼ਮੀ ਹੈ।
- ਚਾਰਲਸ ਨੂੰ 1689 ਦੇ ਕੋਰੋਨੇਸ਼ਨ ਓਥ ਐਕਟ, 1701 ਦੇ ਸੈਟਲਮੈਂਟ ਐਕਟ ਅਤੇ ਐਕਸੈਸ਼ਨ ਡਰਲੇਰੇਸ਼ਨ ਐਕਟ ਵੱਲੋਂ ਨਿਰਧਾਰਤ ਤਾਜਪੋਸ਼ੀ ਦੀ ਸਹੁੰ ਵੀ ਚੁੱਕਣੀ ਹੋਵੇਗੀ।